ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਮਾਜ ਸੇਵੀਆਂ ਨੇ 4 ਵਿਅਕਤੀਆਂ ਨੂੰ ਕਰਵਾਇਆ ਹਸਪਤਾਲ ਦਾਖ਼ਲ

Ad Position 21
No active advertisement
ਅਜੀਤ ਡੈਸਕ 04-03-2026
ਬਠਿੰਡਾ, 3 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ 'ਚ ਬੀਤੇ 24 ਘੰਟਿਆਂ ਅੰਦਰ ਵਾਪਰੀਆਂ ਵੱਖ-ਵੱਖ ਸੜਕ ਦੁਰਘਟਨਾਵਾਂ 'ਚ ਜ਼ਖ਼ਮੀ ਹੋਏ ਵਿਅਕਤੀਆ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦਾਖ਼ਲ ਕਰਵਾਇਆ ਗਿਆ | ਸੁਸਾਇਟੀ ਦੇ ਚੇਅਰਮੈਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਬੀਤੀ ਰਾਤ ਸ਼ਹੀਦ ਸੂਬੇਦਾਰ ਨੰਦ ਸਿੰਘ ਚੌਕ 'ਤੇ ਇਕ ਸਾਈਕਲ ਸਵਾਰ ਕੈਲਾਸ਼ ਕੁਮਾਰ ਵਾਸੀ ਜੋਗਾਨੰਦ ਸਾਈਕਲ ਫਿਸਲਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ¢ ਇਕ ਹੋਰ ਘਟਨਾ ਪਾਵਰ ਹਾਊਸ ਰੋਡ 'ਤੇ ਸਥਿਤ ਬਿਜਲੀ ਦਫ਼ਤਰ ਨੇੜੇ ਕਾਰ ਨਾਲ ਟਕਰਾਉਣ ਕਾਰਨ ਇਕ ਸਾਈਕਲ ਸਵਾਰ ਗੁਰਮੇਲ ਸਿੰਘ ਵਾਸੀ ਪਿੰਡ ਸੇਮਾ ਜ਼ਖਮੀ ਹੋ ਗਿਆ¢ ਉਨ੍ਹਾਂ ਦੱਸਿਆ ਕਿ ਮਲੋਟ ਰੋਡ ਦੇ ਓਵਰ ਪੁਲ ਤੋਂ ਉਤਰਦੇ ਸਮੇਂ ਇਕ ਮੋਟਰ ਸਾਈਕਲ ਸਵਾਰ ਚਮਕੌਰ ਸਿੰਘ ਵਾਸੀ ਢਿੱਲੋਂ ਬਸਤੀ, ਨਰੂਆਣਾ ਰੋਡ ਦੀ ਮੋਟਰ ਸਾਈਕਲ ਅਚਾਨਕ ਫਿਸਲਣ ਕਾਰਨ ਗੰਭੀਰ ਜ਼ਖਮੀ ਹੋ ਗਿਆ¢ ਇਸ ਤੋਂ ਇਲਾਵਾ ਪਿੰਡ ਗਿੱਲਪੱਤੀ ਨੇੜੇ ਇਕ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ ਕਾਰਨ ਇਕ ਵਿਅਕਤੀ ਕੁਨਾਲ ਸਿੰਗਲਾ ਵਾਸੀ ਓਮੈਕਸ ਸਿਟੀ ਗੋਨਿਆਣਾ ਮੰਡੀ ਜ਼ਖਮੀ ਹੋ ਗਿਆ¢ ਇਨ੍ਹਾਂ ਘਟਨਾਵਾਂ ਦੇ ਸਮੂਹ ਜ਼ਖ਼ਮੀਆਂ ਨੂੰ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਗੁਰਪ੍ਰੀਤ ਸਿੰਘ ਵਿੱਕੀ ਅਤੇ ਆਕਾਸ਼ ਗਰਗ ਵਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਨੌਵੀਂ ਦੋ ਰੋਜ਼ਾ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਅਗਲੀ ਖ਼ਬਰ ਸੰਗਤਾਂ ਦੇ ਸਹਿਯੋਗ ਨਾਲ ਸਫਲ ਹੋਇਆ ਧਾਰਮਿਕ ਸਮਾਗਮ- ਬਾਬਾ ਅਜੈਬ ਸਿੰਘ
Ad Position 24
No active advertisement