ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਨੌਵੀਂ ਦੋ ਰੋਜ਼ਾ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ

Ad Position 21
No active advertisement
ਅਜੀਤ ਡੈਸਕ 04-03-2026
ਬਠਿੰਡਾ, 3 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨੌਵੀਂ ਦੋ ਰੋਜ਼ਾ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਸਥਾਨਕ ਟੀਚਰਜ਼ ਹੋਮ ਵਿਖੇ ਹੋਈ | ਦੋਵੇਂ ਦਿਨ ਕਹਾਣੀਕਾਰਾਂ, ਸਮੀਖਿਆਕਾਰਾਂ, ਸਾਹਿਤਕਾਰਾਂ, ਸਰੋਤਿਆਂ ਨੇ ਭਾਗ ਲਿਆ | ਸਭ ਤੋਂ ਪਹਿਲਾਂ ਸੰਯੋਜਕ ਟੀਮ ਦੇ ਸਹਿਯੋਗੀ ਜਰਨੈਲ ਭਾਈਰੂਪਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਕਹਾਣੀ ਗੋਸ਼ਟੀ ਦੇ ਸੂਤਰਧਾਰ ਜਸਪਾਲ ਮਾਨਖੇੜਾ ਨੇ ਦੋਵੇਂ ਦਿਨਾਂ ਦੇ ਪੰਜੇ ਸੈਸ਼ਨਾਂ ਦਾ ਸੰਚਾਲਨ ਕੀਤਾ | ਮੁੱਖ ਸੰਚਾਲਕ ਹਰਬੰਸ ਸਿੰਘ ਬਰਾੜ ਨੇ ਹਾਜਰੀਨ ਨੂੰ ਜੀ ਆਇਆਂ ਕਿਹਾ | ਇੰਗਲੈਂਡ ਵਾਸੀ ਸ਼ਾਇਰ ਅਜ਼ੀਮ ਸੇਖਰ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਕਹਿੰਦਿਆਂ ਕਹਾਣੀਕਾਰਾਂ ਆਲੋਚਕਾਂ ਨੂੰ ਸ਼ੁਭ ਆਮਦ ਕਿਹਾ | ਗੋਸ਼ਟੀ 'ਚ ਪੰਜ ਕਹਾਣੀਆਂ ਪੇਸ਼ ਕੀਤੀਆਂ ਗਈਆਂ, ਜਿਹਨਾਂ ਤੇ ਆਲੋਚਨਾ ਚਰਚਾ ਕਰਦਿਆਂ ਸਮੀਖਿਆਕਾਰਾਂ ਤੇ ਆਲੋਚਕਾਂ ਨੇ ਕਹਾਣੀਆਂ ਦੇ ਵਿਸ਼ਿਆਂ ਅਤੇ ਤਕਨੀਕ ਦੀ ਪੁਣ ਛਾਣ ਕੀਤੀ | ਨਵਾਂ ਸ਼ਹਿਰ ਤੋਂ ਆਏ ਕਹਾਣੀਕਾਰ ਅਜਮੇਰ ਸਿੱਧੂ ਨੇ ਪਹਿਲੀ ਕਹਾਣੀ 'ਤੈਨੂੰ ਮਰਨਾ ਨਹੀਂ ਸੀ ਚਾਹੀਦਾ' ਪੇਸ਼ ਕੀਤੀ | ਦੂਜੀ ਕਹਾਣੀ ਜੰਮੂ ਤੋਂ ਆਈ ਕਹਾਣੀਕਾਰਾ ਸੁਰਿੰਦਰ ਨੀਰ ਨੇ ਕਹਾਣੀ 'ਅੱਧੀ ਸਦੀ ਦੀ ਔਰਤ' ਪੜ੍ਹੀ | ਤੀਜੀ ਰਵੀ ਸੇਰਗਿੱਲ ਦੀ ਕਹਾਣੀ 'ਬੁੱਲ੍ਹਾਂ 'ਚ ਘੁੱਟੀ ਮੁਸਕਰਾਹਟ' ਲੇਖਕ ਦੀ ਗੈਰਹਾਜਰੀ ਸਦਕਾ ਰੁਪਿੰਦਰ ਰੁਪਾਲ ਨੇ ਪੇਸ਼ ਕੀਤੀ | ਦੂਜੇ ਦਿਨ ਕਹਾਣੀਕਾਰ ਪ੍ਰਗਟ ਸਤੌਜ ਨੇ ਚੌਥੀ ਕਹਾਣੀ 'ਖੰਡੀ ਦਾ ਕੰਡਾ' ਪੜ੍ਹੀ | ਕਹਾਣੀਕਾਰਾ ਅੰਮਿ੍ਤਪਾਲ ਕਲੇਰ ਨੇ ਪੰਜਵੀਂ ਕਹਾਣੀ 'ਖ਼ਰਾ ਹੱਡ' ਪੜ੍ਹੀ | ਕਹਾਣੀਆਂ ਉਪਰ ਸਾਹਿਤਕਾਰਾਂ ਤੇ ਆਲੋਚਕਾਂ ਨਿਰੰਜਣ ਬੋਹਾ, ਪ੍ਰੋ: ਮਨਜੀਤ ਸਿੰਘ, ਸੰਦੀਪ ਸਮਰਾਲਾ, ਪ੍ਰੋ: ਸਵਾਮੀ ਸਰਬਜੀਤ, ਗੁਰਦੇਵ ਖੋਖਰ, ਡਾ: ਸੰਦੀਪ ਰਾਣਾ, ਭੋਲਾ ਸਿੰਘ ਸੰਘੇੜਾ, ਅਲਫਾਜ, ਐੱਚ ਐੱਚ ਡਿੰਪਲ, ਭੁਪਿੰਦਰ ਮਾਨ, ਬਲਵਿੰਦਰ ਸਿੰਘ ਭੁੱਲਰ, ਪਰਮਜੀਤ ਮਾਨ, ਜਗਤਾਰ ਅਵਾਰਾ, ਭੋਲਾ ਸਿੰਘ ਸਮੀਰੀਆ ਆਦਿ ਨੇ ਵਿਚਾਰ ਪੇਸ਼ ਕੀਤੇ ਅਤੇ ਸੁਝਾਅ ਦਿੱਤੇ | ਇਸ ਮੌਕੇ ਰਣਬੀਰ ਰਾਣਾ, ਰਮੇਸ਼ ਗਰਗ, ਜਸਵਿੰਦਰ ਜਸ, ਸੁਖਦਰਸ਼ਨ ਗਰਗ, ਕਮਲ ਬਠਿੰਡਾ, ਲਾਲ ਚੰਦ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸ੍ਰੀ ਹਨੂੰਮਾਨ ਮੰਦਿਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਦੇ ਭੋਗ ਪਏ, ਵਿਸ਼ਾਲ ਭੰਡਾਰਾ ਵਰਤਾਇਆ ਗਿਆ ਅਗਲੀ ਖ਼ਬਰ ਸਮਾਜ ਸੇਵੀਆਂ ਨੇ 4 ਵਿਅਕਤੀਆਂ ਨੂੰ ਕਰਵਾਇਆ ਹਸਪਤਾਲ ਦਾਖ਼ਲ
Ad Position 24
No active advertisement