ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪ੍ਰਾਚੀਨ ਸ੍ਰੀ ਹਨੂੰਮਾਨ ਮੰਦਿਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਦੇ ਭੋਗ ਪਏ, ਵਿਸ਼ਾਲ ਭੰਡਾਰਾ ਵਰਤਾਇਆ ਗਿਆ

Ad Position 21
No active advertisement
ਅਜੀਤ ਡੈਸਕ 04-03-2026
ਮੌੜ ਮੰਡੀ, 3 ਮਾਰਚ (ਗੁਰਜੀਤ ਸਿੰਘ ਕਮਾਲੂ)- ਸਥਾਨਕ ਡੇਰਾ ਬਾਬਾ ਨਿੱਕੂ ਰਾਮ ਪ੍ਰਾਚੀਨ ਹਨੂੰਮਾਨ ਮੰਦਰ ਵਿਖੇ ਸੰਤਾਂ ਦੀ ਬਰਸੀ ਦੇ ਪਾਵਨ ਅਵਸਰ 'ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮੂਹ ਇਲਾਕੇ ਵਿਚ ਅਧਿਆਤਮਿਕ ਉਤਸ਼ਾਹ ਅਤੇ ਭਗਤੀਮਈ ਮਾਹੌਲ ਦੇ ਦਰਸ਼ਨ ਹੋਏ | ਸਵੇਰੇ ਤੜਕੇ ਤੋਂ ਹੀ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਮੰਦਰ ਪ੍ਰੰਗਣ 'ਚ ਭਜਨ-ਕੀਰਤਨ ਨਾਲ ਧਾਰਮਿਕ ਰੌਣਕ ਬਣੀ ਰਹੀ ਸਮਾਗਮ ਦੀ ਸ਼ੁਰੂਆਤ ਸਵੇਰੇ 7 ਵਜੇ ਵਿਧੀਵਤ ਹਵਨ ਨਾਲ ਕੀਤੀ ਗਈ | ਵੇਦ ਮੰਤ੍ਰਾਂ ਦੀ ਧੁਨੀ ਅਤੇ ਯੱਗ ਸ਼ਾਲਾ ਵਿਚ ਅੱਗ ਦੇ ਪਾਵਨ ਦਰਸ਼ਨ ਕਰਕੇ ਸੰਗਤ ਨੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ | ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਹਵਨ ਵਿੱਚ ਆਹੂਤੀਆਂ ਪਾ ਕੇ ਸੰਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਵੇਰੇ 10:30 ਵਜੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਭੋਗ ਪਾਏ ਗਏ | ਇਸ ਦੌਰਾਨ ਸੰਤ ਮਹਾਤਮਾ ਨੇ ਧਰਮ ਪ੍ਰਚਾਰ ਅਤੇ ਸਤਸੰਗ ਰਾਹੀਂ ਸੰਗਤ ਨੂੰ ਸੱਚੇ ਜੀਵਨ ਮਾਰਗ 'ਤੇ ਤੁਰਨ ਦੀ ਪੇ੍ਰਰਨਾ ਦਿੱਤੀ | ਧਾਰਮਿਕ ਉਪਦੇਸ਼ਾਂ ਵਿੱਚ ਮਨੁੱਖੀ ਜੀਵਨ ਦੀ ਮਹੱਤਤਾ, ਸੇਵਾ-ਭਾਵਨਾ ਅਤੇ ਸਿਮਰਨ ਦੀ ਲੋੜ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਇਸ ਪਾਵਨ ਮੌਕੇ ਸੰਤ ਰਵਿੰਦਰ ਮੁਨੀ, ਸੰਤ ਰਤਨ ਮੁਨੀ, ਮਹੰਤ ਨੌਵੀਂ ਦਾਸ (ਸ਼ੇਖਪੁਰਾ), ਸਵਾਮੀ ਕੈਲਾਸ਼ ਮੁਨੀ, ਸੰਤ ਕਰਮ ਦਾਸ ਅਤੇ ਸੰਤ ਰਾਜ ਮੁਨੀ ਸਮੇਤ ਕਈ ਪ੍ਰਸਿੱਧ ਧਾਰਮਿਕ ਹਸਤੀਆਂ ਨੇ ਹਾਜ਼ਰੀ ਭਰੀ | ਸਾਰੇ ਸੰਤ ਮਹਾਤਮਾ ਨੇ ਸੰਗਤ ਨੂੰ ਆਸ਼ੀਰਵਾਦ ਦਿੱਤਾ ਅਤੇ ਸੰਤ ਪਰੰਪਰਾ ਦੀ ਮਹਾਨਤਾ ਬਾਰੇ ਵਿਚਾਰ ਸਾਂਝੇ ਕੀਤੇ | ਭੋਗ ਉਪਰੰਤ ਆਈਆਂ ਹੋਈਆਂ ਸੰਗਤਾਂ ਲਈ ਵਿਸ਼ਾਲ ਭੰਡਾਰਾ ਵਰਤਾਇਆ ਗਿਆ | ਸੇਵਾਦਾਰਾਂ ਵੱਲੋਂ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਅਤੇ ਸੰਗਤ ਨੇ ਸ਼ਰਧਾ ਨਾਲ ਲੰਗਰ ਗ੍ਰਹਿਣ ਕੀਤਾ | ਲੰਬੀ ਕਤਾਰਾਂ ਦੇ ਬਾਵਜੂਦ ਪ੍ਰਬੰਧ ਕਾਬਿਲ-ਏ-ਤਾਰੀਫ਼ ਰਹੇ ਅਤੇ ਹਰ ਪਾਸੇ ਸੇਵਾ-ਭਾਵਨਾ ਦੀ ਝਲਕ ਦਿਖਾਈ ਦਿੱਤੀ | ਇਸ ਮੌਕੇ ਮਹੰਤ ਰਮੇਸ਼ ਮੁਨੀ ਜੀ ਨੇ ਦੱਸਿਆ ਕਿ ਇਲਾਕਾ ਵਾਸੀਆਂ ਵਲੋਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਲਾਭ ਪ੍ਰਾਪਤ ਕੀਤਾ ਅਤੇ ਆਪਣਾ ਜੀਵਨ ਸਫਲ ਬਣਾਇਆ | ਉਨ੍ਹਾਂ ਕਿਹਾ ਕਿ ਸਮਾਗਮ ਸਮਾਜ ਵਿਚ ਏਕਤਾ, ਭਾਈਚਾਰੇ ਅਤੇ ਅਧਿਆਤਮਿਕ ਜਾਗਰੂਕਤਾ ਨੂੰ ਮਜ਼ਬੂਤ ਕਰਦੇ ਹਨ | ਸਮਾਗਮ 'ਚ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ ਤੇ ਉਨ੍ਹਾਂ ਨੂੰ ਧਾਰਮਿਕ ਸ਼ਖ਼ਸੀਅਤਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਸਮਾਗਮ 'ਚ ਤਲਵੰਡੀ ਸਾਬੋ, ਭਾਗੀਵਾਂਦਰ, ਮੌੜ ਕਲਾਂ, ਮੌੜ ਮੰਡੀ ਅਤੇ ਇਲਾਕਾ ਵਾਸੀਆ ਵਲੋਂ ਵੱਡੀ ਤਾਦਾਦ ਵਿਚ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ 27ਵਾਂ ਕੋਟਫੱਤਾ ਕਬੱਡੀ ਕੱਪ 10, 11 ਤੇ 12 ਮਾਰਚ ਨੂੰ ਅਗਲੀ ਖ਼ਬਰ ਨੌਵੀਂ ਦੋ ਰੋਜ਼ਾ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ
Ad Position 24
No active advertisement