ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

27ਵਾਂ ਕੋਟਫੱਤਾ ਕਬੱਡੀ ਕੱਪ 10, 11 ਤੇ 12 ਮਾਰਚ ਨੂੰ

Ad Position 21
No active advertisement
ਅਜੀਤ ਡੈਸਕ 04-03-2026
ਕੋਟਫੱਤਾ, 3 ਮਾਰਚ (ਰਣਜੀਤ ਸਿੰਘ ਬੁੱਟਰ)-ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ ਭਰਾਵਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਿੱਧ ਬਾਬਾ ਭਾਈ ਰਾਮ ਸਿੰਘ ਯੁਵਕ ਸੇਵਾਵਾਂ ਕਲੱਬ ਕੋਟਫੱਤਾ ਵਲੋਂ 27ਵਾਂ ਕੋਟਫੱਤਾ ਕਬੱਡੀ ਕੱਪ 10, 11 ਅਤੇ 12 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ¢ ਇਹ ਟੂਰਨਾਮੈਂਟ ਸਵਰਗਵਾਸੀ ਹਰਜਿੰਦਰ ਸਿੰਘ ਢਿੱਲੋ ਅਤੇ ਸਾਬਕਾ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਭਾਊ ਦੀ ਯਾਦ ਨੂੰ ਸਮਰਪਿਤ ਹੋਵੇਗਾ¢ ਕਲੱਬ ਪ੍ਰਧਾਨ ਸਨੀ ਢਿੱਲੋਂ ਸਮੇਤ ਸਮੂਹ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਖੇਡ ਮੇਲੇ ਵਿਚ ਕਬੱਡੀ ਦੇ ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿਚ ਕਬੱਡੀ ਓਪਨ, ਕਬੱਡੀ 75 ਕਿੱਲੋ, ਓਪਨ ਇਕ ਪਿੰਡ, 65 ਕਿੱਲੋ, 55 ਕਿੱਲੋ ਅਤੇ 32 ਕਿੱਲੋ ਭਾਰ ਵਰਗ ਸ਼ਾਮਲ ਹਨ¢ ਇਸ ਤੋਂ ਇਲਾਵਾ ਵਾਲੀਬਾਲ ਕੱਚੀ ਨਿਰੋਲ (ਇਕ ਪਿੰਡ), 100 ਮੀਟਰ ਅਤੇ 400 ਮੀਟਰ ਦੌੜਾਂ ਅਤੇ ਸ਼ਾਟ-ਪੁੱਟ ਦੇ ਮੁਕਾਬਲੇ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ¢ ਪ੍ਰਬੰਧਕਾਂ ਅਨੁਸਾਰ ਕਬੱਡੀ ਓਪਨ ਵਰਗ ਵਿਚ ਹਰ ਟੀਮ ਵਿਚ 3 ਖਿਡਾਰੀ ਬਾਹਰੋਂ ਖਿਡਾਉਣ ਦੀ ਇਜਾਜ਼ਤ ਹੋਵੇਗੀ ਅਤੇ ਸਿਰਫ਼ ਸੱਦੇ ਵਾਲੀਆਂ 16 ਟੀਮਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ¢ ਜਦਕਿ ਕਬੱਡੀ ਓਪਨ ਇਕ ਪਿੰਡ ਵਰਗ ਵਿਚ 1 ਖਿਡਾਰੀ ਬਾਹਰੋਂ ਖੇਡ ਸਕੇਗਾ ਅਤੇ ਪਹਿਲੀਆਂ 32 ਟੀਮਾਂ ਐਂਟਰ ਕੀਤੀਆਂ ਜਾਣਗੀਆਂ¢ ਪ੍ਰਬੰਧਕਾਂ ਨੇ ਸਮੁੱਚੇ ਖੇਡ ਪ੍ਰੇਮੀਆਂ ਨੂੰ ਵੱਡੀ ਗਿਣਤੀ ਵਿਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਦੀ ਅਪੀਲ ਕੀਤੀ ਹੈ¢
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ 7 ਨੂੰ ਕੀਤੀ ਜਾਣ ਵਾਲੀ ਭੁੱਚੋ ਹਲਕੇ ਦੀ 'ਪੰਜਾਬ ਬਚਾਓ' ਰੈਲੀ ਇਤਿਹਾਸਕ ਹੋਵੇਗੀ- ਕਲਿਆਣ,... ਅਗਲੀ ਖ਼ਬਰ ਪ੍ਰਾਚੀਨ ਸ੍ਰੀ ਹਨੂੰਮਾਨ ਮੰਦਿਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਦੇ ਭੋਗ ਪਏ, ਵਿਸ਼ਾਲ ਭੰਡਾਰਾ ਵਰਤਾਇਆ ਗਿਆ
Ad Position 24
No active advertisement