ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਲਹਿਰਾ ਮੁਹੱਬਤ ਕਬੱਡੀ ਖੇਡ ਮੇਲੇ ਦੇ ਓਪਨ ਮੁਕਾਬਲੇ 'ਚ ਸੂਰੇਵਾਲਾ ਦੀ ਟੀਮ ਪਹਿਲੇ ਤੇ ਕੌਲੋਕੇ ਦੂਜੇ ਸਥਾਨ 'ਤੇ ਜੇਤੂ

Ad Position 21
No active advertisement
ਅਜੀਤ ਡੈਸਕ 04-03-2026
ਲਹਿਰਾ ਮੁਹੱਬਤ, 3 ਮਾਰਚ (ਸੁਖਪਾਲ ਸਿੰਘ ਸੁੱਖੀ)-ਮਸ਼ਹੂਰ ਕੁਮੈਂਟਰ ਸਵ. ਲੱਖੀ ਲਹਿਰਾ ਤੇ ਮਲਕੀਤ ਪਿੱਦਾ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਲਹਿਰਾ ਮੁਹੱਬਤ ਕਬੱਡੀ ਖੇਡ ਮੇਲੇ ਦੇ ਓਪਨ ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਸੂਰੇਵਾਲਾ ਦੀ ਟੀਮ ਨੇ ਕੌਲੋਕੇ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ 70 ਕਿੱਲੋ ਵਜ਼ਨ 'ਚ ਲਹਿਰਾ ਮੁਹੱਬਤ ਪਹਿਲੇ ਤੇ ਕੋਟੜਾ ਕੌੜਾ ਦੂਜੇ, 50 ਕਿੱਲੋ ਵਜ਼ਨ 'ਚ ਗਿੱਲ ਕਲਾਂ ਪਹਿਲੇ ਤੇ ਲਹਿਰਾ ਮੁਹੱਬਤ ਦੂਜੇ, 32 ਕਿੱਲੋ ਵਜ਼ਨ 'ਚ ਸਿੱਖ ਵਾਲਾ ਪਹਿਲੇ ਤੇ ਲਹਿਰਾ ਮੁਹੱਬਤ ਦੀ ਟੀਮ ਨੇ ਮੁਕਾਬਲੇ ਦੌਰਾਨ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਖੇਡ ਮੁਕਾਬਲੇ ਦਾ ਪਹਿਲੇ ਦਿਨ ਉਦਘਾਟਨ ਡੇਰਾ ਬਾਬਾ ਬਹਾਲੀ ਰਾਮ ਜੀ ਦੇ ਮੁੱਖ ਪ੍ਰਬੰਧਕ ਬਾਬਾ ਤੇਜ ਰਾਮ ਜੀ ਦੀ ਅਗਵਾਈ ਹੇਠ ਸਮੂਹ ਨਗਰ ਪੰਚਾਇਤ, ਟੂਰਨਾਮੈਂਟ ਕਮੇਟੀ ਦੀ ਹਾਜ਼ਰੀ ਵਿੱਚ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਲੜਕੀਆਂ ਦੀ ਟੀਮ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਤੇ ਵੱਖ-ਵੱਖ ਵਜ਼ਨ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਓਪਨ ਮੁਕਾਬਲੇ ਵਿੱਚ ਪਹਿਲੇ ਸਥਾਨ ਦੀ ਟੀਮ ਨੂੰ 61000 ਹਜਾਰ ਤੇ ਦੂਜੇ ਸਥਾਨ ਦੀ ਟੀਮ ਨੂੰ 51000 ਹਜਾਰ ਨਗਦ, 70 ਕਿੱਲੋ 'ਚ ਪਹਿਲੇ ਨੂੰ 17000 ਤੇ ਦੂਜੇ ਸਥਾਨ ਦੀ ਟੀਮ ਨੂੰ 13000, 32 ਕਿੱਲੋ ਵਜ਼ਨ ਪਹਿਲੇ 5100, ਦੂਜੇ ਸਥਾਨ ਨੂੰ 4100 ਨਗਦ ਇਨਾਮ ਤੇ ਟਰਾਫ਼ੀ ਨਾਲ ਸਨਮਾਨ ਕੀਤਾ ਗਿਆ | ਓਪਨ ਬੈਸਟ ਰੇਡਰ ਬਲਕਰਨ ਕਲਿਆਣ ਤੇ ਬੈਸਟ ਜਾਫੀ ਗਗਨ ਸੂਰੇਵਾਲਾ, 70 ਕਿੱਲੋ 'ਚ ਬੈਸਟ ਰੇਡਰ ਹਲਵਾਈ ਤੇ ਖਰਾਜੀ, ਬੈਸਟ ਜਾਫੀ ਫਾਟਕ ਰਾਂਊਤਾ ਤੇ ਗੁਰਪ੍ਰੀਤ ਲਹਿਰਾ ਦਾ ਵਿਸ਼ੇਸ਼ ਸਨਮਾਨ ਕੀਤ | ਤਾਸ਼ ਸੀਪ ਮੁਕਾਬਲੇ ਵਿੱਚ ਲਹਿਰਾ ਮੁਹੱਬਤ ਪਹਿਲੇ ਤੇ ਲਹਿਰਾ ਮੁਹੱਬਤ ਟੀ ਟੀਮ ਦੂਜੇ ਸਥਾਨ 'ਤੇ ਜੇਤੂ ਰਹੇ | ਇਸ ਦੌਰਾਨ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਹਲਕਾ ਵਿਧਾਇਕ ਭੁੱਚੋ, ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ ਦਿਹਾਤੀ ਸ਼੍ਰੋਮਣੀ ਅਕਾਲੀ ਦਲ, ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਤੇ ਇੰਚਾਰਜ ਲੋਕ ਸਭਾ ਬਠਿੰਡਾ, ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਦੇ ਸਪੁੱਤਰ ਪੰਜਾਬੀ ਗਾਇਕ ਹਰਸਿਮਰਨ, ਜਗਦੇਵ ਸਿੰਘ ਦੇਵਾ ਸਾਬਕਾ ਕੌਂਸਲਰ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਸਿੱਧੂ ਭਰਾ ਮਲਕੀਤ ਪਿੱਦਾ ਤੋਂ ਇਲਾਵਾ ਨਗਰ ਪੰਚਾਇਤ ਦੇ ਪ੍ਰਧਾਨ ਬਲਵੀਰ ਸਿੰਘ ਬੀਰਾ ਸਮੇਤ ਸਮੂਹ ਕੌਂਸਲਰ, ਮਾ. ਕਰਮਵੀਰ ਸਿੰਘ ਰਿੰਪੀ ਕੈਨੇਡਾ, ਦਰਸ਼ਨ ਸਿੰਘ ਸਿੱਧੂ ਕੈਨੇਡਾ, ਗੁਰਪ੍ਰੀਤ ਸਿੰਘ ਦਾਊਕਾ, ਟੂਰਨਾਮੈਂਟ ਕਮੇਟੀ ਕਰਨ ਪ੍ਰਧਾਨ, ਗੁਰਜੀਤ ਸਿੰਘ ਸਿੱਧੂ, ਕਾਲਾ ਸਿੱਧੂ, ਰਘਵੀਰ ਰੱਘੀ, ਬੱਬੂ ਪਟਵਾਟੀ ਲਵਲੀ ਸਿੱਧੂ, ਯਾਦਵਿੰਦਰ ਬਿੰਦਾ ਸਿੱਧੂ, ਹਰਬੰਸ ਢਿੱਲੋਂ, ਗੁਰਤੇਜ ਲਹਿਰਾ, ਪਰਮਜੀਤ ਨੱਥੂ, ਕਿਰਪਾ ਸਿੰਘ, ਜਸਵੰਤ ਸਿੱਧੂ, ਹਰਜਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਕਿੰਦੀ ਜ਼ਿਲ੍ਹਾ ਜਰਨਲ ਸਕੱਤਰ ਕਾਂਗਰਸ ਕਮੇਟੀ ਵੀ ਹਾਜ਼ਰ ਸਨ | ਟੂਰਨਾਮੈਂਟ ਦੌਰਾਨ ਕੁਮੈਂਟਰੀ ਰੁਪਿੰਦਰ ਜਲਾਲ ਤੇ ਕਾਂਤੀ ਤਾਜੋਕੇ ਨੇ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਠਾ ਗੁਰੂ ਵਿਖੇ ਸੀ. ਐੱਮ ਦੀ ਯੋਗਸ਼ਾਲਾ ਦਾ ਆਗਾਜ਼ <br/> ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੁਵਾ-ਸੰਸਦ-2026 ਕਰਵਾਇਆ
Ad Position 24
No active advertisement