ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੁਵਾ-ਸੰਸਦ-2026 ਕਰਵਾਇਆ

Ad Position 21
No active advertisement
ਅਜੀਤ ਡੈਸਕ 04-03-2026
ਤਲਵੰਡੀ ਸਾਬੋ, 3 ਮਾਰਚ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲੇ ਵਲੋਂ ਚਲਾਈ ਜਾ ਰਹੀ ਮੁਹਿੰਮ ਵਿਕਸਿਤ ਭਾਰਤ 2047 ਤਹਿਤ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੁਵਾ-ਸੰਸਦ-2026 ਦਾ ਆਯੋਜਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਨ. ਐਸ. ਐਸ. ਵਿਭਾਗ ਵਲੋਂ ਯੂਨੀਵਰਸਿਟੀ ਸਕੂਲ ਆਫ ਲਾਅ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਕੈਂਪਸ ਡਾਇਰੈਕਟਰ ਹਰਜਸਪਾਲ ਸਿੰਘ ਸਿੱਧੂ ਸਮੇਤ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਜ਼ਿਲ੍ਹਾ ਯੂਥ ਅਫਸਰ ਬਠਿੰਡਾ ਸਰਬਜੀਤ ਸਿੰਘ, ਵੱਖ-ਵੱਖ ਫੈਕਲਟੀਆਂ ਦੇ ਡੀਨ, ਅਧਿਆਪਕਾਂ ਅਤੇ ਲਗਭਗ 150 ਵਿਦਿਆਰਥੀਆਂ ਨੇ ਹਾਜ਼ਰੀ ਭਰੀ | ਡਾ. ਸਿੱਧੂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਰਾਸ਼ਟਰੀ ਮੁੱਦਿਆਂ ਅਤੇ ਦੇਸ਼ ਦੇ ਵਿਕਾਸ ਵਿੱਚ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੇ ਸੁਝਾਅ ਪ੍ਰਗਟ ਕਰਨ ਲਈ ਇਹ ਮੰਚ ਪ੍ਰਦਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿੱਥੇ ਦੇਸ਼ ਦੇ ਵਿਕਾਸ ਵਿਚ ਭਾਰਤ ਦੇ ਹਰ ਨਾਗਰਿਕ ਦਾ ਯੋਗਦਾਨ ਹੋਣਾ ਚਾਹੀਦਾ ਹੈ | ਐਨ. ਐਸ. ਐਸ. ਕੋਆਰਡੀਨੇਟਰ ਨਰਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਯੁਵਾ ਸੰਸਦ ਦੇ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਅਪਾਤਕਾਲ ਵਿਸ਼ੇ ਦੇ ਪੱਖ ਅਤੇ ਵਿਪੱਖ ਵਿਚ ਆਪਣੇ ਵਿਚਾਰ ਰੱਖੇ | ਜੱਜਾਂ ਦੇ ਪੈਨਲ ਪ੍ਰੋ: ਸੁਰਜੀਵਨ ਰਾਣੀ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, (ਡਾ:) ਵੀਨਾ ਗਰਗ ਪਿ੍ੰਸੀਪਲ ਭਾਈ ਭਗਤਾ ਇੰਸਟੀਚਿਊਟ ਆਫ਼ ਹਾਇਰ ਐਜੂਕੇਸ਼ਨ, ਐਡਵੋਕੇਟ ਹਰੀਸ਼ ਜੋਸ਼ੀ ਡਿਪਟੀ ਚੀਫ਼ ਲੀਗਲ ਏਡ ਡਿਫੈਂਸ ਕੌਂਸਲ ਹਨੂੰਮਾਨਗੜ੍ਹ, ਸਰੋਜ ਸਹਾਇਕ ਕਮਾਂਡੈਂਟ ਐਨ. ਡੀ. ਆਰ. ਐਫ. ਤੇ ਜਸਵਿੰਦਰ ਸ਼ਰਮਾ ਸਮਾਜ ਸੇਵੀ ਵਲੋਂ ਕੁਮਾਰੀ ਪ੍ਰਾਥਨਾ ਤੇ ਕੁਮਾਰੀ ਰੁਪਸੀ ਜੀ. ਕੇ. ਯੂ, ਪ੍ਰਕਾਸ਼ ਪਾਂਡੇ ਤੇ ਦੀਪ ਧਾਰਾ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਅਤੇ ਸ਼ਸ਼ੀਕੇਸ਼ ਕੁਮਾਰ ਭਾਈ ਭਗਤਾ ਇੰਸਟੀਚਿਊਟ ਆਫ਼ ਹਾਇਰ ਐਜੂਕੇਸ਼ਨ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰਾਜ ਪੱਧਰੀ ਯੁਵਾ ਸੰਸਦ-2026 ਲਈ ਚੁਣਿਆ ਗਿਆ | ਡਾ: ਰਜਨੀਸ਼ ਬਿਸ਼ਨੋਈ, ਸਹਾਇਕ ਡੀਨ ਦੀ ਟੀਮ ਦਾ ਸਮੂਹ ਪ੍ਰਬੰਧਨ ਸ਼ਲਾਘਾਯੋਗ ਰਿਹਾ, ਆਯੋਜਕਾਂ ਵਲੋਂ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲਹਿਰਾ ਮੁਹੱਬਤ ਕਬੱਡੀ ਖੇਡ ਮੇਲੇ ਦੇ ਓਪਨ ਮੁਕਾਬਲੇ 'ਚ ਸੂਰੇਵਾਲਾ ਦੀ ਟੀਮ ਪਹਿਲੇ ਤੇ ਕੌਲੋਕੇ ਦੂਜੇ ਸਥਾਨ 'ਤੇ ਜੇਤੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ 7 ਨੂੰ ਕੀਤੀ ਜਾਣ ਵਾਲੀ ਭੁੱਚੋ ਹਲਕੇ ਦੀ 'ਪੰਜਾਬ ਬਚਾਓ' ਰੈਲੀ ਇਤਿਹਾਸਕ ਹੋਵੇਗੀ- ਕਲਿਆਣ,...
Ad Position 24
No active advertisement