10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜ਼ਿਲੇ੍ਹ ਦੀਆਂ ਵੱਡੀ ਗਿਣਤੀ ਪੇਂਡੂ ਸੜਕਾਂ ਕਈ ਮਹੀਨਿਆਂ ਤੋਂ ਪੁੱਟੀਆਂ, ਲੋਕ ਹੋ ਰਹੇ ਖੱਜਲ-ਖੁਆਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਬਠਿੰਡਾ, 6 ਮਾਰਚ (ਸੱਤਪਾਲ ਸਿੰਘ ਸਿਵੀਆਂ)-ਸੜਕਾਂ ਦੀ ਮੁਰੰਮਤ/ਨਵੀਨੀਕਰਨ ਦੇ ਤਹਿਤ ਪਿਛਲੇ ਕਈ ਮਹੀਨਿਆਂ ਤੋਂ ਜ਼ਿਲੇ੍ਹ ਦੀਆਂ ਵੱਡੀ ਗਿਣਤੀ ਪੇਂਡੂ ਲਿੰਕ ਸੜਕਾਂ ਪੁੱਟੀਆਂ ਹੋਈਆਂ ਹਨ, ਜਿਨ੍ਹਾਂ ਦੇ ਕਾਰਜ ਸਮੇਂ ਸਿਰ ਨੇਪਰੇ ਨਾ ਚੜ੍ਹਨ ਕਰਕੇ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਸੜਕਾਂ ਤਾਂ ਅਜਿਹੀਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ 'ਤੇ ਪਾਏ ਪੱਥਰ ਉਪਰ ਮਿੱਟੀ ਵੀ ਨਹੀਂ ਪਾਈ ਗਈ ਹੈ, ਜਿਸ ਕਾਰਨ ਪੱਥਰਾਂ ਤੋਂ ਤਿਲ੍ਹਕਣ ਕਰਕੇ ਜਿੱਥੇ ਵਾਹਨਾਂ ਦੇ ਟਾਇਰਾਂ ਵਗ਼ੈਰਾ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹਾਦਸੇ ਵੀ ਵਾਪਰ ਰਹੇ ਹਨ | ਸਭ ਤੋਂ ਵੱਡੀ ਪ੍ਰੇਸ਼ਾਨੀ ਡਿਊਟੀ ਜਾਂ ਆਪਣੇ ਕਾਰੋਬਾਰ 'ਤੇ ਜਾਣ ਲਈ ਨਿੱਤ ਇਨ੍ਹਾਂ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ | ਬਠਿੰਡਾ ਦੀ ਐਨ ਬੁੱਕਲ 'ਚ ਵਸੇ ਪਿੰਡ ਸਿਵੀਆਂ ਨੂੰ ਖੇਤਾ ਸਿੰਘ ਬਸਤੀ ਅਤੇ ਪਿੰਡ ਗਿੱਲਪੱਤੀ ਤੋਂ ਜਾਣ ਵਾਲੀਆਂ ਦੋਵੇਂ ਮੁੱਖ ਸੜਕਾਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੁੱਟੀਆਂ ਹੋਈਆਂ ਹਨ, ਜਿਨ੍ਹਾਂ ਉੱਪਰ ਲੁੱਕ ਪਾ ਕੇ ਕੰਮ ਮੁਕੰਮਲ ਕਰਨ ਦੀ ਬਜਾਏ ਪੱਥਰ ਪਾ ਕੇ ਛੱਡਿਆ ਹੋਇਆ, ਜਿਸ ਕਾਰਨ ਲੋਕਾਂ ਦਾ ਆਉਣਾ-ਜਾਣਾ ਬਹੁਤ ਮੁਸ਼ਕਿਲ ਹੈ | ਖੇਤਾ ਬਸਤੀ ਵਾਲੀ ਕਰੀਬ ਅੱਧੀ ਸੜਕ 'ਤੇ ਪਾਏ ਪੱਥਰ ਉਪਰ ਮਿੱਟੀ ਵੀ ਨਹੀਂ ਪਾਈ ਗਈ ਹੈ, ਜਿਸ ਕਾਰਨ ਲੋਕਾਂ ਨੂੰ ਲੰਘਣਾ ਬਹੁਤ ਔਖਾ ਹੈ | ਇਸੇ ਤਰ੍ਹਾਂ ਸੰਗਤ ਕੈਂਚੀਆਂ ਤੋਂ ਸੰਗਤ ਮੰਡੀ, ਗੁਰਥੜੀ ਤੋਂ ਸੰਗਤ ਕਲਾਂ, ਸੰਗਤ ਤੋਂ ਕੋਟਗੁਰੂ, ਘੁੱਦਾ ਤੋਂ ਕੋਟਗੁਰੂ, ਮੁਹਾਲਾਂ ਤੋਂ ਜੱਸੀ ਬਾਗ ਵਾਲੀ, ਮਹਿਮਾ ਸਵਾਈ, ਮਹਿਮਾ ਸਰਜਾ, ਗੋਨਿਆਣਾ ਤੋਂ ਵਾਇਆ ਦਾਨ ਸਿੰਘ ਅਬਲੂ, ਤਲਵੰਡੀ ਸਾਬੋ ਤੋਂ ਲੇਲੇਵਾਲਾ ਸੜਕ ਤੋਂ ਇਲਾਵਾ ਕਾਫੀ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਇਸੇ ਤਰ੍ਹਾਂ ਲਟਕਿਆ ਹੋਇਆ ਹੈ, ਜਿਸ ਕਾਰਨ ਸਬੰਧਿਤ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਬੰਧਿਤ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁੱਟੀਆਂ ਸੜਕਾਂ ਨੂੰ ਤੁਰੰਤ ਮੁਕੰਮਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਚਿੱਟੀ ਮੱਖੀ ਦੀ ਪਨਾਹਗਾਹ ਨਦੀਨ ਨਸ਼ਟ ਮੁਹਿੰਮ ਸੰਬੰਧੀ ਬੈਠਕ <br/> ਅਗਲੀ ਖ਼ਬਰ ਜੈ ਸਿੰਘ ਵਾਲਾ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਵੈਸਟ ਮੈਨੇਜਮੈਂਟ ਪ੍ਰੋਜੈਕਟਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24