ਮਹਿਰਾਜ ’ਚ ਟੀ. ਬੀ. ਸਕਰੀਨਿੰਗ ਕੈਂਪ ਦੌਰਾਨ 40 ਵਿਅਕਤੀਆਂ ਦੀ ਜਾਂਚ
ਮਹਿਰਾਜ, 8 ਸਤੰਬਰ (ਸੁਖਪਾਲ ਮਹਿਰਾਜ)-ਐਸ. ਐਮ.
ਮਹਿਰਾਜ, 8 ਸਤੰਬਰ (ਸੁਖਪਾਲ ਮਹਿਰਾਜ)-ਐਸ. ਐਮ. ਓ. ਡਾ: ਉਮੇਸ਼ ਗੁਪਤਾ ਦੀ ਅਗਵਾਈ ਹੇਠ ਸੀ ਐਚ ਸੀ ਹਸਪਤਾਲ ਮਹਿਰਾਜ ਵਲੋਂ ਬਘੇਲੇ ਕੀ ਧਰਮਸ਼ਾਲਾ ਮਹਿਰਾਜ ਵਿਖੇ ਟੀ. ਬੀ. ਸਕਰੀਨਿੰਗ ਜਾਂਚ ਸਬੰਧੀ ਕੈਂਪ ਲਗਾਇਆ ਗਿਆ। ਇਸ ਮੌਕੇ ਕੁੱਲ 40 ਵਿਅਕਤੀਆਂ ਦੀ ਟੀ. ਬੀ. ਸਬੰਧੀ ਜਾਂਚ ਕੀਤੀ ਗਈ ਅਤੇ ਛਾਤੀ ਦੇ ਐਕਸਰੇ ਵੀ ਕੀਤੇ ਗਏ। ਇਸ ਮੌਕੇ ਡਾ: ਕੋਮਲ ਕਪੂਰ ਨੇ ਦੱਸਿਆ ਕਿ ਸਥਾਨਕ ਪਿੰਡ ਵਿਚ ਟੀ. ਬੀ. ਦੇ ਕਾਫ਼ੀ ਮਰੀਜ਼ ਹੋਣ ਕਾਰਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਸਮੇਂ ਸਿਰ ਜਾਂਚ ਕਰਵਾਉਣ ਲਈ ਵੱਖ-ਵੱਖ ਥਾਵਾਂ ’ਤੇ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਛਾਤੀ ਦਾ ਐਕਸਰੇ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਟੀ.ਬੀ. ਦੀ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਵਿਚ ਟੀ.ਬੀ. ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਫੋਨ ਰਾਹੀਂ ਸੂਚਿਤ ਕੀਤਾ ਜਾਵੇਗਾ ਅਤੇ ਅਗਲੇ ਟੈਸਟ ਮੁਫ਼ਤ ਕਰਵਾਏ ਜਾਣਗੇ। ਇਸ ਮੌਕੇ ਲੋਕਾਂ ਵਲੋਂ ਟੀ. ਬੀ. ਸਬੰਧੀ ਵੱਖ-ਵੱਖ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਡਾ: ਕੋਮਲ ਕਪੂਰ ਨੇ ਤਸੱਲੀਬਖ਼ਸ਼ ਜਵਾਬ ਦਿੰਦਿਆਂ ਲੋੜੀਂਦੀ ਡਾਕਟਰੀ ਸਲਾਹ ਦਿੱਤੀ। ਇਸ ਮੌਕੇ ਰੇਡੀਓਗ੍ਰਾਫ਼ਰ ਵੀਰਪਾਲ ਕੌਰ, ਏ. ਐਨ. ਐਮ. ਗਗਨਦੀਪ ਕੌਰ, ਪ੍ਰਦੀਪ ਸਿੰਘ, ਕਰਿਆਣਾ ਸਟੋਰ, ਐਨ. ਜੀ. ਓ. ਆਦਿ ਹਾਜ਼ਰ ਸਨ।