02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗੈਂਗਸਟਰ, ਫਿਰੌਤੀਆਂ ਅਤੇ ਨਸ਼ੇ ਦੇ ਬੋਲਬਾਲੇ ਨੇ 10 ਸਾਲਾਂ ਵਿਚ ਸੂਬੇ ਨੂੰ ਬਰਬਾਦੀ ਦੇ ਰਾਹ 'ਤੇ ਲਿਆਂਦਾ-ਸੁਖਬੀਰ ਬਾਦਲ

Ad Position 21
No active advertisement
ਅਜੀਤ ਡੈਸਕ 08-03-2026
ਗੋਨਿਆਣਾ, 7 ਮਾਰਚ (ਲਛਮਣ ਦਾਸ ਗਰਗ)-'ਪੰਜਾਬ ਬਚਾਓ ਰੈਲੀ' ਤਹਿਤ ਸੂਬੇ ਵਿਚ ਹੋ ਰਹੀਆਂ 2027 ਦੀਆਂ ਵਿਧਾਨ ਸਭਾ ਵੋਟਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਅੱਜ ਗੋਨਿਆਣਾ ਮੰਡੀ ਵਿਖੇ ਹਲਕਾ ਭੁੱਚੋ ਦੀ ਰੈਲੀ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਦੌਰਾਨ ਕਰਦਿਆਂ ਕਿਹਾ ਕਿ ਸੂਬੇ ਵਿਚ ਕਿੰਨੇ ਮੁੱਖ ਮੰਤਰੀ ਰਹੇ ਹਨ, ਪਰ ਇਨ੍ਹਾਂ ਵਲੋਂ ਵਿਕਾਸ ਨਹੀਂ ਕੀਤਾ, ਇਹ ਇੱਥੇ ਪੰਜਾਬ 'ਤੇ ਰਾਜ ਕਰਨ ਅਤੇ ਪੰਜਾਬ ਨੂੰ ਲੁੱਟਣ ਲਈ ਆਉਂਦੇ ਸਨ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਲੋਕਾਂ ਨਾਲ ਪਿਆਰ ਹੋ ਸਕਦਾ ਹੈ | ਸਿਰਫ਼ ਤੇ ਸਿਰਫ਼ ਬਾਦਲ ਪਾਰਟੀ ਨੂੰ ਹੀ ਪੰਜਾਬ ਨਾਲ ਪਿਆਰ ਹੈ | ਇਹ ਇਕ ਖੇਤਰੀ ਪਾਰਟੀ ਹੈ, ਪਰ ਆਪਾਂ ਆ ਮਲੰਗਾ ਦੇ ਪਿੱਛੇ ਦਸ ਸਾਲ ਖ਼ਰਾਬ ਕਰ ਦਿੱਤੇ | ਉਨ੍ਹਾਂ ਕਿਹਾ ਕਿ ਹਰ ਰੋਜ਼ ਕਿਸੇ ਨਾ ਕਿਸੇ ਦਾ ਕਤਲ ਹੋ ਜਾਂਦਾ ਹੈ | ਫ਼ਿਰੌਤੀਆਂ ਲਈਆਂ ਜਾ ਰਹੀਆਂ ਹਨ, ਅੱਜ ਨਸ਼ਾ ਘਰ-ਘਰ ਹੈ, ਆਮ ਆਦਮੀ ਪਾਰਟੀ ਦੇ ਲੀਡਰ ਨਸ਼ਾ ਸਮੱਗਲਰਾਂ ਤੋਂ ਮਹੀਨਾ ਲ਼ੈ ਰਹੇ ਹਨ | ਬਾਦਲ ਨੇ ਕਿਹਾ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, ਕਿਉਂਕਿ ਕੇ ਸਾਨੂੰ ਪੰਜਾਬ ਲਈ ਦਰਦ ਹੈ | ਉਨ੍ਹਾਂ ਕਿਹਾ ਕਿ ਹਰ ਘਰ 'ਚ ਕੈਪਟਨ ਅਤੇ ਭਗਵੰਤ ਮਾਨ ਨੇ ਪੰਜਾਬ ਦੀ ਜੜ੍ਹ ਕੱਢ ਦਿੱਤੀ, ਭਗਵੰਤ ਮਾਨ ਕਹਿੰਦਾ ਕੇ ਮੈਂ ਅੱਖਾਂ ਬੰਦ ਕਰਕੇ ਪੈਂਚਰ ਲਗਾ ਦੇਵਾਂਗਾ, ਚੰਨੀ ਕਹਿੰਦਾ ਮੈਂ ਮੱਝਾਂ ਬੱਕਰੀਆਂ 'ਚੋਂ ਲੈਂਦਾ ਹਾਂ, ਤੁਸੀ ਦੱਸੋ ਕੇ ਤੁਹਾਨੂੰ ਅਜਿਹੇ ਮੁੱਖ ਮੰਤਰੀ ਚਾਹੀਦੇ ਹਨ | ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ | ਬਾਦਲ ਨੇ ਕਿਹਾ ਕਿ ਵਿਕਾਸ ਦਾ ਕੰਮ ਪਹਿਲਾ ਭੁੱਚੋ ਹਲਕੇ ਤੋਂ ਸ਼ੁਰੂ ਕੀਤਾ ਜਾਵੇਗਾ | ਮੈਨੂੰ ਦੱਸੋ ਦਲਜੀਤ ਸਿੰਘ ਗੁਰੂ ਤੁਹਾਨੂੰ ਚੰਗਾ ਬੰਦਾ ਦਿੱਤਾ ਕੇ ਨਹੀਂ | ਬਾਦਲ ਸਰਕਾਰ ਆਉਣ 'ਤੇ ਦੁਬਾਰਾ ਫ਼ਿਰ ਪੇਂਡੂ ਖੇਡ ਮੇਲੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਜੋ ਪੰਜਾਬ ਨੂੰ ਲੁੱਟਣ ਲਈ ਆਏ ਹਨ | ਮੈਂ ਤੁਹਾਨੂੰ ਆਖਦਾ ਹਾਂ ਕਿ ਤਿੰਨੇ ਹੀ ਦਿੱਲੀ ਵਾਲੀਆਂ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਵੋਟਾਂ ਪੈ ਕੇ ਜਿਤਾਇਆ ਜਾਵੇ ਅਤੇ ਦਲਜੀਤ ਸਿੰਘ ਗੁਰੂ ਨੂੰ ਐਮ ਐਲ ਏ ਬਣਾਇਆ ਜਾਵੇ | ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੋਲਦਿਆਂ ਕਿਹਾ ਕਿ ਮੇਰੀ ਚੋਣ ਸਮੇਂ ਹਲਕਾ ਭੁੱਚੋ ਤੋਂ ਹਰ ਵਾਰ ਵੱਡੀ ਲੀਡ ਮਿਲਦੀ ਰਹੀ ਹੈ ਮੈਨੂੰ ਇਸ ਹਲਕੇ ਦੇ ਲੋਕਾਂ 'ਤੇ ਬਹੁਤ ਜ਼ਿਆਦਾ ਮਾਣ ਹੈ | ਹਲਕਾ ਭੁੱਚੋ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਹਲਕਾ ਭੁੱਚੋ ਮੰਡੀ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਗਿਆ ਹੈ | ਪਰ ਪਿਛਲੇ ਦੱਸ ਸਾਲਾਂ ਅੰਦਰ ਹਲਕਾ ਭੁੱਚੋ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਹੈ, ਪਿਛਲੇ ਦੱਸ ਸਾਲਾਂ ਦੌਰਾਨ ਹਲਕਾ ਭੁੱਚੋ ਅੰਦਰ ਇਕ ਵੀ ਵਿਕਾਸ ਕਾਰਜ ਨਹੀਂ ਹੋਇਆ | ਬੀਬਾ ਨੇ ਕਿਹਾ ਕਿ ਪੰਜਾਬ ਵਿਚ ਲਾਅ ਆਰਡਰ ਦਾ ਬਹੁਤ ਬੁਰਾ ਹਾਲ ਹੈ, ਬੀਬਾ ਬਾਦਲ ਨੇ ਕਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਕਮਜ਼ੋਰ ਨਹੀਂ ਹੋਇਆ, ਪੰਜਾਬ ਕਮਜ਼ੋਰ ਹੋਇਆ ਹੈ | ਝਾੜੂ ਵਾਲਿਆਂ ਨੇ ਝੂਠੇ ਲਾਰੇ ਲਾ ਕੇ ਸੱਤਾ ਹਾਸਲ ਕੀਤੀ ਹੈ | ਅੱਜ ਪੰਜਾਬ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਜਿਤਾਕੇ ਦਲਜੀਤ ਸਿੰਘ ਨੂੰ ਹਲਕਾ ਸੇਵਾਦਾਰ ਨੂੰ ਜਿਤਾਇਆ ਜਾਵੇ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਈ ਜਾਵੇ | ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਬਲਕਾਰ ਸਿੰਘ ਬਰਾੜ ਗੋਨਿਆਣਾ, ਜਗਸੀਰ ਸਿੰਘ ਕਲਿਆਣ, ਮੋਹਿਤ ਗੁਪਤਾ, ਸਵਰਨ ਸਿੰਘ ਅਕਲੀਆ, ਓਮ ਪ੍ਰਕਾਸ਼ ਸ਼ਰਮਾ, ਅਮਰਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਹਿਰਾਜ ਵਿਚ 5ਵਾਂ ਲੈਦਰ ਕ੍ਰਿਕਟ ਕੱਪ ਸ਼ੁਰੂ, ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦਾ ਵੱਡਾ ਸਹਿਯੋਗ ਅਗਲੀ ਖ਼ਬਰ 6 ਕਿੱਲੋ 945 ਗ੍ਰਾਮ ਗਾਂਜੇ ਸਮੇਤ ਦੋ ਨਸ਼ਾ ਤਸਕਰ ਗਿ੍ਫ਼ਤਾਰ
Ad Position 24
No active advertisement