02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਿਲਵਰ ਓਕਸ ਸਕੂਲ ਲਹਿਰਾ ਬੇਗਾ 'ਚ ਯੂ. ਕੇ. ਜੀ. ਗ੍ਰੈਜੂਏਸ਼ਨ ਸ਼ਾਨਦਾਰ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 08-03-2026
ਲਹਿਰਾ ਮੁਹੱਬਤ, 7 ਮਾਰਚ (ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਲੋਂ ਸਕੂਲ ਕੈਂਪਸ ਵਿਚ ਕਿੰਡਰਗਾਰਟਨ ਗ੍ਰੈਜੂਏਸ਼ਨ ਪ੍ਰੀ-ਪ੍ਰਾਈਮਰੀ ਯੂ. ਕੇ. ਜੀ. ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਗ੍ਰੈਜੂਏਸ਼ਨ ਸਮਾਰੋਹ ਕੀਤਾ ਗਿਆ | ਸਮਾਰੋਹ ਦੀ ਸ਼ੋਭਾ ਗਿਆਨਮੰਥਨ ਐਜੂਕੇਸ਼ਨਲ ਸਰਵਿਸਿਜ਼ ਦੇ ਟੀਚਰ ਟਰੇਨਰ ਨੀਤੂ ਬਾਂਸਲ ਅਤੇ ਸਕੂਲ ਦੀ ਪਿ੍ੰਸੀਪਲ ਛਾਇਆ ਵਿਨੋਚਾ ਨੇ ਵਧਾਈ | ਜਿਸ ਦੀ ਸ਼ੁਰੂਆਤ ਰਵਾਇਤੀ ਦੀਪ ਪ੍ਰਜਵਲਨ ਨਾਲ ਕੀਤੀ, ਜੋ ਗਿਆਨ ਅਤੇ ਪ੍ਰਕਾਸ਼ ਦਾ ਪ੍ਰਤੀਕ ਹੈ | ਇਸ ਸਮੇਂ ਨਰਸਰੀ ਕਲਾਸ ਵਲੋਂ ਪੇਸ਼ ਕੀਤੇ ਗਏ ਸੁਹਣੇ ਨਾਚ ਨਾਲ ਸ਼ੁਰੂਆਤ ਕਰਦਿਆਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ | ਅੱਪਰ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਥੀਮ ਅਧਾਰਿਤ ਨਾਚ ਪੇਸ਼ ਕੀਤਾ | ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਸੁਣਾਈਆਂ ਅਤੇ ਧੰਨਵਾਦ ਭਾਸ਼ਣ ਦੇ ਕੇ ਆਪਣੀ ਕਿ੍ਤਗਤਾ ਜਤਾਈ ਅਤੇ ਆਪਣੀ ਉਭਰਦੀ ਹੋਈ ਪ੍ਰਤਿਭਾ ਦਾ ਸੁੰਦਰ ਪ੍ਰਦਰਸ਼ਨ ਕੀਤਾ | ਸਾਰੇ ਗ੍ਰੈਜੂਏਟ ਹੋਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੀ ਬੁਨਿਆਦੀ ਸਿੱਖਿਆ ਪੂਰੀ ਕਰਨ ਦੀ ਖੁਸ਼ੀ ਵਿਚ ਗ੍ਰੈਜੂਏਸ਼ਨ ਸਰਟੀਫਿਕੇਟ ਅਤੇ ਵਧਾਈ ਬੈਜ ਦੇ ਕੇ ਸਨਮਾਨਿਤ ਕੀਤਾ | ਸਨਮਾਨ ਪ੍ਰਾਪਤ ਕਰਦੇ ਸਮੇਂ ਬੱਚਿਆਂ ਦੇ ਚਿਹਰਿਆਂ 'ਤੇ ਮਾਣ ਅਤੇ ਖੁਸ਼ੀ ਸਾਫ਼ ਦਿਖ ਰਹੀ ਸੀ | ਸ੍ਰੀਮਤੀ ਨੀਤੂ ਬਾਂਸਲ ਨੇ ਆਪਣੇ ਸੰਬੋਧਨ ਦੌਰਾਨ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਉਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਛਾਇਆ ਵਿਨੋਚਾ ਨੇ ਵਿਦਿਆਰਥੀਆਂ ਨੂੰ ਸਫ਼ਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਸਮਾਰੋਹ ਸਿਰਫ਼ ਇੱਕ ਜਸ਼ਨ ਨਹੀਂ, ਸਗੋਂ ਬੱਚਿਆਂ ਵਿਚ ਆਤਮਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਨੂੰ ਆਪਣੀ ਪ੍ਰਾਪਤੀ ਦਾ ਅਹਿਸਾਸ ਕਰਵਾਉਣ ਲਈ ਇਕ ਮਹੱਤਵਪੂਰਨ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/> ਅਗਲੀ ਖ਼ਬਰ ਕੁਸ਼ਲ ਪੰਜਾਬ ਦੇ ਨਿਰਮਾਣ ਲਈ ਸੀਯੂ ਪੰਜਾਬ ਦੀ ਪਹਿਲ
Ad Position 24
No active advertisement