02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/>

Ad Position 21
No active advertisement
ਅਜੀਤ ਡੈਸਕ 08-03-2026
ਜਲੰਧਰ, 7 ਮਾਰਚ (ਜਸਪਾਲ ਸਿੰਘ)-ਅੱਜ ਦੀ ਨਾਰੀ ਕਿਸੇ ਤੋਂ ਵੀ ਘੱਟ ਨਹੀਂ ਹੈ ਤੇ ਅਨੇਕਾਂ ਔਕੜਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦੀ ਹੋਈ ਔਰਤ ਅੱਜ ਹਰ ਖੇਤਰ 'ਚ ਅੱਗੇ ਵਧ ਰਹੀ ਹੈ | ਗੱਲ ਚਾਹੇ ਪੁਲਾੜ ਦੀ ਹੋਵੇ ਜਾਂ ਫਿਰ ਸਿਆਸਤ ਦੀ, ਮੈਡੀਕਲ ਖੇਤਰ ਜਾਂ ਇੰਜੀਨੀਅਰਿੰਗ ਤੋਂ ਲੈ ਕੇ ਹਵਾਈ ਜਹਾਜ਼ ਉਡਾਉਣ ਤੱਕ ਦੀ ਤਾਂ ਔਰਤਾਂ ਨੇ ਜ਼ਿੰਦਗੀ ਦੇ ਹਰ ਖੇਤਰ 'ਚ ਮੀਲ ਪੱਥਰ ਸਥਾਪਤ ਕੀਤੇ ਹਨ | ਦਫਤਰੀ ਕੰਮ-ਕਾਜੀ ਤੇ ਪੇਸ਼ੇਵਰ ਔਰਤਾਂ ਹੀ ਜ਼ਿੰਦਗੀ 'ਚ ਅੱਗੇ ਨਹੀਂ ਵਧ ਰਹੀਆਂ, ਬਲਕਿ ਘਰੇਲੂ ਔਰਤਾਂ ਨੇ ਵੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਹੋਏ ਇਹ ਸਾਬਤ ਕੀਤਾ ਹੈ ਕਿ ਦਿ੍ੜ ਸੰਕਲਪ, ਹੌਂਸਲੇ, ਜਜ਼ਬੇ ਤੇ ਹਿੰਮਤ ਨਾਲ ਕੋਈ ਵੀ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ ਤੇ ਅਜਿਹੀਆਂ ਸਿਦਕਵਾਨ ਤੇ ਮਿਹਨਤੀ ਔਰਤਾਂ ਅੱਜ ਸਮਾਜ ਲਈ ਮਿਸਾਲ ਬਣੀਆਂ ਹੋਈਆਂ ਹਨ | ਅਦਾਰਾ 'ਅਜੀਤ' ਵਲੋਂ ਮਹਿਲਾ ਦਿਵਸ ਮੌਕੇ ਕੁੱਝ ਅਜਿਹੀਆਂ ਹੀ ਔਰਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੇ ਕੁੱਝ ਤਜ਼ਰਬੇ ਸਾਂਝੇ ਕਰਨ ਦਾ ਕੀਤਾ ਗਿਆ ਹੈ | ਜ਼ਿਲ੍ਹਾ ਸੰਗਰੂਰ ਨਾਲ ਸੰਬੰਧਿਤ ਡਾ. ਰਸ਼ਪਿੰਦਰ ਚਹਿਲ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਨੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਸ ਨੂੰ ਪੜ੍ਹਾਇਆ ਲਿਖਾਇਆ ਤੇ ਉਸ ਦੇ ਸਹੁਰੇ ਪਰਿਵਾਰ ਵਲੋਂ ਵੀ ਉਸਦਾ ਪੂਰਾ ਸਾਥ ਦਿੱਤਾ ਗਿਆ | ਇਸੇ ਤਰ੍ਹਾਂ ਪਰਮਜੀਤ ਕੌਰ ਵਿਰਕ ਨੇ ਵੀ ਕਿਹਾ ਕਿ ਉਸਦਾ ਵਿਆਹ ਇਕ ਪੁਲਿਸ ਅਧਿਕਾਰੀ ਦੇ ਨਾਲ ਹੋਇਆ ਤੇ ਉਸਨੂੰ ਆਪਣੇ ਸਹੁਰਾ ਪਰਿਵਾਰ ਤੋਂ ਬਹੁਤ ਪਿਆਰ ਤੇ ਸਤਿਕਾਰ ਮਿਲਿਆ | ਅੱਜ ਉਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਤੇ ਆਜ਼ਾਦੀ ਨਾਲ ਬਤੀਤ ਕਰ ਰਹੀ ਹੈ ਤੇ ਬੱਚਿਆਂ ਨੂੰ ਵੀ ਇਹੋ ਸੰਸਕਾਰ ਦੇ ਰਹੀ ਹੈ | ਨੀਲਮ ਗੁਪਤਾ ਨੇ ਕਿਹਾ ਕਿ ਉਸਨੂੰ ਵੀ ਸਹੁਰਾ ਪਰਿਵਾਰ ਦਾ ਵੱਡਾ ਸਾਥ ਮਿਲਿਆ ਤੇ ਉਸ ਨੇ ਬੀ. ਏ. ਬੀ. ਐੱਡ ਦੀ ਪੜ੍ਹਾਈ ਕਰਕੇ ਅਧਿਆਪਕ ਦੀ ਨੌਕਰੀ ਕੀਤੀ ਤੇ ਬੱਚਿਆਂ ਨੂੰ ਵੀ ਸੰਭਾਲਿਆ | ਦਰਸ਼ਨਾਂ ਨੇ ਕਿਹਾ ਕਿ ਉਸਦਾ ਸੁਪਨਾ ਅਧਿਆਪਕ ਬਣਨ ਦਾ ਸੀ ਤੇ ਉਸ ਨੇ ਵਿਆਹ ਤੇ ਬੱਚਿਆਂ ਦੇ ਪੈਦਾ ਹੋਣ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ ਤੇ 30 ਸਾਲ ਨੌਕਰੀ ਕੀਤੀ | ਇਸ ਮੌਕੇ ਕਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਕਾਫੀ ਦੂਰ ਹੋਣ ਕਾਰਨ ਉਹ ਬਹੁਤੀ ਪੜ੍ਹਾਈ ਨਹੀਂ ਕਰ ਸਕੀ ਪਰ ਅੱਜ ਉਹ ਆਪਣੇ ਬੱਚਿਆਂ ਦੀ ਪੜ੍ਹਾਈ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੀ | ਨਵਜੋਤ ਕੌਰ ਜੋ ਕਿੱਤੇ ਵਜੋਂ ਅਧਿਆਪਿਕਾ ਹਨ ਨੇ ਔਰਤਾਂ ਨੂੰ ਗੁਰਬਾਣੀ ਅਨੁਸਾਰ ਆਪਣੀ ਤਾਕਤ ਪਛਾਣਨ ਦਾ ਸੱਦਾ ਦਿੰਦੇ ਹੋਏ ਉਸ ਨੂੰ ਆਤਮ ਨਿਰਭਰ ਬਣਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਔਰਤ ਦਾ ਅੱਜ ਦੇ ਸਮੇਂ ਆਰਥਿਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ | ਹਰਜੀਤ ਕੌਰ-ਨੇ ਵੀ ਕਿਹਾ ਕਿ ਉਹ ਇਕ ਅਧਿਆਪਕਾ ਹੈ ਤੇ ਉਸਦਾ ਮੰਨਣਾ ਹੈ ਕਿ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੀਦਾ ਹੈ, ਤਾਂ ਹੀ ਆਪਣੇ ਬੱਚਿਆਂ ਤੇ ਖਾਸ ਕਰਕੇ ਬੇਟੀਆਂ ਦਾ ਸਹੀ ਮਾਰਗ ਦਰਸ਼ਨ ਕਰ ਸਕੇਗੀ | ਊਸ਼ਾ ਰਾਣੀ ਨੇ ਕਿਹਾ ਕਿ ਉਸ ਦਾ ਵਿਆਹ ਵੀ ਛੋਟੀ ਉਮਰ 'ਚ ਹੀ ਹੋ ਗਿਆ ਸੀ ਪਰ ਉਸ ਨੇ ਆਪਣੇ ਸੁਪਨੇ ਆਪਣੇ ਦਮ 'ਤੇ ਪੂਰੇ ਕੀਤੇ | ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੀ ਤਾਕਤ ਪਛਾਣਨ ਦੀ ਲੋੜ ਹੈ | ਸੰਤੋਸ਼ ਆਨੰਦ ਨੇ ਕਿਹਾ ਕਿ ਉਸ ਨੇ ਲੰਬਾ ਸਮਾਂ ਪਿ੍ੰਸੀਪਲ ਵਜੋਂ ਕੰਮ ਕੀਤਾ ਤੇ ਉਸ ਦਾ ਮੰਨਣਾ ਹੈ ਕਿ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੀਦਾ ਹੈ | ਇਸੇ ਤਰ੍ਹਾਂ ਪੂਜਾ ਨੇ ਕਿਹਾ ਕਿ ਉਸ ਨੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਸਖਤ ਮਿਹਨਤ ਕੀਤੀ ਤੇ ਅੱਜ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੱਚੇ ਪੂਰੀ ਤਰ੍ਹਾਂ ਨਾਲ ਸੈਟਲ ਹਨ | ਚੰਚਲ ਗਰਗ ਨੇ ਕਿਹਾ ਕਿ ਅੱਜ ਔਰਤ ਨੂੰ ਪੂਰੀ ਆਜ਼ਾਦੀ ਹੈ ਪਰ ਔਰਤ ਨੂੰ ਆਪਣੇ ਆਪ ਨੂੰ ਸੁਪਰੀਮ ਨਹੀਂ ਸਮਣਝਾ ਚਾਹੀਦਾ ਤੇ ਮਰਿਆਦਾ 'ਚ ਰਹਿਣਾ ਚਾਹੀਦਾ ਹੈ | ਸ਼ਸ਼ੀ ਬਾਲਾ ਪੰਜਾਬੀ ਅਧਿਆਪਕਾ ਨੇ ਕਿਹਾ ਕਿ ਔਰਤ ਬਹੁਤ ਮਜ਼ਬੂਤ ਹੈ ਤੇ ਉਹ ਹਰ ਰਿਸ਼ਤਾ ਨਿਭਾਅ ਸਕਦੀ ਬੱਸ ਉਸ ਅੰਦਰ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ | ਬਰਜਿੰਦਰਪਾਲ ਕੌਰ ਨੇ ਕਿਹਾ ਕਿ ਸਾਡੇ ਘਰ 'ਚ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਸੀ ਤੇ ਮਾਪਿਆਂ ਨੇ ਬੇਟੀਆਂ ਨੂੰ ਵੀ ਬੇਟਿਆਂ ਵਾਂਗ ਪਾਲਿਆ ਹੈ | ਉਨ੍ਹਾਂ ਕਿਹਾ ਕਿ ਲੋੜ ਸਮਾਜ ਨੂੰ ਔਰਤਾਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਹੈ | ਸੰਤੋਸ਼ ਗੁਪਤਾ ਨੇ ਵੀ ਕਿਹਾ ਕਿ ਅੱਜ ਮੁੰਡੇ-ਕੁੱੜੀਆਂ 'ਚ ਕੋਈ ਫਰਕ ਨਹੀਂ ਹੈ | ਸੁਮਨ, ਜੋਗਿੰਦਰ ਕੌਰ ਤੇ ਮੰਜੂਲਾ ਸ਼ਰਮਾ ਨੇ ਕਿਹਾ ਕਿ ਔਰਤ ਚਾਹੇ ਤਾਂ ਸਭ ਕੁੱਝ ਕਰ ਸਕਦੀ ਹੈ ਪਰ ਉਸ ਅੰਦਰ ਜਜ਼ਬਾ ਤੇ ਹਿੰਮਤ ਹੋਣੀ ਚਾਹੀਦੀ ਹੈ | ਸੰਦੀਪ ਕੌਰ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ ਤੇ ਉਸਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਔਰਤ ਸਹਿਣਸ਼ੀਲਤਾ, ਮਮਤਾ ਤੇ ਪਿਆਰ ਦੀ ਮੂਰਤ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਮੋਨੀ ਤਪਾ-ਦਰਾਜ-ਮੋਹਾਲੀ ਵਾਲਿਆਂ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ 'ਚ ਯੂ. ਕੇ. ਜੀ. ਗ੍ਰੈਜੂਏਸ਼ਨ ਸ਼ਾਨਦਾਰ ਸਮਾਰੋਹ ਕਰਵਾਇਆ
Ad Position 24
No active advertisement