ਬਠਿੰਡਾ, 7 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਮਾਜਿਕ ਵਿਗਿਆਨ ਦੇ ਖੇਤਰ ਵਿਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ), ਬਠਿੰਡਾ ਦੇ ਖੋਜ ਕਾਰਜ ਨੂੰ ਵਿਸ਼ਵ ਸਿਹਤ ਸੰਸਥਾ ਦੀ ਵਿਸ਼ੇਸ਼ ਕੈਂਸਰ ਏਜੰਸੀ ਇੰਟਰਨੈਸ਼ਨਲ ਏਜੰਸੀ ਫ਼ਾਰ ਰਿਸਰਚ ਆਨ ਕੈਂਸਰ ਵਲੋਂ ਅਧਿਕਾਰਤ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ¢ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਅਧਿਐਨ ਵਿਭਾਗ ਦੀ ਇੰਟਰਵੇਂਸ਼ਨਜ਼ ਡਿਜ਼ਾਈਨ ਐਂਡ ਇਫੈਕਟਸ ਲੈਬ ਵਿਚ ਤਿਆਰ ਕੀਤੀ ਗਈ ਖੋਜ ਡਿਜੀਟਲ ਯੁੱਗ ਵਿਚ ਕੈਂਸਰ ਸੰਬੰਧੀ ਗਲਤ ਜਾਣਕਾਰੀ: ਖੋਜ ਰੁਝਾਨਾਂ ਅਤੇ ਮੁੱਖ ਵਿਸ਼ਿਆਂ ਦਾ ਵਿਸ਼ਵ ਪੱਧਰੀ ਵਿਸ਼ਲੇਸ਼ਣ ਨੂੰ ਫਰਾਂਸ ਦੇ ਸ਼ਹਿਰ ਲਿਓਾ ਵਿਚ ਆਯੋਜਿਤ ਹੋਣ ਵਾਲੇ ਪ੍ਰਸਿੱਧ ਆਈਏਆਰਸੀ ਕਾਨਫ਼ਰੰਸ ਵਿਚ ਪ੍ਰਸਤੁਤੀ ਲਈ ਚੁਣਿਆ ਗਿਆ ਹੈ¢ ਇਹ ਉਪਲੱਬਧੀ ਯੂਨੀਵਰਸਿਟੀ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਇਹ ਦਰਸਾਉਂਦੀ ਹੈ ਕਿ ਸੀਯੂ ਪੰਜਾਬ ਵਿਸ਼ਵ ਪੱਧਰ 'ਤੇ ਜਨ ਸਿਹਤ ਸੰਚਾਰ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ¢ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਹ ਉਪਲਬਧੀ ਸਾਡੇ ਖੋਜ ਦਿ੍ਸ਼ਟੀਕੋਣ ਦੀ ਪੁਸ਼ਟੀ ਕਰਦੀ ਹੈ¢ ਆਈਏਆਰਸੀ ਦੀ ਵਿਗਿਆਨਕ ਸਮੀਖਿਆ ਪ੍ਰਕਿਰਿਆ ਨੂੰ ਪਾਰ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਸੀਯੂ ਪੰਜਾਬ ਸਿਰਫ਼ ਖੋਜ ਪੱਤਰ ਪ੍ਰਕਾਸ਼ਿਤ ਨਹੀਂ ਕਰ ਰਿਹਾ, ਬਲਕਿ ਵਿਸ਼ਵ ਸਿਹਤ ਨੀਤੀਆਂ ਦੇ ਨਿਰਮਾਣ ਵਿਚ ਵੀ ਯੋਗਦਾਨ ਦੇ ਰਿਹਾ ਹੈ¢ ਸਾਨੂੰ ਮਾਣ ਹੈ ਕਿ ਸਾਡੇ ਖੋਜਾਰਥੀਆਂ ਨੇ ਪੰਜਾਬ ਨੂੰ ਵਿਸ਼ਵ ਵਿਗਿਆਨਕ ਨਕਸ਼ੇ 'ਤੇ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ¢ਇਹ ਪ੍ਰੋਜੈਕਟ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਅਧਿਐਨ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਰੂਬਲ ਕਨੋਜ਼ੀਆ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ¢ਉਨ੍ਹਾਂ ਦੇ ਮਾਰਗਦਰਸ਼ਨ ਹੇਠ ਇੰਟਰਵੇਂਸ਼ਨਜ਼ ਡਿਜ਼ਾਇਨ ਐਂਡ ਇਫੈਕਟਸ ਲੈਬ ਕੈਂਸਰ ਨਾਲ ਸੰਬੰਧਿਤ ਗਲਤ ਜਾਣਕਾਰੀਆਂ ਦੇ ਖਿਲਾਫ ਸਬੂਤ-ਅਧਾਰਿਤ ਹਸਤਖੇਪ ਵਿਕਸਿਤ ਕਰਨ ਦੇ ਉਦੇਸ਼ ਨਾਲ ਖੋਜ ਕਰ ਰਹੀ ਹੈ¢ਇਸ ਖੋਜ ਵਿੱਚ ਮੁੱਖ ਯੋਗਦਾਨ ਪੀਐਚ.ਡੀ. ਖੋਜਾਰਥੀ ਨਮਨ ਦਾ ਹੈ, ਜਿਨ੍ਹਾਂ ਦੀ ਕੈਂਸਰ ਸੰਬੰਧੀ ਗਲਤ ਜਾਣਕਾਰੀ 'ਤੇ ਚੱਲ ਰਹੀ ਖੋਜ ਨੂੰ ਹੁਣ ਵਿਸ਼ਵ ਦੇ ਸਿਖਰਲੇ ਵਿਗਿਆਨੀਆਂ ਵਲੋਂ ਪਰਖ ਕੇ ਸਵੀਕਾਰਿਆ ਗਿਆ ਹੈ¢ ਉਨ੍ਹਾਂ ਦੇ ਨਾਲ ਖੋਜਾਰਥੀ ਰਿਤੂ ਆਰਿਆ ਨੇ ਵੀ ਇਸ ਅਧਿਐਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ¢ ਇਸ ਉਪਲਬਧੀ ਵਿਚ ਲੈਬ ਦੇ ਹੋਰ ਮੈਂਬਰ ਰੋਬਿਨ ਜਿੰਦਲ, ਰਾਗੇਂਦੁ ਆਰ ਅਤੇ ਰਕਤਿਮਾ ਗੁਪਤਾ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਦੇ ਸਹਿਯੋਗ ਅਤੇ ਸਮਨਵਯ ਨੇ ਇਸ ਖੋਜ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ¢