ਬਠਿੰਡਾ, 27 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅਪਾਹਜਾਂ (ਦਿਵਯਾਂਗਜਨਾਂ) ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ | ਇਸੇ ਲੜੀ ਵਿਚ ਪ੍ਰਧਾਨ ਮੰਤਰੀ ਦਿਵਿਆਸ਼ਾ ਕੇਂਦਰ ਬਠਿੰਡਾ ਵਲੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਫ਼ਤ ਦਿਵਯਾਂਗਜਨ ਮੋਟਰਾਈਜ਼ਡ ਟਰਾਈ ਸਾਈਕਲ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਐਗਜ਼ੀਕਿਊਟਿਵ ਡਾਇਰੈਕਟਰ ਈ.ਡੀ, ਆਈਓਸੀਐਲ, ਐਨਆਰਪੀਐਲ ਵਲੋਂ ਦੱਸਿਆ ਗਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕਿ੍ਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਬਠਿੰਡਾ ਦੀ ਭਾਗੀਦਾਰੀ ਨਾਲ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ 96 ਦਿਵਯਾਂਗਜਨਾਂ ਨੂੰ ਆਈਓਸੀਐਲ, ਐਨਆਰਪੀਐਲ ਦੀ ਸੀਐਸਆਰ ਯੋਜਨਾ ਦੇ ਅੰਤਰਗਤ ਲਗਭਗ 60.00 ਲੱਖ ਕੀਮਤ ਦੀ ਲਾਗਤ ਨਾਲ 96 ਮੋਟਰਾਈਜ਼ਡ ਟਰਾਈ ਸਾਈਕਲ ਵੰਡੇ ਗਏ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ, ਅਲੀਮਕੋ ਮੋਹਾਲੀ ਵਲੋਂ ਈਸ਼ਵਿੰਦਰ ਸਿੰਘ, ਮੈਨੇਜਰ ਅਤੇ ਯੂਨਿਟ ਹੈੱਡ, ਅਸ਼ੋਕ ਕੁਮਾਰ ਸਾਹੁ (ਜੇ.ਐਮ. ਪੀ.ਐਂਡ.ਓ.), ਭਾਰਤੀਯ ਕਿ੍ਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਆਦਿ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ |