23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਐਕਸ ਸਰਵਿਸਮੈਨ ਵੈਲਫ਼ੇਅਰ ਯੂਨੀਅਨ ਦੀ ਤਿਮਾਹੀ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ <br/>

Ad Position 21
No active advertisement
ਅਜੀਤ ਡੈਸਕ 28-03-2026
ਬਠਿੰਡਾ, 27 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਐਕਸ ਸੈਨਿਕ ਵੈਲਫ਼ੇਅਰ ਯੂਨੀਅਨ ਪੰਜਾਬ ਦੀ ਤਿਮਾਹੀ ਮੀਟਿੰਗ ਭੋਲਾ ਸਿੰਘ ਮੌੜ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ 'ਚ ਭਗਤਾ ਭਾਈ ਕਾ, ਫਰੀਦਕੋਟ, ਗੋਨਿਆਣਾ, ਬਾਲਿਆਂਵਾਲੀ, ਭਾਈਰੂਪਾ, ਮੌੜ ਅਤੇ ਬਠਿੰਡਾ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ | ਇਸ ਮੀਟਿੰਗ 'ਚ ਐਡਵੋਕੇਟ ਕੇ. ਕੇ. ਜਿੰਦਲ ਨੇ ਸ਼ਮੂਲੀਅਤ ਕਰਦਿਆਂ ਸਾਬਕਾ ਸੈਨਿਕਾਂ ਦੀ ਸਮੱਸਿਆਵਾਂ ਸੁਨਣ ਉਪੰਰਤ ਭਰੋਸਾ ਦਿੱਤਾ ਕਿ ਉਹ ਤਰ੍ਹਾਂ ਦੀ ਮੱਦਦ ਕਰਨ ਲਈ ਤੱਤਪਰ ਰਹਿਣਗੇ | ਇਸ ਤੋਂ ਇਲਾਵਾ ਨਿਊ ਪੋਲਿਸ ਹੈਲਥ ਦੇ ਡਾ: ਕਿਰਨਜੀਤ ਵਲੋਂ ਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲ 'ਚ ਹੋਣ ਵਾਲੀਆਂ ਸਹੂਲਤਾਂ ਦੀ ਵਿਸ਼ੇਸ਼ ਜਾਣਕਾਰੀ ਦਿੱਤੀ | ਜਨਰਲ ਸੈਕਟਰੀ ਸੁਰਜੀਤ ਸਿੰਘ ਨੇ 8ਵੇਂ ਸੀ ਪੀ ਸੀ ਨੂੰ ਜੋ ਮੰਗਾਂ ਭੇਜੀਆਂ ਹਨ, ਉਨ੍ਹਾਂ ਵਾਰੇ ਜਾਣਕਾਰੀ ਸਾਂਝੀ ਕੀਤੀ | ਮੀਟਿੰਗ 'ਚ ਮੋਦਨ ਸਿੰਘ ਅਤੇ ਹਰਨੇਕ ਸਿੰਘ ਨੇ ਸੀ ਐਸ ਡੀ ਅਤੇ ਈ ਸੀ ਐਚ ਐਸ ਬਾਰੇ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਭਰੋਸਾ ਦਿਵਾਇਆ ਕਿ ਸਟੇਸ਼ਨ ਮੁੱਖ ਦਫ਼ਤਰ ਸਾਹਮਣੇ ਮੁਸ਼ਕਿਲਾਂ ਰੱਖੀਆਂ ਜਾਣਗੀਆਂ | ਨਛੱਤਰ ਸਿੰਘ ਨੇ ਯੂਨੀਅਨ ਦਾ ਤਿਮਾਹੀ ਗਤੀਵਿਧੀਆਂ ਅਤੇ ਲੇਖੇ ਬਾਰੇ ਜਾਣਕਾਰੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਚ 'ਬਜਟ-ਮੈਨੀਆ 2026' ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਵਿਚ 300 ਮਰੀਜ਼ਾਂ ਦੀ ਜਾਂਚ ਕੀਤੀ ਗਈ <br/>
Ad Position 24