ਚਾਉਕੇ , 28 ਮਾਰਚ (ਮਨਜੀਤ ਸਿੰਘ ਘੜੈਲੀ)-ਸਿੱਖਿਆ ਦੇ ਖੇਤਰ 'ਚ ਨਿਵੇਕਲੀਆਂ ਪੈੜਾਂ ਪਾ ਰਹੀ ਸੰਸਥਾ ਡੀ.ਡੀ. ਅਕੈਡਮੀ ਵਲੋਂ ਬਠਿੰਡਾ ਚ ਕੀਤੇ ਗਏ ਸਮਾਗਮ ਦÏਰਾਨ ਪਿੰਡ ਬੱਲ੍ਹੋ ਤਰਨਜੋਤ ਵੈੱਲਫੇਅਰ ਸੁਸਾਇਟੀ ਤਰਫ਼ੋਂ ਬੇਬੇ ਬਾਪੂ ਦੇ ਚਲਾਏ ਜਾ ਰਹੇ ਸਕੂਲ ਦੀ ਅਧਿਆਪਕਾ ਰਾਜਵਿੰਦਰ ਕÏਰ ਨੂੰ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ ਕਿਉਂਕਿ ਤਰਨਜੋਤ ਵੈੱਲਫੇਅਰ ਸੁਸਾਇਟੀ ਬੱਲ੍ਹੋ ਨੇ 'ਬੇਬੇ ਬਾਪੂ ਸਕੂਲ' ਰਾਹੀਂ ਅਨਪੜ੍ਹ ਬਜ਼ੁਰਗਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ ¢ ਸਨਮਾਨ ਸਮਾਰੋਹ ਦÏਰਾਨ ਅਕੈਡਮੀ ਦੇ ਆਗੂ ਕੇਸਰ ਸਿੰਘ ਨੇ ਬੋਲਦਿਆਂ ਕਿਹਾ ਕਿ ਤਰਨਜੋਤ ਵੈੱਲਫੇਅਰ ਸੋਸਾਇਟੀ 'ਚ ਕੰਮ ਕਰਨ ਵਾਲੀ ਰਾਜਵਿੰਦਰ ਕÏਰ ਵਰਗੀਆਂ ਸ਼ਖ਼ਸੀਅਤਾਂ ਸਮਾਜ ਲਈ ਚਾਨਣ ਮੁਨਾਰਾ ਹਨ¢ ਉਨ੍ਹਾਂ ਕਿਹਾ ਕਿ ਜਿਸ ਨਿਰਸਵਾਰਥ ਭਾਵਨਾ ਨਾਲ 'ਬੇਬੇ ਬਾਪੂ ਸਕੂਲ' 'ਚ ਅਨਪੜ੍ਹਾਂ ਨੂੰ ਦਸਖ਼ਤ ਕਰਨੇ ਸਿਖਾਏ ਜਾਂਦੇ ਨੇ ਅਤੇ ਮਾਣ ਭੇਟਾ ਦੇ ਤÏਰ ਤੇ 100 ਰੁਪਏ ਦਿੱਤੇ ਜਾਂਦੇ ਹਨ¢ ਅਕੈਡਮੀ ਵੱਲੋਂ ਰਾਜਵਿੰਦਰ ਕÏਰ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕਰਕੇ ਉਨ੍ਹਾਂ ਦੇ ਹÏਸਲੇ ਦੀ ਦਾਦ ਦਿੱਤੀ ਗਈ¢ਇਸ ਮÏਕੇ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਡੀ.ਡੀ. ਅਕੈਡਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਹੋਰ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਨ¢ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਹੈ ਕੀ ਪਿੰਡ ਵਿੱਚ ਕੋਈ ਵੀ ਅੰਗੂਠਾ ਛਾਪ ਨਾ ਰਹੇ ਤੇ ਹਰੇਕ ਮਰਦ-ਔਰਤ ਦਸਤਖ਼ਤ ਕਰਦਾ ਹੋਵੇ¢