ਸੰਗਤ ਮੰਡੀ 28 ਮਾਰਚ (ਸੁਖਤੇਜ ਧਾਲੀਵਾਲ)-ਜਿੱਥੇ ਅੱਜ ਪੰਜਾਬ ਦੇ ਜ਼ਿਆਦਾਤਰ ਕਿਸਾਨ ਰਵਾਇਤੀ ਕਣਕ ਅਤੇ ਝੋਨੇ ਦੀ ਖੇਤੀ 'ਤੇ ਨਿਰਭਰ ਹਨ ਅਤੇ ਘੱਟ ਮੁਨਾਫ਼ੇ, ਵੱਧ ਖਰਚੇ ਤੇ ਘਟਦੇ ਭੂਗਰਭ ਪਾਣੀ ਕਾਰਨ ਸੰਘਰਸ਼ ਕਰ ਰਹੇ ਹਨ, ਉੱਥੇ ਪਿੰਡ ਦੁਨੇਵਾਲਾ ਦੇ ਅਗਾਂਹਵਧੂ ਨÏਜਵਾਨ ਗੁਰਪ੍ਰੀਤ ਸਿੰਘ ਨੇ ਸੋਚ ਵਿੱਚ ਬਦਲਾਅ ਕਰਦਿਆਂ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾ ਕੇ ਨਵਾਂ ਰਾਹ ਦਿਖਾਇਆ ਹੈ¢ ਉਨ੍ਹਾਂ ਦੀ ਇਹ ਕੋਸ਼ਿਸ਼ ਹੁਣ ਕਾਮਯਾਬੀ ਦੀ ਮਿਸਾਲ ਬਣ ਰਹੀ ਹੈ¢ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਵਾਇਤੀ ਫ਼ਸਲਾਂ ਵਿਚ ਖਰਚਾ ਵੱਧ ਅਤੇ ਆਮਦਨ ਘੱਟ ਹੋਣ ਕਾਰਨ ਉਹ ਚਿੰਤਤ ਰਹਿੰਦੇ ਸਨ¢ ਇਸ ਲਈ ਉਨ੍ਹਾਂ ਨੇ ਖੇਤੀ ਵਿੱਚ ਨਵਾਂ ਤਜਰਬਾ ਕਰਨ ਦਾ ਫੈਸਲਾ ਲਿਆ ਅਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ¢ ਭਾਵੇਂ ਸ਼ੁਰੂਆਤੀ ਦÏਰ ਵਿਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਮਿਹਨਤ, ਜਾਣਕਾਰੀ ਅਤੇ ਠੀਕ ਯੋਜਨਾ ਨਾਲ ਉਹ ਹÏਲੀ-ਹÏਲੀ ਕਾਮਯਾਬ ਹੋਏ¢ ਇਸ ਸਮੇਂ ਉਨ੍ਹਾਂ ਵੱਲੋਂ ਉਗਾਇਆ ਗਿਆ ਕੱਦੂ (ਕਦਊਆ) ਉਨ੍ਹਾਂ ਲਈ ਵੱਡੀ ਆਮਦਨ ਦਾ ਸਰੋਤ ਬਣਿਆ ਹੋਇਆ ਹੈ¢ ਮੰਡੀ ਵਿੱਚ ਕੱਦੂ ਦੀ ਵਧੀਆ ਮੰਗ ਅਤੇ ਚੰਗੀ ਕੀਮਤ ਮਿਲਣ ਕਾਰਨ ਉਹ ਹਰ ਏਕੜ 'ਤੇ ਕਣਕ-ਝੋਨੇ ਨਾਲੋਂ ਕਈ ਗੁਣਾ ਵੱਧ ਮੁਨਾਫ਼ਾ ਕਮਾ ਰਹੇ ਹਨ¢ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਬਜ਼ੀ ਕਾਸ਼ਤ ਵਿਚ ਸਿੰਚਾਈ, ਕੀਟ ਨਿਯੰਤਰਣ ਅਤੇ ਸਮੇਂ-ਸਿਰ ਮੰਡੀ ਤੱਕ ਪਹੁੰਚ ਬਹੁਤ ਜ਼ਰੂਰੀ ਹੁੰਦੀ ਹੈ¢ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਿਲ ਰਹੀ ਸਲਾਹ ਅਤੇ ਜਾਣਕਾਰੀ ਵੀ ਉਨ੍ਹਾਂ ਲਈ ਕਾਫੀ ਲਾਭਦਾਇਕ ਰਹੀ ਹੈ¢ ਪਿੰਡ ਦੇ ਹੋਰ ਕਿਸਾਨ ਵੀ ਹੁਣ ਗੁਰਪ੍ਰੀਤ ਸਿੰਘ ਦੀ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ ਰਵਾਇਤੀ ਫ਼ਸਲਾਂ ਤੋਂ ਇਲਾਵਾ ਹੋਰ ਵਿਕਲਪਾਂ ਵੱਲ ਧਿਆਨ ਦੇ ਰਹੇ ਹਨ¢ ਕਈ ਕਿਸਾਨ ਸਬਜ਼ੀਆਂ ਅਤੇ ਬਾਗ਼ਬਾਨੀ ਵੱਲ ਰੁਝਾਨ ਦਿਖਾ ਰਹੇ ਹਨ, ਜਿਸ ਨਾਲ ਪਿੰਡ ਵਿਚ ਖੇਤੀ ਦਾ ਰੂਪ ਬਦਲਦਾ ਨਜ਼ਰ ਆ ਰਿਹਾ ਹੈ¢