11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬਠਿੰਡਾ ਦੀ ਸਰਹਿੰਦ ਨਹਿਰ 'ਚ ਛੱਡਿਆ ਜਾ ਰਿਹਾ ਗੰਦਾ ਬਦਬੂਦਾਰ ਅਤੇ ਜ਼ਹਿਰੀਲਾ ਪਾਣੀ

Ad Position 21
No active advertisement
ਅਜੀਤ ਡੈਸਕ 03-04-2026

ਬਠਿੰਡਾ, 2 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਸਰਹਿੰਦ ਨਹਿਰ 'ਚ ਪਿਛਲੇ ਕਈ ਦਿਨਾਂ ਤੋਂ ਫ਼ੈਕਟਰੀਆਂ ਵਗ਼ੈਰਾ ਦਾ ਗੰਦਾ ਬਦਬੂਦਾਰ ਅਤੇ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ, ਜੋ ਇਕੱਲੇ ਖੇਤਾਂ 'ਚ ਫ਼ਸਲਾਂ ਨੂੰ ਹੀ ਨਹੀਂ ਲਗਦਾ ਹੈ ਸਗੋਂ ਇਸ ਦੀ ਸਪਲਾਈ ਪਿੰਡਾਂ ਅਤੇ ਸ਼ਹਿਰਾਂ ਦੇ ਜਲ ਘਰਾਂ ਨੂੰ ਵੀ ਹੁੰਦੀ ਹੈ ਤੇ ਲਗਭਗ ਸੌ ਫ਼ੀਸਦੀ ਲੋਕ ਇਹ ਨਹਿਰੀ ਪਾਣੀ ਪੀਣ, ਨਹਾਉਣ, ਪਸ਼ੂਆਂ ਨੂੰ ਪਿਲਾਉਣ ਤੇ ਨਹਾਉਣ, ਕੱਪੜੇ ਧੋਣ, ਸਬਜ਼ੀਆਂ ਵਗ਼ੈਰਾ ਬਣਾਉਣ ਲਈ ਵਰਤਦੇ ਹਨ | ਇਹ ਪਾਣੀ ਪੂਰੀ ਤਰ੍ਹਾਂ ਹਰੇ ਰੰਗ ਦਾ ਬਣਿਆ ਹੋਇਆ ਹੈ, ਜਿਸ 'ਚੋਂ ਝੱਗ ਪੈਦਾ ਹੋਣ ਦੇ ਨਾਲ-ਨਾਲ ਗੰਦੀ ਬਦਬੂ ਮਾਰ ਰਹੀ ਹੈ | ਇਸ ਗੰਦੇ ਪਾਣੀ ਦੀ ਵਰਤੋਂ ਨਾਲ ਲੋਕਾਂ 'ਚ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਤੇ ਪਾਣੀ ਹਾਲਤ ਦੇਖ ਕੇ ਲੋਕਾਂ 'ਚ ਸਹਿਮ ਬਣਿਆ ਹੋਇਆ | ਇਹ ਵਰਤਾਰਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ, ਪ੍ਰਦੂਸ਼ਣ ਵਿਭਾਗ, ਨਹਿਰੀ ਮਹਿਕਮੇ ਅਤੇ ਬਠਿੰਡਾ ਸਮੇਤ ਇਸ ਨਹਿਰ ਦੀ ਹਦੂਦ ਵਾਲੇ ਵੱਖ-ਵੱਖ ਜ਼ਿਲ੍ਹਾ ਪ੍ਰ੍ਰਸ਼ਾਸਨ ਨੇ ਪੂਰੀ ਤਰ੍ਹਾਂ ਅੱਖ ਬੰਦ ਕੀਤੀਆਂ ਹੋਈਆਂ ਹਨ | ਇਸ ਦਾ ਪਤਾ ਲੱਗਦਿਆਂ ਹੀ ਸਰਹਿੰਦ ਨਹਿਰ 'ਤੇ ਪੁੱਜੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪੀ.ਏ.ਸੀ. ਮੈਂਬਰ ਲੱਖਾ ਸਿਧਾਣਾ ਨੇ ਕਿਹਾ ਕਿ ਸੂਬਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕਾਰਖ਼ਾਨੇ ਇਸ ਗੰਦੇ ਪਾਣੀ ਰਾਹੀਂ ਲੋਕਾਂ ਨੂੰ ਜ਼ਹਿਰ ਅਤੇ ਭਿਆਨਕ ਬਿਮਾਰੀਆਂ ਵੰਡ ਰਹੇ ਹਨ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ | ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਨਹਿਰ 'ਚ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਛੱਡਿਆ ਜਾ ਰਿਹਾ ਪਰ ਕਿਸੇ ਵੀ ਸਿਆਸੀ ਧਿਰ ਦੇ ਆਗੂ ਨੇ ਇਸ ਵਰਤਾਰੇ ਨੂੰ ਰੋਕਣ ਲਈ ਮੂੰਹ ਨਹੀਂ ਖੋਲਿਆ | ਲੱਖੇ ਨੇ ਇਹ ਗੰਦਾ ਪਾਣੀ ਬੰਦ ਕਰਵਾਉਣ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ | ਉੱਧਰ ਬਠਿੰਡਾ ਦੇ ਕੌਂਸਲਰ ਹਰਵਿੰਦਰ ਸਿੰਘ ਲੱਡੂ ਵਲੋਂ ਇਹ ਮਸਲਾ ਅੱਜ ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ 'ਚ ਜ਼ੋਰ ਨਾਲ ਉਠਾਉਂਦੇ ਹੋਏ ਨਹਿਰੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਅੱਖ ਬੰਦ ਕੀਤੀਆਂ ਹੋਈਆਂ ਹਨ | ਉਨ੍ਹਾਂ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਤੋਂ ਮੰਗ ਕੀਤੀ ਕਿ ਇਸ ਦੇ ਖਿਲਾਫ ਤੁਰੰਤ ਮਤਾ ਪਾਸ ਕਰਕੇ ਸਬੰਧਿਤ ਫ਼ੈਕਟਰੀਆਂ ਅਤੇ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਸ਼ਹਿਰ ਵਾਸੀ ਪਾਣੀ ਬਚਾਉਣ ਲਈ ਸੰਘਰਸ਼ ਵਿੱਢਣਗੇ |

Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਚੋਣ ਟਰਾਇਲ 6 ਅਪ੍ਰੈਲ ਨੂੰ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਛੁਡਾਉਣ ਲਈ ਕਿਸਾਨ ਯੂਨੀਅਨ ਵਲੋਂ ਮੁਜ਼ਾਹਰਾ <br/>
Ad Position 24