ਰਾਮਾਂ ਮੰਡੀ, 2 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਸ਼੍ਰੀ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ ਦੇ ਪਿਤਾ ਅਤੇ ਸ਼੍ਰੀ ਗੀਤਾ ਭਵਨ ਕਮੇਟੀ ਦੇ ਪ੍ਰਧਾਨ ਮੈਂਗਲ ਰਾਮ ਲਹਿਰੀ ਦੇ ਵੱਡੇ ਭਰਾ ਜਨਕ ਰਾਜ ਲਹਿਰੀ ਦਾ ਬੀਤੇ ਦਿਨੀਂ ਦਾ ਦੇਹਾਂਤ ਹੋ ਗਿਆ ਸੀ | ਇਨ੍ਹਾਂ ਨਾਲ ਅੱਜ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਨੇ ਗ੍ਰਹਿ ਨਿਵਾਸ 'ਤੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਿੱਧੂ ਦੇ ਨਾਲ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਵੀ ਮੌਜੂਦ ਰਹੇ |