11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੰਤ ਤਿ੍ਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 03-04-2026
ਰਾਮਪੁਰਾ ਫੂਲ, 2 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਦੇ ਸੰਤ ਤਿ੍ਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਵਿਖੇ ਮਨੁੱਖਤਾ ਦੀ ਸੇਵਾ ਦੇ ਤਹਿਤ ਅੱਖਾਂ ਦੇ ਮੁਫ਼ਤ ਇਲਾਜ ਅਤੇ ਆਪ੍ਰੇਸ਼ਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਹ ਸੰਸਥਾ ਲੰਮੇ ਸਮੇਂ ਤੋਂ ਸਮਾਜ ਦੇ ਹਰ ਵਰਗ ਨੂੰ ਅੱਖਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਵਿਸ਼ੇਸ਼ ਤੌਰ 'ਤੇ ਲੋੜਵੰਦ ਮਰੀਜ਼ਾਂ ਲਈ ਵੱਡਾ ਸਹਾਰਾ ਬਣੀ ਹੋਈ ਹੈ | ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਦੀਪਕ ਗਰਗ ਦੀ ਅਗਵਾਈ ਹੇਠ ਟੀਮ ਵਲੋਂ ਲਗਭਗ 50 ਮਰੀਜ਼ਾਂ ਦੀਆਂ ਅੱਖਾਂ ਦੇ ਸਫਲ ਆਪ੍ਰੇਸ਼ਨ ਕੀਤੇ ਗਏ | ਆਪ੍ਰੇਸ਼ਨ ਤੋਂ ਬਾਅਦ ਡਾਕਟਰੀ ਦੀਪਕ ਗਰਗ ਟੀਮ ਨੇ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ, ਦਵਾਈਆਂ ਦੇ ਸਹੀ ਇਸਤੇਮਾਲ ਅਤੇ ਸਮੇਂ-ਸਮੇਂ 'ਤੇ ਜਾਂਚ ਕਰਵਾਉਣ ਬਾਰੇ ਜਾਣਕਾਰੀ ਵੀ ਦਿੱਤੀ | ਸੰਸਥਾ ਦੇ ਰਾਕੇਸ਼ ਤਾਇਲ ਅਤੇ ਸਮਾਜ ਸੇਵੀ ਮਿਲਵਰਤਣ ਭੰਡਾਰੀ ਨੇ ਕਿਹਾ ਕਿ ਹਸਪਤਾਲ ਵਲੋਂ ਲੋੜਵੰਦ ਲੋਕਾਂ ਲਈ ਬਹੁਤ ਹੀ ਪਵਿੱਤਰ ਸੇਵਾ ਕੀਤੀ ਜਾ ਰਹੀ ਹੈ | ਜਿਸ ਨਾਲ ਗਰੀਬ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੇਵਾ ਭਾਵ ਨਾਲ ਹੀ ਸਮਾਜ ਵਿਚ ਸੁਧਾਰ ਆ ਸਕਦਾ ਹੈ | ਇਸ ਤੋਂ ਇਲਾਵਾ ਹਸਪਤਾਲ ਪ੍ਰਬੰਧਕ ਤੇ ਪ੍ਰਧਾਨ ਰਾਕੇਸ਼ ਤਾਈਲ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਜਾਰੀ ਰੱਖੀ ਜਾਵੇਗੀ | ਇਸ ਮੌਕੇ ਸੇਵਾਦਾਰ ਕਾਂਤਾ ਦੇਵੀ ਸਮੇਤ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਨੇ ਮਰੀਜ਼ਾਂ ਦੀ ਦੇਖਭਾਲ ਅਤੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨਿਭਾਇਆ |
Ad Position 22
No active advertisement
ਪਿਛਲੀ ਖ਼ਬਰ ਮਰਹੂਮ ਸਿੱਖ ਆਗੂ ਸੰਦੀਪ ਸਿੰਘ ਦੀਪ ਸਿੱਧੂ ਦੇ ਜਨਮ ਦਿਨ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਈ ਅਰਦਾਸ ਅਗਲੀ ਖ਼ਬਰ 50 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ <br/> ਸੰਤ ਤਿ੍ਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਵਿਖੇ ਅੱਖਾਂ ਦਾ...
Ad Position 24