ਭੇਦ ਭਰੀ ਹਾਲਤ ਦੇ ਵਿਚ ਅਣਪਛਾਤੇ ਨÏਜਵਾਨ ਦੀ ਲਾਸ਼ ਮਿਲੀ
ਅਜੀਤ ਡੈਸਕ
03-04-2026
ਸਰਵਹਿੱਤਕਾਰੀ ਸਕੂਲ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ
ਰਾਮਪੁਰਾ ਫੂਲ, 2 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਦਾ ਅਕਾਦਮਿਕ ਸੈਸ਼ਨ 2025-26 ਦਾ ਸਾਲਾਨਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਨਰਸਰੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਤੱਕ ਅਤੇ ਨਾਲ ਹੀ ਗਿਆਰ੍ਹਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਕਾਬਿਲ-ਏ-ਤਾਰੀਫ਼ ਰਿਹਾ | ਇਹ ਨਤੀਜੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਦਾ ਨਤੀਜਾ ਹਨ | ਸਕੂਲ ਵਲੋਂ ਕੀਤੀਆਂ ਸਾਰੀਆਂ ਅਕਾਦਮਿਕ ਕੋਸ਼ਿਸ਼ਾਂ ਨੇ ਸ਼ਾਨਦਾਰ ਨਤੀਜੇ ਦਿੱਤੇ, ਜਿਸ ਨਾਲ ਸਕੂਲ ਦਾ ਮਾਣ ਵਧਿਆ | ਸਾਰੇ ਹੀ ਵਿਦਿਆਰਥੀਆਂ ਦੀ ਮਾਪੇ ਇਸ ਮੌਕੇ ਬਹੁਤ ਹੀ ਖ਼ੁਸ਼ ਅਤੇ ਉਤਸੁਕ ਨਜ਼ਰ ਆ ਰਹੇ ਸਨ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਉਪ ਪਿ੍ੰਸੀਪਲ ਵਿਕਰਮਜੀਤ ਸਿੰਘ, ਕੋਆਰਡੀਨੇਟਰ ਨਿਰਮਲਜੀਤ ਕੌਰ, ਜੋਤੀ ਖੁਰਾਨਾ, ਆਸ਼ੂ ਰਾਣੀ ਅਤੇ ਅਨਮੋਲ ਕੌਸ਼ਲ ਵੀ ਮੌਜੂਦ ਰਹੇ | ਸਕੂਲ ਦੇ ਸਾਲਾਨਾ ਨਤੀਜੇ ਸੰਬੰਧੀ ਸਮਾਰੋਹ ਖ਼ੁਸ਼ੀ ਅਤੇ ਗੌਰਵ ਦੇ ਮਾਹੌਲ ਵਿਚ ਸੰਪੰਨ ਹੋਇਆ, ਜਿਸ ਨਾਲ ਵਿਦਿਆਰਥੀਆਂ ਵਿਚ ਭਵਿੱਖ ਲਈ ਨਵਾਂ ਜੋਸ਼ ਪੈਦਾ ਹੋਇਆ |