18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਾਲਿਆਂਵਾਲੀ ਵਿਖੇ ਪੀੜਤ ਕਿਸਾਨਾਂ ਨੂੰ ਮਿਲਣ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਕÏਮੀ ਮੀਤ ਪ੍ਰਧਾਨ

Ad Position 21
No active advertisement
ਅਜੀਤ ਡੈਸਕ 04-04-2026
ਬਾਲਿਆਂਵਾਲੀ, 3 ਮਾਰਚ (ਕੁਲਦੀਪ ਮਤਵਾਲਾ)-ਪਿਛਲੇ ਦਿਨੀਂ ਹਲਕਾ ਮੌੜ ਦੇ ਪਿੰਡ ਬਾਲਿਆਂਵਾਲੀ ਵਿਖੇ ਹੋਈ ਭਿਆਨਕ ਗੜੇਮਾਰੀ ਨਾਲ ਤਬਾਹ ਹੋਈ ਫ਼ਸਲ ਦਾ 'ਆਪ' ਵਾਲਿਆਂ ਦੀ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ ਘੱਟ ਤੋਂ ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਕÏਮੀ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ (ਹਲਕਾ ਇੰਚਾਰਜ ਮੌੜ) ਨੇ ਪੀੜਤ ਕਿਸਾਨਾਂ ਅਤੇ ਘਰੇਲੂ ਪਰਿਵਾਰਾਂ ਨੂੰ ਮਿਲਣ ਸਮੇਂ ਬਾਲਿਆਂਵਾਲੀ ਵਿਖੇ ਚੋਣਵੇਂ ਪੱਤਰਕਾਰਾਂ ਕੋਲ ਕੀਤਾ¢ ਸੇਖੋਂ ਨੇ ਕਿਹਾ ਕਿ ਕਿਸਾਨ ਮਹਿੰਗੇ ਭਾਅ ਦੀਆਂ ਰੇਹਾਂ-ਸਪਰੇਹਾਂ ਤੇ ਹੋਰ ਖ਼ਰਚੇ ਝੱਲ ਕੇ ਬੜੀ ਮੁਸ਼ਕਿਲ ਨਾਲ ਫ਼ਸਲਾਂ ਨੂੰ ਪਾਲਦੇ ਹਨ ਪ੍ਰੰਤੂ ਜਦੋਂ ਵਾਢੀ ਦਾ ਸਮਾਂ ਆਇਆ ਤਾਂ ਕੁਦਰਤ ਕਿਸਾਨਾਂ ਤੇ ਕਹਿਰ ਬਣ ਕੇ ਟੁੱਟ ਪਈ ਹੈ¢ ਸੇਖੋਂ ਨੇ ਬਗ਼ੈਰ ਕਿਸੇ ਦਾ ਨਾਮ ਲਏ ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਕਹਿੰਦੇ ਸਨ ਬੱਕਰੀ ਮਰੀ ਦਾ ਕੁੱਕੜੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਪ੍ਰੰਤੂ ਹਕੀਕਤ ਇਹ ਹੈ ਕਿ ਦੋ ਸਾਲਾਂ ਤੋਂ ਪੰਜਾਬ 'ਚ ਲਗਾਤਾਰ ਹੜ੍ਹ ਆ ਰਹੇ ਨੇ ਅਤੇ ਇਸ ਸਰਕਾਰ ਨੇ ਕਿਸਾਨਾਂ ਨੂੰ ਅਤੇ ਉਨ੍ਹਾਂ ਪਰਿਵਾਰਾਂ ਨੂੰ , ਜਿਨ੍ਹਾਂ ਦੇ ਘਰ ਹੜ੍ਹਾਂ ਕਾਰਨ ਢਹਿ ਢੇਰੀ ਹੋਏ ਸਨ¢ ਕਿਸੇ ਨੂੰ ਮੁਆਵਜ਼ੇ ਦੀ ਚੁਆਨੀ ਵੀ ਨਹੀਂ ਦਿੱਤੀ¢ ਸਿਰਫ਼ ਚਾਰ ਸਾਲ ਗੱਲਬਾਤਾਂ ਨਾਲ ਬੁੱਤਾ ਸਾਰਿਆ ਹੈ¢ ਉਨ੍ਹਾਂ ਨੇ ਕਿਹਾ ਬਾਲਿਆਂਵਾਲੀ ਪਿੰਡ ਦੀ ਲਗਭਗ 2500 ਏਕੜ ਤੋਂ ਵੱਧ ਫ਼ਸਲ ਦਾ ਨੁਕਸਾਨ ਹੋ ਗਿਆ ਹੈ ਜਦਕਿ ਤੇਜ ਮੀਂਹ ਤੇ ਝੱਖੜ ਨਾਲ ਕਈ ਘਰ ਡਿੱਗ ਗਏ ਹਨ¢ ਉਨ੍ਹਾਂ ਘਰਾਂ ਨੂੰ ਤਕਸੀਮ ਕਰਕੇ ਘਰਾਂ ਦੀ ਉਸਾਰੀ ਅਤੇ ਚਾਰਦੀਵਾਰੀਆਂ ਲਈ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇ¢ ਇਸ ਮÏਕੇ ਉਨ੍ਹਾਂ ਨਾਲ ਨੰਬਰਦਾਰ ਅਮਨਦੀਪ ਸਿੰਘ ਸਰਕਲ ਪ੍ਰਧਾਨ ਬਾਲਿਆਂਵਾਲੀ, ਜਸਵੀਰ ਸਿੰਘ ਜÏੜਾ ਪ੍ਰਧਾਨ ਹਲਕਾ ਮÏੜ (ਬੀ.ਸੀ.ਸੈੱਲ), ਚੇਅਰਮੈਨ ਸੁਖਜਿੰਦਰ ਸਿੰਘ ਪੱਪਾ, ਜਗਜੀਤ ਸਿੰਘ ਸਿੱਧੂ ਕੋਆਰਡੀਨੇਟਰ ਬਾਲਿਆਂਵਾਲੀ, ਕੇਵਲ ਸਿੰਘ ਰੰਧਾਵਾ ਮੈਂਬਰ, ਫੌਜਾ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਮਰਾ ਸਿੰਘ ਨੰਬਰਦਾਰ, ਧਰਮਿੰਦਰ ਸਿੰਘ, ਲੀਲ੍ਹਾ ਸਿੰਘ ਭੁੱਲਰ, ਬੀਰਾ ਸਿੰਘ, ਸ਼ੀਰਾ ਸਿੰਘ, ਗੁਰਮੇਲ ਸਿੰਘ ਮਾਈਸਰਖਾਨਾ, ਹਰਵਿੰਦਰ ਸਿੰਘ ਕਾਕਾ ਬੁਰਜ, ਹਰਜਸ ਸਰਪੰਚ ਘਸੋਖਾਨਾ ਵਾਲੇ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਠੇਕਾਂ ਮੁਲਾਜ਼ਮਾਂ ਵਲੋਂ ਏਟਕ ਜਥੇਬੰਦੀ ਦੀ ਅਗਵਾਈ 'ਚ ਟੂਲ ਡਾਊਨ <br/> ਅਗਲੀ ਖ਼ਬਰ ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਕੀ ਅਪਾਹਜ ਕੈਡਿਟਾਂ ਨੂੰ ਸਾਬਕਾ ਸੈਨਿਕ ਮੰਨਿਆ ਜਾ ਸਕਦਾ ਹੈ
Ad Position 24