18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਠੇਕਾਂ ਮੁਲਾਜ਼ਮਾਂ ਵਲੋਂ ਏਟਕ ਜਥੇਬੰਦੀ ਦੀ ਅਗਵਾਈ 'ਚ ਟੂਲ ਡਾਊਨ <br/>

Ad Position 21
No active advertisement
ਟੂਲ ਡਾਊਨ ਦੌਰਾਨ ਮੁਲਾਜ਼ਮਾਂ ਨੂੰ ਸੰਬੋਧਨ ਕਰ ਰਹੇ ਜਥੇਬੰਦੀ ਦੇ ਆਗੂ | <br/> 04-04-2026
ਲਹਿਰਾ ਮੁਹੱਬਤ, 3 ਅਪ੍ਰੈਲ (ਚਰਨਜੀਤ ਸਿੰਘ)- ਸੀ.ਐਚ.ਪੀ. ਆਪ੍ਰੇਸ਼ਨ ਸੈੱਲ 'ਚ ਸਿੱਧੇ ਤੌਰ 'ਤੇ ਭਰਤੀ ਕੀਤੇ ਗਏ ਸਕਿਲਡ ਵਰਕਰਾਂ ਦੇ ਰੋਸ ਵਜੋਂ ਥਰਮਲ ਪਲਾਂਟ 'ਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਵਲੋਂ ਜੀ.ਐਚ.ਟੀ.ਪੀ. ਕੰਟਰੈਕਟਰ ਵਰਕਰ ਯੂਨੀਅਨ ਏਟਕ (ਰਜਿ. 08) ਦੀ ਅਗਵਾਈ 'ਚ ਦੋ ਘੰਟਿਆਂ ਲਈ ਟੂਲ ਡਾਊਨ ਕੀਤਾ ਗਿਆ¢ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਦÏਰਾਨ ਹਾਊਸ ਕੀਪਿੰਗ ਅਤੇ ਓਪਰੇਸ਼ਨ ਸੈਲ ਦੇ ਵਰਕਰਾਂ ਨੇ ਭਾਗ ਲਿਆ¢ ਉਨ੍ਹਾਂ ਕਿਹਾ ਕਿ ਸਾਨੂੰ ਅਦਾਰੇ 'ਚ ਇਕੋ ਪੋਸਟ 'ਤੇ ਕੰਮ ਕਰਦੇ 20-25 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ¢ ਸਾਨੂੰ ਨਾ ਹੀ ਕੋਈ ਪ੍ਰਮੋਸ਼ਨ ਮਿਲੀ ਤੇ ਨਾ ਹੀ ਸਾਡੀਆਂ ਤਨਖ਼ਾਹਾਂ 'ਚ ਵਾਧਾ ਹੋਇਆ ਹੈ¢ ਸਗੋਂ ਨਵੇਂ ਮੁਲਾਜ਼ਮਾਂ ਦੀ ਸਿੱਧੀ ਭਰਤੀ ਕਰਕੇ ਸਾਡੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ¢ ਉਨ੍ਹਾਂ ਮੰਗ ਕੀਤੀ ਕਿ ਸਿੱਧੀ ਭਰਤੀ ਬੰਦ ਕਰਕੇ ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਨਿਓਰਟੀ ਵਾਈਜ਼ ਪਦ ਉੱਨਤ ਕਰਕੇ ਪੀਐਸਪੀਸੀਐਲ 'ਚ ਲਿਆ ਜਾਵੇ¢ ਇਕੱਠ ਨੂੰ ਸੁਖਵਿੰਦਰ ਸਿੰਘ ਬਾਠ, ਗੁਰਸੇਵਕ ਸਿੰਘ, ਰਜਿੰਦਰ ਪਾਲ ਸ਼ਰਮਾ, ਸਤਿਨਾਮ ਸਿੰਘ, ਰਾਜਵੀਰ ਸਿੰਘ ਨੇ ਸੰਬੋਧਨ ਕੀਤਾ¢ ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਜ਼ ਦੋ ਦੋ ਘੰਟੇ ਟੂਲ ਡਾਊਨ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਜਗਦੀਪ ਸਿੰਘ ਨਕੱਈ ਦੀ ਅਗਵਾਈ ਹੇਠ ਭਾਜਪਾ ਵਲੋਂ ਚੰਡੀਗੜ੍ਹ ਗ੍ਰਨੇਡ ਹਮਲੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਬਾਲਿਆਂਵਾਲੀ ਵਿਖੇ ਪੀੜਤ ਕਿਸਾਨਾਂ ਨੂੰ ਮਿਲਣ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਕÏਮੀ ਮੀਤ ਪ੍ਰਧਾਨ
Ad Position 24