15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੈਂਹਦੀਪੁਰ ਬਾਲਾ ਜੀ ਦੀ 15ਵੀਂ ਵਿਸ਼ਾਲ ਚੌਂਕੀ ਅਤੇ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 04-04-2026
ਰਾਮਾਂ ਮੰਡੀ, 3 ਅਪ੍ਰੈਲ (ਤਰਸੇਮ ਸਿੰਗਲਾ)-ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਬੀਤੀ ਰਾਤ ਸਥਾਨਕ ਸ਼੍ਰੀ ਮੈਂਹਦੀਪੁਰ ਬਾਲਾ ਜੀ ਸੰਕੀਰਤਨ ਮੰਡਲ ਅਤੇ ਮਹਿਲਾ ਮੰਡਲ ਵਲੋਂ ਖੂਹ ਵਾਲਾ ਚੌਂਕ ਨੇੜੇ ਸ਼੍ਰੀ ਮੈਂਹਦੀਪੁਰ ਬਾਲਾ ਜੀ ਦੀ 15 ਵੀਂ ਵਿਸ਼ਾਲ ਚੌਂਕੀ ਅਤੇ ਅਤੁੱਟ ਭੰਡਾਰੇ ਦਾ ਆਯੋਜਨ ਕੀਤਾ ਗਿਆ | ਸਮਾਗਮ ਵਿਚ ਬਾਬਾ ਨਿੱਕਾ ਜੀ ਜਗੇ ਵਾਲੇ ਨੇ ਮੁੱਖ ਮਹਿਮਾਨ ਤੇਲੂ ਰਾਮ ਬਾਂਸਲ ਨੌਰੰਗ, ਵਿਕਾਸ ਗੋਇਲ, ਰੀਸ਼ੂ ਗਰਗ ਸੂਬਾ ਮੈਂਬਰ ਭਾਜਪਾ ਯੁਵਾ ਮੋਰਚਾ, ਹੈਲਪਲਾਈਨ ਵੈੱਲਫ਼ੇਅਰ ਸੁਸਾਇਟੀ, ਚਿੰਤਪੁਰਨੀ ਜਾਗਰਣ ਮੰਡਲ ਗਊ ਜਲ ਸੇਵਾ, ਸੁਭਾਸ਼ ਕੁਮਾਰ ਮਲਕਾਣੇ ਵਾਲੇ, ਜਤਿੰਦਰ ਕੁਮਾਰ ਗਰਗ (ਹੈਪੀ) ਆਦਿ ਨੇ ਪਰਿਵਾਰਾਂ ਸਮੇਤ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਪੰਡਿਤ ਕੈਲਾਸ਼ ਚੰਦ ਕੌਸ਼ਿਕ ਰਾਹੀਂ ਚੌਂਕੀ ਦੀਆਂ ਵਿਸ਼ੇਸ਼ ਰਸਮਾਂ ਨਿਭਾਈਆਂ | ਸਮੂਹ ਮਹਿਮਾਨਾਂ ਨੂੰ ਚੌਂਕੀ ਦੇ ਆਯੋਜਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਬਾਲਾ ਜੀ ਦੇ ਸ਼ਾਹੀ ਦਰਬਾਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੱਥਾ ਟੇਕਿਆ | ਮੁੱਖ ਮਹਿਮਾਨ ਬਾਬਾ ਨਿੱਕਾ ਜੀ ਨੇ ਬਾਲਾ ਜੀ ਦਾ ਧੂਣਾ ਲਾਉਣ ਦੀ ਰਸਮ ਅਦਾ ਕੀਤੀ ਅਤੇ ਹਾਜ਼ਰ ਸ਼ਰਧਾਲੂਆਂ ਨੂੰ ਹਨੂੰਮਾਨ ਜੀ ਦੇ ਜਨਮ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਨੂੰਮਾਨ ਜੀ ਨੂੰ ਕਲਯੁਗ ਵਿਚ ਸੱਭ ਤੋਂ ਪ੍ਰਭਾਵਸ਼ਾਲੀ ਦੇਵਤਾ ਮੰਨਿਆ ਗਿਆ ਹੈ | ਭਜਨ ਗਾਇਕ ਲੱਕੀ ਘਨੱਈਆ ਦੇ ਗਰੁੱਪ ਵਲੋਂ ਬਹੁਤ ਹੀ ਸੁੰਦਰ ਭਜਨਾਂ ਨਾਲ ਬਾਲਾ ਜੀ ਦਾ ਗੁਣਗਾਨ ਕੀਤਾ ਗਿਆ | ਇਸ ਤੋਂ ਇਲਾਵਾ 108 ਵਾਰ ਰਾਮ-ਰਾਮ ਅਤੇ ਰਾਧੇ-ਰਾਧੇ ਨਾਮ ਦੀ ਮਾਲਾ ਲਿਖਣ ਵਾਲੇ ਅੰਡਰ-15 ਬੱਚਿਆਂ ਨੂੰ ਲੱਕੀ ਡਰਾਅ ਰਾਹੀਂ ਇਨਾਮ ਵੰਡੇ ਗਏ | ਸਮਾਗਮ ਦੇ ਆਯੋਜਕ ਨਰੇਸ਼ ਕੁਮਾਰ ਬੰਗੀ, ਵਿਕਾਸ ਸਿੰਗਲਾ ਅਸ਼ੋਕ ਕੁਮਾਰ
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਦਾ ਪਿੰਡ ਸੁਖਲੱਧੀ ਵਿਖੇ ਹਜ਼ਾਰਾਂ ਵਰਕਰਾਂ ਵਲੋਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਹਨੂੰਮਾਨ ਜੀ ਨੂੰ ਕਲਯੁਗ ਵਿਚ ਸੱਭ ਤੋਂ ਪ੍ਰਭਾਵਸ਼ਾਲੀ ਦੇਵਤਾ ਮੰਨਿਆ ਗਿਆ-ਬਾਬਾ ਨਿੱਕਾ ਜੀ <br/> ਮੈਂਹਦੀਪੁਰ ਬਾਲਾ...
Ad Position 24