ਰਾਮਾਂ ਮੰਡੀ, 4 ਅਪ੍ਰੈਲ (ਤਰਸੇਮ ਸਿੰਗਲਾ)-ਸਟਾਰ ਪਲੱਸ ਕਾਨਵੈਂਟ ਸਕੂਲ ਰਾਮਾਂ ਮੰਡੀ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਭਗਤੀਮਈ ਹਵਨ ਯੱਗ ਨਾਲ ਕੀਤੀ ਗਈ¢ ਵੇਦ ਮੰਤਰਾਂ ਦੇ ਉਚਾਰਨ ਵਿਚਕਾਰ ਵਿਦਿਆਰਥੀਆਂ ਦੀ ਤਰੱਕੀ ਅਤੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਗਈ¢ ਸਕੂਲ ਕਮੇਟੀ ਦੇ ਚੇਅਰਮੈਨ ਸ੍ਰੀ ਵਿਜੇ ਕੁਮਾਰ ਲਹਿਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪਵਿੱਤਰ ਕਰਮ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰਦੇ ਹਨ ਅਤੇ ਸਕੂਲੀ ਮਾਹÏਲ ਨੂੰ ਸਕਾਰਾਤਮਿਕ ਬਣਾਉਂਦੇ ਹਨ¢ ਇਸ ਮÏਕੇ ਪੰਡਿਤ ਕੁਲਦੀਪ ਕੁਮਾਰ ਭਾਰਦਵਾਜ ਨੇ ਹਵਨ ਯੱਗ ਦੀ ਮਹਿਮਾ ਬਾਰੇ ਸਕੂਲ ਕਮੇਟੀ ਅਤੇ ਸਟਾਫ਼ ਨੂੰ ਦੱਸਿਆ ਕਿ ਵੈਦਿਕ ਰਿਸ਼ੀਆਂ ਅਨੁਸਾਰ ਯੱਗ ਸਭ ਤੋਂ ਉੱਤਮ ਧਰਮ ਹੈ, ਜਿੱਥੇ ਦੇਵਤੇ ਨਿਵਾਸ ਕਰਦੇ ਹਨ¢ ਇਹ ਮਾਨਸਿਕ ਸ਼ਾਂਤੀ, ਘਰ ਦੀ ਸੁੱਖ-ਸਮਿ੍ਧੀ ਅਤੇ ਨਕਾਰਾਤਮਿਕ ਊਰਜਾ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ¢ ਪੁਰਾਤਨ ਕਾਲ ਤੋਂ ਹੀ ਅੱਜ ਵੀ ਮੀਂਹ ਪਾਉਣ ਲਈ ਇੰਦਰ ਦੇਵਤਾ ਨੂੰ ਖ਼ੁਸ਼ ਕਰਨ ਲਈ ਮਿੱਠੇ ਚੌਲਾਂ ਦਾ ਯੱਗ ਕੀਤਾ ਜਾਂਦਾ ਹੈ, ਜਿਸ ਨਾਲ ਇੰਦਰ ਦੇਵਤਾ ਜਲਦੀ ਪ੍ਰਸੰਨ ਹੋ ਜਾਂਦੇ ਹਨ¢ ਸਮਾਗਮ ਦੇ ਅੰਤ ਵਿਚ ਪ੍ਰਸ਼ਾਦ ਵੰਡਿਆ ਗਿਆ¢ ਇਸ ਮੌਕੇ ਸਕੂਲ ਕਮੇਟੀ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪ੍ਰਧਾਨ ਤੇਲੂ ਰਾਮ ਲਹਿਰੀ, ਫਾਈਨਾਂਸ ਸੈਕਟਰੀ ਭੂਸ਼ਨ ਕੁਮਾਰ ਲਹਿਰੀ, ਉਪ ਚੇਅਰਮੈਨ ਰਜਤ ਗਰਗ, ਮੀਤ ਪ੍ਰਧਾਨ ਰਘੂ ਨੰਦਨ ਗਰਗ, ਮੀਤ ਫਾਈਨਾਂਸ ਸੈਕਟਰੀ ਸ਼ੁਭਮ ਗਰਗ, ਅਕੈਡਮਿਕ ਡਾਇਰੈਕਟਰ ਕਰਿਤਿਕਾ ਗਰਗ, ਮੀਤ ਪ੍ਰਧਾਨ ਸ੍ਰੀਮਤੀ ਰੁਚਿਕਾ ਗਰਗ ਅਤੇ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਧੀਮਾਨ ਸਮੇਤ ਸਟਾਫ਼ ਹਾਜ਼ਰ ਸੀ¢