ਰਾਮਾਂ ਮੰਡੀ, 4 ਅਪ੍ਰੈਲ (ਤਰਸੇਮ ਸਿੰਗਲਾ)- ਅੱਜ ਅਰੋੜਵੰਸ਼ ਟਰੱਸਟ ਅਤੇ ਸਭਾ ਰਾਮਾਂ ਮੰਡੀ ਵਲੋਂ ਇਕ ਮੀਟਿੰਗ ਸਥਾਨਕ ਰਾਜਾ ਰਾਮ ਪੱਕੇ ਵਾਲੇ ਦੀ ਦੁਕਾਨ ਤੇ ਕੀਤੀ ਗਈ¢ ਮੀਟਿੰਗ ਦÏਰਾਨ ਪੁਰਾਣੀ ਪ੍ਰਬੰਧਕ ਕਮੇਟੀ ਦੀ ਚੋਣ ਦਾ ਦੋ ਸਾਲ ਦਾ ਸਮਾਂ ਪੂਰਾ ਹੋਣ ਤੇ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਅਗਲੇ ਦੋ ਸਾਲ ਲਈ ਨਵੀਂ ਚੋਣ ਕੀਤੀ ਗਈ¢ ਜਿਸ ਵਿਚ ਤਰਸੇਮ ਕੁਮਾਰ ਸੇਤੀਆ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਦਿੱਤੇ ਗਏ¢ ਨਵੇਂ ਬਣੇ ਪ੍ਰਧਾਨ ਤਰਸੇਮ ਕੁਮਾਰ ਸੇਤੀਆ ਵੱਲੋਂ ਮÏਕੇ ਤੇ ਹੀ ਕੁਲਵੰਤ ਰਾਏ ਸਰਪ੍ਰਸਤ, ਸ਼ਾਨੂੰ ਬਾਘਲਾ ਚੇਅਰਮੈਨ, ਨਵਨੀਤ ਕੁਮਾਰ ਮੀਤ ਪ੍ਰਧਾਨ, ਸੱਤਪਾਲ ਚਲਾਣਾ ਸਕੱਤਰ, ਮੁਕੇਸ਼ ਚਲਾਣਾ ਜੁਆਇੰਟ ਸਕੱਤਰ,ਮੰਗਤ ਰਾਏ ਪੀ.ਆਰ.ਓ.ਰਾਜਾ ਰਾਮ ਕੈਸ਼ੀਅਰ ਅਤੇ ਸੁਰੇਸ਼ ਕੁਮਾਰ ਜੱਗਾ ਉੱਪ ਕੈਸ਼ੀਅਰ ਨਾਮਜ਼ਦ ਕੀਤੇ ਗਏ¢ ਮੀਟਿੰਗ ਵਿੱਚ ਉਕਤ ਅਹੁਦੇਦਾਰਾਂ ਤੋਂ ਇਲਾਵਾ ਅਮੀਰ ਚੰਦ ਚਲਾਣਾ, ਮੇਹਰ ਚੰਦ ਚਲਾਣਾ, ਪ੍ਰਦੀਪ ਕੁਮਾਰ ਭੋਲਾ ਚਲਾਣਾ, ਰਜਿੰਦਰ ਕੁਮਾਰ ਜੱਗਾ, ਮੰਗਤ ਰਾਏ ਰੱਸੇਵੱਟ, ਅਮਿਤ ਬਾਘਲਾ ਸ਼ੰਟੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਇਸ ਮÏਕੇ ਨਵੇਂ ਚੁਣੇ ਪ੍ਰਧਾਨ ਤਰਸੇਮ ਕੁਮਾਰ ਸੇਤੀਆ ਨੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਅਰੋੜਵੰਸ਼ ਧਰਮਸ਼ਾਲਾ ਦੇ ਅਧੂਰੇ ਪਏ ਨਿਰਮਾਣ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ¢