10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੇਂਦਰ ਸਰਕਾਰ ਪੰਜਾਬ ਨਾਲ ਹਰ ਪੱਖ ਤੋਂ ਕਰ ਰਹੀ ਹੈ ਵਿਤਕਰਾ-ਬਰਿੰਦਰ ਗੋਇਲ <br/>

Ad Position 21
No active advertisement
ਅਜੀਤ ਡੈਸਕ 05-04-2026
ਬਰੇਟਾ, 4 ਅਪ੍ਰੈਲ (ਪਾਲ ਸਿੰਘ ਮੰਡੇਰ)- ਪੰਜਾਬ ਸਰਕਾਰ ਦੇ ਜਲ ਤੇ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਰ ਪੱਖੋਂ ਵਿਤਕਰਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਥਿਤੀ ਇਹ ਹੈ ਕਿ ਪੰਜਾਬ ਵਿਚ ਸ਼ੈਲਰਾਂ ਵਿਚ ਝੋਨਾ ਖ਼ਰਾਬ ਹੋ ਰਿਹਾ ਹੈ, ਗੋਦਾਮਾਂ 'ਚ ਚੌਲ ਲਗਾਉਣ ਦੀ ਜਗ੍ਹਾ ਨਹੀਂ ਹੈ ਜਦਕਿ ਹਰਿਆਣਾ ਵਿਚ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ | ਉਨ੍ਹਾਂ ਕਿਹਾ ਕਿ ਆਮ ਤੌਰ 'ਤੇ 31 ਮਾਰਚ ਤੱਕ ਝੋਨਾ ਗੁਦਾਮਾਂ 'ਚ ਲਗਾ ਦਿੱਤਾ ਜਾਂਦਾ ਸੀ ਪਰ ਗੁਦਾਮਾਂ ਵਿਚ ਜਗ੍ਹਾ ਨਾ ਹੋਣ ਕਾਰਨ ਇਹ ਝੋਨਾ ਨਹੀਂ ਲੱਗਦਾ, ਜਿਸ ਨਾਲ ਫ਼ਸਲ ਦੀ ਕਟੌਤੀ ਤੇ ਹੋਰ ਨੁਕਸਾਨ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਇਹ ਸਮੱਸਿਆ ਆ ਰਹੀ ਹੈ ਤਾਂ ਇਸ ਦਾ ਅਸਰ ਕਿਸਾਨ, ਮਜ਼ਦੂਰ, ਆੜ੍ਹਤੀਆ, ਵਪਾਰੀ ਤੇ ਆਮ ਵਰਗ 'ਤੇ ਪੈਂਦਾ ਹੈ ਪਰ ਇਸ ਲਈ ਕੇਂਦਰ ਸਰਕਾਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਜਦ ਕਿ ਪੰਜਾਬ ਦੇ ਹੱਥ ਵੱਸ ਕੁਝ ਨਹੀਂ | ਉਨ੍ਹਾਂ ਕਿਹਾ ਕਿ ਕੇਂਦਰ ਹਰ ਵੇਲੇ ਪੰਜਾਬ ਨੂੰ ਨਾਕਾਮ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪੰਜਾਬ ਨੂੰ ਮਿਲਣ ਵਾਲੀਆਂ ਯੋਜਨਾਵਾਂ, ਫ਼ੰਡਾਂ, ਸਕੀਮਾਂ 'ਤੇ ਜੀ. ਐਸ. ਟੀ. ਆਦਿ ਰੋਕ ਕੇ ਰੱਖਣਾ ਸਭ ਕੇਂਦਰ ਦੀ ਚਾਲ ਹੈ | ਇਸ ਮੌਕੇ ਨਰਿੰਦਰ ਗੋਇਲ, ਨਗਰ ਕੌਂਸਲ ਬਰੇਟਾ ਦੇ ਸਾਬਕਾ ਪ੍ਰਧਾਨ ਲਛਮਣ ਦਾਸ, ਆਪ ਆਗੂ ਲਲਿਤ ਜੈਨ, ਪ੍ਰਧਾਨ ਕੇਵਲ ਸ਼ਰਮਾ, ਕਾਕੂ ਸਿੰਘ, ਯਾਦਵਿੰਦਰ ਸਿੰਘ ਜ਼ੈਲਦਾਰ, ਗੁਲਾਬ ਸਿੰਘ, ਗੁਰਮੇਲ ਸਿੰਘ, ਸੇਵਾ ਸਿੰਘ ਆਦਿ ਹਾਜ਼ਰ ਸਨ | ਉਨ੍ਹਾਂ ਬਰੇਟਾ ਵਿਖੇ ਅਕਾਲੀ ਆਗੂ ਸਿਕੰਦਰ ਸਿੰਘ ਜ਼ੈਲਦਾਰ ਦੇ ਮਾਤਾ ਦੀ ਬੇਵਕਤੀ ਮੌਤ 'ਤੇ ਅਫ਼ਸੋਸ ਵੀ ਜ਼ਾਹਿਰ ਕੀਤਾ |



Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ ਅੱਧੀ ਦਰਜਨ ਦੁਕਾਨਾਂ ਤੋਂ ਚੋਰੀ ਕਰਨ ਵਾਲੇ ਗਰੋਹ ਦਾ ਮੈਂਬਰ ਕਾਬੂ <br/> ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ 7 ਵਿਅਕਤੀ ਕਾਬੂ, 112.5 ਗ੍ਰਾਮ ਹੈਰੋਇਨ ਅਤੇ 7200 ਨਸ਼ੀਲੇ ਕੈਪਸੂਲ ਬਰਾਮਦ <br/>
Ad Position 24