20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਖ਼ਰੀਦ ਕੇਂਦਰ ਵਿਖੇ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਵਲੋਂ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 07-04-2026

ਸੰਗਤ ਮੰਡੀ, 6 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਮਾਰਕੀਟ ਕਮੇਟੀ ਗਿੱਦੜਬਾਹਾ ਅਧੀਨ ਪੈਂਦੇ ਖ਼ਰੀਦ ਕੇਂਦਰ ਝੁੰਬਾ ਵਿਖੇ ਸਫ਼ਾਈ ਦਾ ਕੋਈ ਪ੍ਰਬੰਧ ਨਾਂ ਹੋਣ ਕਾਰਨ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ¢ ਪਿੰਡ ਦੇ ਇੱਕ ਕਿਸਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਕਣਕ ਦੀ ਕਟਾਈ ਕੀਤੀ ਗਈ ਸੀ ਪ੍ਰੰਤੂ ਖ਼ਰੀਦ ਕੇਂਦਰ ਵਿਚ ਸਫ਼ਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਵਲੋਂ ਮਜਬੂਰੀ ਬਸ ਕਣਕ ਨੂੰ ਘਰੇ ਹੀ ਰੱਖਣਾ ਪਿਆ, ਹੁਣ ਕਣਕ ਖ਼ਰੀਦ ਕੇਂਦਰ ਵਿਚ ਲਿਆਉਣ ਲਈ ਉਨ੍ਹਾਂ ਨੂੰ ਜਿੱਥੇ ਦੋਹਰੀ ਮੁਸ਼ੱਕਤ ਕਰਨੀ ਪਵੇਗੀ | ਉਨ੍ਹਾਂ ਦੱਸਿਆ ਕਿ ਖ਼ਰੀਦ ਕੇਂਦਰ ਵਿਚ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਫੜ ਤੇ ਕਿਸੇ ਨੇ ਝਾੜੂ ਮਾਰਿਆ ਹੈ, ਬਰਸਾਤ ਤੋਂ ਬਾਅਦ ਮੰਡੀ ਵਿਚ ਇੱਕ ਪਾਸੇ ਬਹੁਤ ਜ਼ਿਆਦਾ ਪਾਣੀ ਭਰਿਆ ਖੜਾ ਹੈ, ਜੋ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ¢ਇਸ ਮÏਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਬੇਸ਼ੱਕ ਸੂਬਾ ਸਰਕਾਰ ਵਲੋਂ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ ਹੈ, ਉਸ ਤੋਂ ਪਹਿਲਾਂ ਸਰਕਾਰ ਵਲੋਂ ਸਾਰੇ ਖ਼ਰੀਦ ਕੇਂਦਰਾਂ ਵਿੱਚ ਸਫ਼ਾਈ ਕਰਵਾਈ ਜਾਂਦੀ ਹੈ ਪ੍ਰੰਤੂ ਝੁੰਬਾ ਦੇ ਖ਼ਰੀਦ ਕੇਂਦਰ ਵਿੱਚ ਸਫ਼ਾਈ ਨਾਂ ਦੀ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲਦੀ, ਇੱਥੇ ਥਾਂ-ਥਾਂ ਗੰਦਗੀ ਦੇ ਢੇਰ ਪਏ ਹਨ¢ ਉਨ੍ਹਾਂ ਦੱਸਿਆ ਕਿ ਬਰਸਾਤ ਤੋਂ ਬਾਅਦ ਖ਼ਰੀਦ ਕੇਂਦਰ ਵਿਚ ਇਕ ਪਾਸੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋਇਆ ਪਿਆ ਹੈ ਜਿਸ ਕਾਰਨ ਪਾਣੀ ਤੇ ਮੱਛਰ ਪੈਦਾ ਹੋਵੇਗਾ ਅਤੇ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਮੱਛਰ ਦੇ ਕੱਟਣ ਕਾਰਨ ਮਲੇਰੀਆ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ¢ ਮੰਡੀ ਵਿੱਚ ਰਾਤ ਨੂੰ ਕਣਕ ਚੋਰੀ ਹੋਣ ਤੋਂ ਬਚਾਉਣ ਲਈ ਲਾਈਟਾਂ ਲਗਾਈਆਂ ਜਾਂਦੀਆਂ ਹਨ ਜੋ ਹਾਲੇ ਤੱਕ ਨਹੀਂ ਲਗਾਈਆਂ ਗਈਆਂ¢ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਅਨਿਲ ਖੁੰਗਰ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਖ਼ਰੀਦ ਕੇਂਦਰਾਂ ਦੀ ਸਫ਼ਾਈ ਕਰਵਾਈ ਗਈ ਹੈ¢ ਉਨ੍ਹਾਂ ਦੱਸਿਆ ਕਿ ਬਰਸਾਤ ਕਾਰਨ ਕਣਕ ਦੀ ਕਟਾਈ ਲੇਟ ਹੋ ਗਈ, ਹੋ ਸਕਦਾ ਹੈ ਉਸ ਤੋਂ ਬਾਅਦ ਕੂੜਾ ਇਕੱਠਾ ਹੋ ਗਿਆ ਹੋਵੇ¢ ਉਨ੍ਹਾਂ ਦੱਸਿਆ ਕਿ ਜੋ ਖ਼ਰੀਦ ਕੇਂਦਰ ਵਿੱਚ ਪਾਣੀ ਖੜਾ ਹੈ, ਇਹ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ¢ ਖ਼ਰੀਦ ਕੇਂਦਰ ਵਿਚ ਲਾਈਟਾਂ ਬਾਰੇ ਉਨ੍ਹਾਂ ਚੋਰੀ ਹੋਣ ਦਾ ਡਰ ਦਸਦੇ ਕਿਹਾ ਕਿ ਜਿਸ ਦਿਨ ਖ਼ਰੀਦ ਕੇਂਦਰ ਵਿਚ ਕਿਸਾਨ ਕਣਕ ਲੈ ਕੇ ਆਉਣਗੇ ਉਸੇ ਦਿਨ ਹੀ ਲਾਈਟਾਂ ਲਗਾ ਦਿੱਤੀਆਂ ਜਾਣਗੀਆਂ¢

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਹੇਠਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਗਰਜ਼ੇ ਕਿਸਾਨ <br/> ਅਗਲੀ ਖ਼ਬਰ ਰਾਜ ਪੱਧਰੀ ਅਡਵੈਂਚਰ ਕੈਂਪ ਵਿਚ ਬੀ.ਐੱਫ.ਸੀ.ਈ.ਟੀ. ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24