ਮੁੱਖ ਅਧਿਆਪਕ ਤਰਲੋਚਨ ਪਾਲ ਸੇਵਾ ਮੁਕਤ ਹੋਏ, ਭਾਵੁਕ ਮਾਹੌਲ ਵਿਚ ਹੋਈ ਵਿਦਾਈ
ਅਜੀਤ ਡੈਸਕ
07-04-2026
ਇਸ ਮੌਕੇ ਸਨਮਾਨ ਅਧਿਆਪਕ ਭਲਾਈ ਸੰਸਥਾ ਦੇ ਮਾਸਟਰ ਹਰਬੰਸ ਸਿੰਘ, ਰਾਜਵਿੰਦਰ ਸਿੰਘ, ਇਸ਼ਟ ਪਾਲ, ਹਰਪਾਲ ਬਰਾੜ, ਹੈੱਡ ਟੀਚਰ ਸੁਖਪਾਲ ਸਿੰਘ ਢਿੱਲੋਂ ਅਤੇ ਸੀ.ਐਚ.ਟੀ ਜਗਜੀਤ ਮਾਨ, ਸੀ.ਐਚ.ਟੀ ਸੁਮਿਤ ਕੁਮਾਰ (ਚੱਕ ਅਤਰ ਸਿੰਘ ਵਾਲਾ), ਹੈੱਡ ਟੀਚਰ ਜਸਵਿੰਦਰ ਗਿੱਲ, ਰਾਜੇਸ਼ ਕੁਮਾਰ, ਕੌਰ ਸਿੰਘ ਅਤੇ ਸੱਤਪਾਲ ਸਿੰਘ ਨੇ ਵੀ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਬਲਾਕ ਸੰਗਤ ਦਫ਼ਤਰ ਵਲੋਂ ਧਰਮਿੰਦਰ ਸ਼ਰਮਾ, ਵਿੱਕੀ ਗਰਗ ਅਤੇ ਗੁਰਪ੍ਰੀਤ ਸਿੰਘ (ਚੁੱਘੇ ਕਲਾਂ) ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਰੌਣਕ ਬਖ਼ਸ਼ੀ | ਨਿਰਮਲ ਸਿੰਘ ਢੱਡੇ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਲਵਾਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੇ ਨਾਲ ਹੀ ਰੋਹਿਤ ਸ਼ਰਮਾ, ਡਾਇਰੈਕਟਰ ਜੀ.ਜੀ.ਐਸ ਪਬਲਿਕ ਸਕੂਲ ਬੱਲੂਆਣਾ ਅਤੇ ਪਿ੍ੰਸੀਪਲ ਮੈਡਮ ਸੁਖਜੀਤ ਸ਼ਰਮਾ ਵੀ ਹਾਜ਼ਰ ਰਹੇ | ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਤਰਲੋਚਨ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸਾਰੇ ਸਟਾਫ਼, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਨੇ ਕਿਹਾ ਕਿ ਸਕੂਲ ਅਤੇ ਵਿਦਿਆਰਥੀਆਂ ਨਾਲ ਬਿਤਾਇਆ ਸਮਾਂ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂੰਜੀ ਰਹੇਗਾ |