20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਆਂਗਣਵਾੜੀ ਵਰਕਰਾਂ ਸਮਾਰਟ ਫੋਨ ਤੋਂ ਬਿਨ੍ਹਾਂ ਮਾਵਾਂ ਧੀਆਂ ਸਤਿਕਾਰ ਸਕੀਮ 'ਚ ਕੰਮ ਨਹੀਂ ਕਰਨਗੀਆਂ-ਲਾਭ ਕੌਰ

Ad Position 21
No active advertisement
ਅਜੀਤ ਡੈਸਕ 07-04-2026
ਸੰਗਤ ਮੰਡੀ, 6 ਅਪ੍ਰੈਲ (ਸੁਖਤੇਜ ਧਾਲੀਵਾਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਲਾਭ ਕੌਰ ਅਤੇ ਜਰਨਲ ਸਕੱਤਰ ਪਰਮਜੀਤ ਕੌਰ ਦੀ ਅਗਵਾਈ ਹੇਠ ਬਲਾਕ ਸੰਗਤ ਵਲੋਂ ਡਾਇਰੈਕਟਰ ਦੇ ਨਾਮ ਤੇ ਸੀਡੀਪੀਓ ਸੰਗਤ ਨੂੰ ਮੰਗ ਪੱਤਰ ਦਿੱਤਾ ਗਿਆ | ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਜੋ ਮੋਬਾਇਲ ਫੋਨ ਪੋਸ਼ਨ ਅਭਿਆਨ ਫੰਡਾਂ ਵਿਚੋਂ ਆਂਗਣਵਾੜੀ ਵਰਕਰਾਂ ਲਈ ਖਰੀਦੇ ਹਨ, ਉਹ ਫੋਨ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ, ਜੇਕਰ ਇਹ ਫੋਨ ਆਂਗਣਵਾੜੀ ਵਰਕਰਾਂ ਨੂੰ ਨਹੀਂ ਦਿੱਤੇ ਜਾਂਦੇ ਤਾਂ ਵਰਕਰਾਂ ਆਪਣੇ ਪਰਸਨਲ ਫੋਨ ਤੋਂ ਸਰਕਾਰ ਦੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿਚ ਲਾਭਪਾਤਰੀ ਰਜਿਸਟਰ ਨਹੀਂ ਕਰਨਗੀਆਂ, ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਫੋਨਾਂ ਰਾਹੀਂ ਪੋਸ਼ਨ ਅਭਿਆਨ ਦਾ ਕੰਮ ਕਰ ਰਹੀਆਂ ਹਨ | ਪਿਛਲੇ ਅੱਠ ਸਾਲਾਂ ਤੋਂ ਵਰਕਰਾਂ ਹੈਲਪਰਾ ਫੋਨਾਂ ਦੀ ਉਡੀਕ ਕਰ ਰਹੀਆਂ ਹਨ ਜਦੋਂ ਕਿ ਹੋਰਨਾਂ ਸਟੇਟਾਂ ਨੇ ਦੋ-ਦੋ ਵਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫੋਨ ਦੇ ਦਿੱਤੇ ਹਨ, ਪ੍ਰੰਤੂ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਆਪਣੇ ਪਰਸਨਲ ਫੋਨਾਂ ਤੋਂ ਕੰਮ ਕਰਨ ਲਈ ਮਜ਼ਬੂਰ ਹੈ ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ | ਜਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਇਕ ਲਾਭਪਾਤਰੀ ਨੂੰ ਰਜਿਸਟਰ ਕਰਨ ਲਈ ਘੱਟ ਤੋਂ ਘੱਟ ਇਕ ਆਂਗਣਵਾੜੀ ਵਰਕਰ ਨੂੰ 100 ਅਤੇ ਹੈਲਪਰ ਨੂੰ 50 ਰੁਪਏ ਦਿੱਤੇ ਜਾਣ | ਉਨ੍ਹਾਂ ਪ੍ਰਧਾਨ ਮੰਤਰੀ ਮਾਤਰਤਵੰਦਨਾ ਯੋਜਨਾ ਵਿਚ ਇਕ ਲਾਭ ਪਾਤਰੀ ਦੇ ਆਂਗਣਵਾੜੀ ਵਰਕਰ ਨੂੰ 200 ਅਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਂਦੇ ਹਨ, ਫਿਰ ਪੰਜਾਬ ਸਰਕਾਰ ਸਿਰਫ਼ 25 ਰੁਪਏ ਦੇ ਕੇ ਕੰਮ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ | ਇਸ ਮੌਕੇ ਬਲਾਕ ਆਗੂ ਵੀਰਪਾਲ ਕੌਰ, ਪਰਮਿੰਦਰ ਕੌਰ, ਇੰਦਰਜੀਤ ਕੌਰ, ਸਰਬਜੀਤ ਕੌਰ, ਕਮਲ ਕੁਮਾਰੀ, ਸਤਵੰਤਪ੍ਰੀਤ ਕੌਰ, ਮਨਜੀਤ ਕੌਰ, ਗੁਰਨਾਮ ਕੌਰ, ਜਗਦੀਪ ਕੌਰ, ਸੋਨੂੰ ਪਿਸਪਾ ਦੇਵੀ, ਸੁਖਪਾਲ ਕੌਰ, ਨੀਲਮ ਗਿਰੀ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਾੜਵਾਲਾ ਵਿਖੇ ਰੇਲਵੇ ਅਧਿਕਾਰੀਆਂ ਨੇ ਦੌਰਾ ਕਰਕੇ ਅੰਡਰ ਬਿ੍ਜ ਦਾ ਲਗਭਗ 6 ਕਰੋੜ ਦਾ ਐਸਟੀਮੇਟ ਬਣਾਇਆ-ਦਿਆਲ ਸੋਢੀ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਹਵਨ ਨਾਲ ਨਵੇਂ ਸੈਸ਼ਨ ਦੀ ਹੋਈ ਸ਼ੁਰੂਆਤ
Ad Position 24