ਚਾਉਕੇ, 6 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਭਾਜਪਾ ਪੰਜਾਬ ਦੇ ਜਨਰਲ ਸੈਕਟਰੀ ਤੇ ਹਲਕਾ ਮੌੜ ਦੇ ਇੰਚਾਰਜ ਦਿਆਲ ਦਾਸ ਸੋਢੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਹਲਕਾ ਮੌੜ ਦੇ ਪਿੰਡ ਬੁੱਗਰ, ਚੋਟੀਆਂ, ਬੁਰਜ, ਜੇਠੂਕੇ ਤੇ ਕਰਾੜਵਾਲਾ ਆਦਿ ਪਿੰਡਾਂ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੇ ਅੰਡਰ ਬਿ੍ਜ ਦਾ ਅੱਜ ਮੌਕੇ ਤੇ ਪਹੁੰਚਕੇ ਰੇਲਵੇ ਅਧਿਕਾਰੀਆਂ ਵਲੋੰ ਲਗਭਗ 6 ਕਰੋੜ ਦਾ ਐਸਟੀਮੇਟ ਬਣਾਇਆ ਗਿਆ | ਉਨਾਂ ਦੱਸਿਆ ਕਿ ਇਸਦੇ ਬਨਣ ਨਾਲ ਹਲਕਾ ਮੌੜ ਦੇ ਕਈ ਪਿੰਡਾਂ ਨੂੰ ਲਾਭ ਹੋਵੇਗਾ ਅਤੇ ਨਾਲ ਹੀ ਪਿੰਡ ਕਰਾੜਵਾਲਾ ਦੇ ਕਰੀਬ 800 ਏਕੜ ਦੇ ਰਕਬੇ ਨੂੰ ਲਾਂਘਾ ਬਣੇਗਾ | ਉਨਾਂ ਦੱਸਿਆ ਕਿ ਪਿੰਡ ਕਰਾੜਵਾਲਾ ਦੇ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਨਾਲ ਜੂਝਣਾ ਪੈੰਦਾ ਸੀ ਅਤੇ ਕਿਸਾਨਾਂ ਦੇ ਨਾਲ -ਨਾਲ ਸਲਾਬਤਪੁਰਾ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਦਾ ਕੰਮ ਇਹ ਅੰਡਰ ਬਰਿੱਜ ਕਰੇਗਾ | ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਦਿਆਲ ਦਾਸ ਸੋਢੀ ਵਲੋਂ ਇਸ ਅੰਡਰ ਬਰਿੱਜ ਦੀ ਪ੍ਰਪੋਜਲ ਨੂੰ ਰੇਲਵੇ ਮੰਤਰਾਲੇ ਕੋਲ ਭੇਜ ਦਿੱਤਾ ਹੈ ਅਤੇ ਆਸ ਹੈ ਕਿ ਜਲਦੀ ਹੀ ਇਸ ਅਸ਼ਟੀਮੇਟ ਨੂੰ ਪਾਸ ਕਰ ਦਿੱਤਾ ਜਾਵੇਗਾ ਅਤੇ ਇਹ ਲਾਂਘਾ ਬਣ ਕੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਰੇਲਵੇ ਮੰਤਰਾਲੇ ਦੇ ਅਧਿਕਾਰੀਆਂ ਨੇ ਅੱਜ ਇੱਥੇ ਇਸ ਅੰਡਰ ਬਿ੍ਜ ਦਾ ਐਸਟੀਮੇਟ ਬਣਾਇਆ ਅਤੇ ਭਾਜਪਾ ਦੇ ਸੂਬਾ ਜਨਰਲ ਸੈਕਟਰੀ ਦਿਆਲ ਸਿੰਘ ਸੋਢੀ ਵਲੋਂ ਲੋਕਾਂ ਨੂੰ ਪੂਰਨ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਹੀ ਰੇਲਵੇ ਮੰਤਰਾਲੇ ਕੋਲੋਂ ਇਸ ਅੰਡਰ ਬਿ੍ਜ ਨੂੰ ਪਾਸ ਕਰਵਾ ਕੇ ਲਿਆਂਦਾ ਜਾਵੇਗਾ ਅਤੇ ਇਸ ਦੇ ਬਣਨ ਤੋਂ ਬਾਅਦ ਲੋਕਾਂ ਦਾ ਲਾਂਘਾ ਸੁਖਾਲਾ ਹੋਵੇਗਾ | ਉਹਨਾਂ ਕਿਹਾ ਕਿ ਪੰਜਾਬ ਬੀ ਜੇ ਪੀ ਕਿਸਾਨਾਂ ਤੇ ਸਮੁੱਚੇ ਪੰਜਾਬ ਦੇ ਨਾਲ ਖੜੀ ਹੈ | ਉਨਾਂ ਕਿਹਾ ਕਿ ਰੇਲਵੇ ਨਾਲ ਜੁੜੀ ਹਰ ਇਕ ਮੁਸ਼ਕਿਲ ਦਾ ਹੱਲ ਹੋਵੇਗਾ | ਇਸ ਮੌਕੇ ਭਾਜਪਾ ਕਿਸਾਨ ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਬੱਲੋ, ਸਰਕਲ ਚਾਉਕੇ ਦੇ ਪ੍ਰਧਾਨ ਧਨਰਾਜ ਸ਼ਰਮਾ ਚਾਉਕੇ, ਸਰਬਜੀਤ ਸਿੰਘ ਗੋਸੀ ਸਿੰਘ ਜੇਠੂਕੇ ਸਰਕਲ ਪ੍ਰਧਾਨ, ਰਾਜਪਾਲ ਸਿੰਘ ਰਾਜੂ ਕਰਾੜਵਾਲਾ ਸੀਨੀਅਰ ਆਗੂ , ਸੁਖਦੀਪ ਸਿੰਘ ਸਿੱਧੂ , ਹਰੀ ਸਿੰਘ ਸਿੱਧੂ , ਅਮਰਜੀਤ ਸਿੰਘ , ਗੁਰਜੀਵਨ ਸਿੰਘ , ਜਸਵਿੰਦਰ ਸਿੰਘ ਭੱਲਾ , ਨਛੱਤਰ ਸਿੰਘ ਗੋਰਾ , ਜੰਟਾ ਸਿੰਘ ਕਾਰੂਕਾ , ਜੀਤ ਸਿੰਘ ਨਾਹਰੇਕਾ , ਡਾਕਟਰ ਰਘੂ ਸਿੰਘ , ਤਾਰਾ ਸਿੰਘ ਆਦਿ ਪਿੰਡ ਦੇ ਪਤਵੰਤੇ ਹਾਜ਼ਰ ਸਨ |