20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕੁਦਰਤੀ ਮਾਰ ਹੇਠ ਆਏ ਕਾਸ਼ਤਕਾਰ ਕਿਸਾਨਾਂ ਦੇ ਜ਼ਮੀਨ ਮਾਲਕ ਬਣੇ ਮਸੀਹਾ

Ad Position 21
No active advertisement
ਅਜੀਤ ਡੈਸਕ 07-04-2026
ਮਹਿਮਾ ਸਰਜਾ, 6 ਅਪ੍ਰੈਲ (ਬਲਦੇਵ ਸੰਧੂ)- ਮਾਲਵਾ ਖੇਤਰ ਵਿਚ ਬੀਤੇ ਸ਼ਨੀਵਾਰ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ¢ ਖ਼ਾਸ ਕਰਕੇ ਠੇਕੇ 'ਤੇ ਜ਼ਮੀਨ ਵਾਹੀ ਕਰਨ ਵਾਲੇ ਕਿਸਾਨ ਇਸ ਕੁਦਰਤੀ ਆਫ਼ਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ¢ ਅਬਲੂ, ਕੋਠੇ ਸੰਧੂ, ਕੋਠੇ ਲਾਲ ਵਾਲੇ, ਕੋਠੇ ਚੇਤ ਸਿੰਘ ਵਾਲੇ, ਕੋਠੇ ਕÏਰ ਸਿੰਘ ਵਾਲੇ, ਮਹਿਮਾ ਸਰਕਾਰੀ, ਕਿਲੀ ਨਿਹਾਲ ਸਿੰਘ ਵਾਲਾ ਅਤੇ ਬੱਲੁਆਣਾ, ਦਾਨ ਸਿੰਘ ਵਾਲਾ ਖੇਤਰ ਵਿਚ ਗੜੇਮਾਰੀ ਕਾਰਨ ਕਣਕ ਸਮੇਤ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ¢ਇਲਾਕੇ ਵਿੱਚ ਹੋਈ ਭਾਰੀ ਗੜੇਮਾਰੀ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਉੱਥੇ ਹੀ ਗੁਰਦÏਰ ਸਿੰਘ ਸੰਧੂ ਨੇ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ 30 ਏਕੜ ਜ਼ਮੀਨ ਦਾ 6 ਮਹੀਨੇ ਦਾ ਠੇਕਾ ਛੱਡਣ ਦਾ ਐਲਾਨ ਕੀਤਾ ਹੈ¢ ਇਸ ਤੋਂ ਇਲਾਵਾ ਪੰਡਿਤ ਭੋਲਾ ਰਾਮ (4 ਏਕੜ), ਦਰਸ਼ਨ ਸਿੰਘ ਬਰਾੜ (ਸਾਢੇ 4 ਏਕੜ) ਅਤੇ ਪ੍ਰੇਮੀ ਸੁਖਮੰਦਰ ਸਿੰਘ (7 ਏਕੜ) ਵਲੋਂ ਵੀ ਆਪਣੀ ਠੇਕੇ 'ਤੇ ਦਿੱਤੀ ਠੇਕਾ ਕਾਸ਼ਤਕਾਰਾਂ ਕਿਸਾਨਾਂ ਤੋਂ ਅੱਧਾ ਠੇਕਾ ਨਾ ਲੈਣ ਦਾ ਫੈਸਲਾ ਲਿਆ ਗਿਆ ਹੈ¢ ਸੀਨੀਅਰ ਯੂਥ ਆਗੂ ਗੁਰਦੌਰ ਸਿੰਘ ਸੰਧੂ ਨੇ ਕਿਹਾ ਕਿ ਇਸ ਅÏਖੀ ਘੜੀ ਵਿਚ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਪਾਉਣ ਦੀ ਬਜਾਏ ਉਨ੍ਹਾਂ ਦੀ ਬਾਂਹ ਫੜਨਾ ਸਮੇਂ ਦੀ ਮੁੱਖ ਲੋੜ ਹੈ¢ ਇਸ ਦੇ ਨਾਲ ਹੀ ਉਨ੍ਹਾਂ ਸਮਾਜ ਦੇ ਹੋਰ ਵਰਗਾਂ ਅਤੇ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਤ ਮਾਰੇ ਕਿਸਾਨਾਂ ਦੀ ਬਾਂਹ ਫੜਨ ਅਤੇ ਇਸ ਅÏਖੇ ਵੇਲੇ ਉਨ੍ਹਾਂ ਦਾ ਸਾਥ ਦੇਣ, ਤਾਂ ਜੋ ਉਹ ਇਸ ਸੰਕਟ ਤੋਂ ਬਾਹਰ ਨਿਕਲ ਸਕਣ¢ ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ¢ ਇਲਾਕੇ ਦੇ ਕਿਸਾਨਾਂ ਨੇ ਸੰਧੂ ਦੇ ਇਸ ਫੈਸਲੇ ਦੀ ਭਰਪੂਰ ਸਰਾਹਣਾ ਕਰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਹੋਰਾਂ ਲਈ ਵੀ ਇਹ ਇੱਕ ਪ੍ਰੇਰਣਾ ਬਣੇਗਾ¢ ਅਕਾਲੀ ਦਲ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਨੇ ਇਸ ਉਪਰਾਲੇ ਦੀ ਸਲਾਹਣਾ ਕਰਦਿਆਂ ਕਿਹਾ ਕਿ ਗੁਰਦÏਰ ਸਿੰਘ ਸੰਧੂ, ਪੰਡਿਤ ਢੋਲਾ ਰਾਮ, ਦਰਸ਼ਨ ਸਿੰਘ ਬਰਾੜ ਅਤੇ ਪ੍ਰੇਮੀ ਸੁਖਮੰਦਰ ਸਿੰਘ ਵਲੋਂ ਲਿਆ ਗਿਆ ਇਹ ਫੈਸਲਾ ਕਾਬਿਲ-ਏ-ਤਾਰੀਫ਼ ਹੈ¢ ਉਨ੍ਹਾਂ ਨੇ ਕਿਹਾ ਕਿ ਹੋਰ ਜਮੀਨ ਮਾਲਕਾਂ ਨੂੰ ਵੀ ਅੱਗੇ ਆ ਕੇ ਮੁਸੀਬਤ ਵਿਚ ਘਿਰੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਸ ਸੰਕਟ ਤੋਂ ਬਾਹਰ ਨਿਕਲ ਸਕਣ¢
Ad Position 22
No active advertisement
ਪਿਛਲੀ ਖ਼ਬਰ ਕਾਰ ਨੂੰ ਖ਼ੁਰਦ-ਬੁਰਦ ਕਰਨ ਦੇ ਲਈ ਲੁੱਟ ਦਾ ਰਚਿਆ ਡਰਾਮਾ, ਕਾਰ ਚਾਲਕ ਸਹਿਤ ਛੇ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਏ.ਆਰ.ਓ. ਫ਼ਿਰੋਜ਼ਪੁਰ ਦੀ ਆਰਮੀ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫ਼ਤ ਪੂਰਵ ਸਿਖਲਾਈ ਕੈਂਪ ਸ਼ੁਰੂ
Ad Position 24