10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਅਧੀਨ ਬੱਚਿਆਂ ਦੇ ਮੁਫ਼ਤ ਇਲਾਜ ਲਈ ਉਪਰਾਲੇ ਜਾਰੀ-ਡਾ. ਸ਼ੈਲੀ ਅਰੋੜਾ <br/>

Ad Position 21
No active advertisement
ਅਜੀਤ ਡੈਸਕ 08-04-2026
ਬਾਲਿਆਂਵਾਲੀ 7 ਅਪ੍ਰੈਲ (ਕੁਲਦੀਪ ਮਤਵਾਲਾ)-ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾਕਟਰ ਸ਼ੈਲੀ ਅਰੋੜਾ ਦੀ ਅਗਵਾਈ 'ਚ ਸਿਹਤ ਬਲਾਕ ਬਾਲਿਆਂਵਾਲੀ ਦੀਆਂ ਟੀਮਾਂ ਵਲੋਂ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ 'ਚ ਜਮਾਂਦਰੂ ਦਿਲ ਦੀ ਬਿਮਾਰੀਆਂ (ਦਿਲ 'ਚ ਸੁਰਾਖ) ਤੋਂ ਪੀੜ੍ਹਤ ਅਤੇ ਹੋਰ ਬਿਮਾਰੀਆਂ ਤੋਂ ਪੀੜ੍ਹਤ ਬੱਚਿਆਂ ਦੀ ਪਹਿਚਾਣ ਕਰਕੇ ਇਸ ਸਕਰੀਨਿੰਗ ਦੌਰਾਨ ਪਾਏ ਗਏ ਪੀੜ੍ਹਤ ਬੱਚਿਆਂ ਜੈਸਮੀਨ, ਹਰਨਾਜ ਅਤੇ ਨਵਜੋਤ ਸਿੰਘ ਦੀ ਏਮਜ਼ ਹਸਪਤਾਲ ਬਠਿੰਡਾ ਅਤੇ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਪੰਜਾਬ ਸਰਕਾਰ ਵਲੋਂ ਆਰ.ਬੀ.ਐੱਸ.ਕੇ ਪ੍ਰੋਗਰਾਮ ਤਹਿਤ ਮੁਫ਼ਤ ਸਰਜਰੀ ਕਰਵਾਈ | ਐੱਸ. ਐਮ. ਓ. ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਆਰ. ਬੀ. ਐੱਸ. ਕੇ. ਦੀਆਂ ਟੀਮਾਂ ਵਲੋ ਸਰਕਾਰੀ ਸਿਹਤ ਸੰਸਥਾਵਾਂ 'ਚ ਜਨਮੇ ਬੱਚੇ, ਆਂਗਣਵਾੜੀ 'ਚ ਰਜਿਸਟਰਡ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਪੜ੍ਹਦੇ ਪਹਿਲੀ ਤੋਂ ਬਾਰਵੀਂ ਜਮਾਤ (18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਸਾਲ ਵਿਚ ਦੋ ਵਾਰ ਮੁਆਇਨਾ ਹੁੰਦਾ ਹੈ ਅਤੇ ਰੈਫ਼ਰ ਬੱਚਿਆਂ ਦੀਆਂ 30 ਜਮਾਂਦਰੂ ਬਿਮਾਰੀਆਂ ਦਾ ਇਲਾਜ ਸੂਚੀਬੱਧ ਏਮਜ਼ ਬਠਿੰਡਾ, ਪੀ. ਜੀ. ਆਈ. ਚੰਡੀਗੜ, ਡੀ.ਐਮ.ਸੀ ਤੇ ਸੀ.ਐਮ.ਸੀ. ਲੁਧਿਆਣਾ, ਫੋਰਟਿਸ ਅਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਐੱਸ.ਏ.ਐੱਸ. ਨਗਰ (ਮੁਹਾਲੀ) 'ਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਬੱਚਿਆਂ ਦੇ ਮਾਪਿਆਂ ਦਾ ਕੋਈ ਪੈਸਾ ਨਹੀਂ ਲੱਗਦਾ | ਇਸ ਮੌਕੇ ਆਰ.ਬੀ.ਐੱਸ.ਕੇ. ਟੀਮ ਡਾ: ਕਮਲਜੀਤ ਕੌਰ ਜੌੜਾ, ਸਵਰਨਜੀਤ ਕੌਰ ਸਟਾਫ਼ ਨਰਸ, ਨਵਪ੍ਰੀਤ ਸਿੰਘ ਫਾਰਮਾਸਿਸਟ, ਡਾ: ਨਵਦੀਪ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਅਗਲੀ ਖ਼ਬਰ ਲਾਈਨਜ਼ ਕਲੱਬ ਰਾਮਾਂ ਹੋਪ ਵਲੋਂ ਡਾ. ਰਵੀਕਾਂਤ ਗੁਪਤਾ 'ਬੈੱਸਟ ਐੱਸ.ਐੱਮ.ਓ. ਐਵਾਰਡ' ਨਾਲ ਸਨਮਾਨਿਤ
Ad Position 24