15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੰਡੀ ਖ਼ੁਰਦ ਵਿਖੇ ਕੂੜਾ ਡੰਪ ਦੇ ਬਣਾਉਣ ਦੇ ਵਿਰੁੱਧ ਮੁੜ ਲਾਮਬੰਦ ਹੋਇਆ ਪਿੰਡ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026

ਬਾਲਿਆਂਵਾਲੀ, 12 ਅਪ੍ਰੈਲ (ਕੁਲਦੀਪ ਮਤਵਾਲਾ)-ਪਿੰਡ ਮੰਡੀ ਖ਼ੁਰਦ (ਬਠਿੰਡਾ) ਵਾਸੀਆਂ ਨੇ ਮੁੜ ਇਕਜੁਟਤਾ ਦਿਖਾਉਂਦੇ ਹੋਏ 21 ਮੈਂਬਰੀ ਕਮੇਟੀ ਦਾ ਗਠਨ ਕਰਕੇ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ | ਦੱਸਣਾ ਬਣਦਾ ਹੈ ਕਿ ਪਿਛਲੇ 14 ਸਾਲਾਂ ਤੋਂ ਕੂੜਾ ਡੰਪ ਲਗਾਉਣ ਦੇ ਖ਼ਿਲਾਫ਼ ਇਕ ਜਨਹਿਤ ਪਟੀਸ਼ਨ ਸਾਬਕਾ ਸਰਪੰਚ ਜਰਨੈਲ ਸਿੰਘ ਆਦਿ ਨੇ ਦਾਇਰ ਕੀਤੀ ਸੀ | ਜਿਸ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਫ਼ੈਸਲਾ ਕਰਦੇ ਹੋਏ ਪਟੀਸ਼ਨਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਸਮੁੱਚਾ ਮਾਮਲਾ ਉਠਾਉਣ ਲਈ ਕਿਹਾ ਗਿਆ, ਪ੍ਰੰਤੂ ਬੀਤੇ ਦਿਨ ਨਗਰ ਨਿਗਮ ਬਠਿੰਡਾ ਹੋਏ ਅੰਤਿਮ ਇਜਲਾਸ ਦੌਰਾਨ ਮੌਜੂਦਾ ਮੇਅਰ ਵਲੋਂ ਕੂੜਾ ਡੰਪ ਬਾਰੇ ਦਿੱਤੇ ਇੱਕ ਬਿਆਨ ਦਾ ਪਿੰਡ ਮੰਡੀ ਖ਼ੁਰਦ ਵਾਸੀਆਂ ਨੇ ਨੋਟਿਸ ਲੈਂਦਿਆਂ ਨੌਜਵਾਨ ਸਰਪੰਚ ਗੁਰਪ੍ਰੀਤ ਸਿੰਘ ਮਾਨ ਦੀ ਅਗਵਾਈ ਹੇਠ ਅਹਿਮ ਮੀਟਿੰਗ ਕਰਕੇ ਪਿੰਡ ਦੀ ਲਾਮਬੰਦੀ ਕੀਤੀ ਹੈ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ, ਗੁਰਦਰਸ਼ਨ ਸਿੰਘ, ਨਾਜ਼ਮ ਸਿੰਘ, ਜਗਤਾਰ ਅਨਜਾਣ, ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਧਾਲੀਵਾਲ ਆਦਿ ਨੇ ਕਿਹਾ ਕਿ ਪਿੰਡ ਵਾਸੀ ਕਿਸੇ ਵੀ ਕੀਮਤ 'ਤੇ ਸੋਲਡ ਵੈਸਟ ਮੈਨੇਜਮੈਂਟ ਪਲਾਂਟ (ਕੂੜਾ ਡੰਪ) ਨਹੀਂ ਲੱਗਣ ਦੇਣਗੇ, ਕਿਉਂਕਿ ਨਗਰ ਨਿਗਮ ਦੀ ਐਕਵਾਇਰ ਕੀਤੀ ਜ਼ਮੀਨ ਸੰਘਣੀ ਵਸੋਂ ਦੇ ਨੇੜੇ ਹੈ ਅਤੇ ਇਤਿਹਾਸਕ ਤੇ ਧਾਰਮਿਕ ਮੰਦਿਰ ਪਿੰਡ ਮਾਈਸਰਖਾਨਾ ਦੇ ਵੀ ਨਜਦੀਕ ਪੈਂਦਾ ਹੈ, ਜਦਕਿ ਉਕਤ ਜ਼ਮੀਨ ਨੇੜੇ ਬਾਬਾ ਵਿਧਾਵਾ ਸਿੰਘ ਹਾਈ ਸਕੂਲ ਅਤੇ ਡੇਰਾ ਰੂਮੀ ਵਾਲਾ ਮੰਡੀ ਖ਼ੁਰਦ ਬਣਿਆ ਹੋਇਆ ਹੈ | ਜਿਸ ਕਰਕੇ ਹਰ ਪੱਧਰ 'ਤੇ ਇਸ ਦਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਭੋਲਾ ਸਿੰਘ ਚਹਿਲ, ਮੇਵਾ ਸਿੰਘ ਮਾਨ ਅਤੇ ਕੇਵਲ ਕਿ੍ਸ਼ਨ ਨੇ ਕਿਹਾ ਕਿ ਪਹਿਲਾਂ ਹੀ ਸਾਡੇ ਪਿੰਡਾਂ 'ਚ ਕੈਂਸਰ ਤੇ ਪੀਲੀਏ ਵਰਗੀਆਂ ਲਾ-ਇਲਾਜ ਬਿਮਾਰੀਆਂ ਦੀ ਭਰਮਾਰ ਹੈ, ਜੋ ਕਿ ਕੂੜਾ ਡੰਪ ਲੱਗਣ ਨਾਲ ਪਿੰਡ ਹੋਰ ਭਿਆਨਕ ਬਿਮਾਰੀਆਂ ਦੀ ਲਪੇਟ 'ਚ ਆ ਜਾਵੇਗਾ | ਪਟੀਸ਼ਨਰ ਜਰਨੈਲ ਸਿੰਘ ਸਾਬਕਾ ਸਰਪੰਚ ਆਦਿ ਨੇ ਦੱਸਿਆ ਕਿ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਕੂੜਾ ਡੰਪ (ਸੈਨੇਟਰੀ ਲੈਂਡ ਫਿੱਲ) ਲਈ ਪਿੰਡ ਮੰਡੀ ਖ਼ੁਰਦ 'ਚ ਜ਼ਮੀਨ ਐਕੁਆਇਰ ਕੀਤੀ ਸੀ | ਜਿਸ ਦੇ ਵਿਰੋਧ 'ਚ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ | ਉਸ ਸਮੇਂ ਚਾਰ ਸਿਆਸੀ ਪਰਿਵਾਰਾਂ ਨੇ ਮਿਲਕੇ ਸਸਤੇ ਭਾਅ 'ਚ ਜ਼ਮੀਨ 1,59,41,000 ਰੁਪਏ 'ਚ ਖ਼ਰੀਦ ਕੇ ਅਤੇ ਜ਼ਮੀਨ ਐਕੁਆਇਰ ਹੋਣ 'ਤੇ 5,62,80,490 ਰੁਪਏ ਦਾ ਮੁਨਾਫ਼ਾ ਖੱਟਿਆ ਸੀ | ਪਿੰਡ ਮੰਡੀ ਖ਼ੁਰਦ ਦੀ ਕੁੱਲ ਕਰੀਬ 36 ਏਕੜ ਜ਼ਮੀਨ ਨਗਰ ਨਿਗਮ ਬਠਿੰਡਾ ਲਈ ਕੂੜਾ ਡੰਪ ਬਣਾਉਣ ਵਾਸਤੇ ਐਕੁਆਇਰ ਕੀਤੀ ਗਈ ਸੀ, ਜਦਕਿ ਬਠਿੰਡਾ ਦੇ ਨੇੜਲੇ ਪਿੰਡ ਗਹਿਰੀ ਭਾਗੀ ਦੀ ਜ਼ਮੀਨ ਦੀ ਵੀ ਕੂੜਾ ਡੰਪ ਲਈ ਚੋਣ ਕੀਤੀ ਸੀ, ਕਿਉਂਕਿ ਇਹ ਜਗ੍ਹਾ ਸ਼ਹਿਰ ਦੇ ਨੇੜੇ ਪੈਂਦੀ ਸੀ, ਪ੍ਰੰਤੂ ਅਫ਼ਸਰਾਂ ਨੇ ਜਾਣ-ਬੁੱਝ ਕੇ ਗਹਿਰੀ ਭਾਗੀ ਦੀ ਜ਼ਮੀਨ ਨੂੰ ਰੱਦ ਕਰਕੇ ਪਿੰਡ ਮੰਡੀ ਖ਼ੁਰਦ ਵਿਚ 23 ਏਕੜ ਦੀ ਥਾਂ 38 ਏਕੜ ਜ਼ਮੀਨ ਖ਼ਾਸ ਲੋਕਾਂ ਨੂੰ ਮੁਨਾਫ਼ਾ ਦੇਣ ਖ਼ਾਤਰ ਐਕੁਆਇਰ ਕਰ ਲਈ | ਜਿਸ ਦਾ ਪਿੰਡ ਵਾਸੀਆਂ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਨੇ ਵਿਰੋਧ ਕੀਤਾ ਸੀ | ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਫ਼ੈਸਲਾ ਆਉਣ ਤੋਂ ਬਾਅਦ ਉਕਤ ਮਾਮਲਾ ਮੁੜ ਚਰਚਾ ਵਿਚ ਆ ਗਿਆ, ਜਿਸ ਦਾ ਪਿੰਡ ਮੰਡੀ ਖ਼ੁਰਦ ਵਲੋਂ ਤਿੱਖਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ | ਇਸ ਮੌਕੇ ਗੁਰਦਰਸ਼ਨ ਸਿੰਘ ਮੈਂਬਰ, ਜਗਦੀਪ ਸਿੰਘ, ਛਿੰਦਾ ਸਿੰਘ, ਭੋਲਾ ਸਿੰਘ ਸਾਬਕਾ ਪੰਚ, ਹਰਜਸ ਸਿੰਘ, ਨਾਜਰ ਸਿੰਘ ਮਾਨ, ਨਿਰਮਲ ਸਿੰਘ ਮਾਨ ਸਾਬਕਾ ਪੰਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਐੱਸ.ਸੀ ਵਿੰਗ 'ਚ ਬਠਿੰਡਾ ਦੇ ਚਾਰ ਆਗੂਆਂ ਨੂੰ ਮਿਲੀ ਸੂਬਾ ਪੱਧਰੀ ਜ਼ਿੰਮੇਵਾਰੀ ਅਗਲੀ ਖ਼ਬਰ ਪੰਜਾਬ ਕਾਲਜ ਆਫ਼ ਫਾਰਮੇਸੀ ਦਾ ਬੀ.ਪੀ.ਟੀ. ਵਿਚ ਨਤੀਜਾ ਰਿਹਾ ਸੌ ਫ਼ੀਸਦੀ
Ad Position 24