ਬਠਿੰਡਾ, 12 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਵਿਚ ਬਠਿੰਡਾ ਦੇ ਚਾਰ ਆਗੂਆਂ ਨੂੰ ਸੂਬਾ ਪੱਧਰੀ ਮਹੱਤਵਪੂਰਨ ਅਹੁਦੇ ਦਿੱਤੇ ਗਏ ਹਨ | ਇਨ੍ਹਾਂ ਨਵ-ਨਿਯੁਕਤ ਆਗੂਆਂ ਦਾ ਪਾਰਟੀ ਦਫ਼ਤਰ ਵਿਖੇ ਸਨਮਾਨ ਕਰਦਿਆਂ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਵਲੋਂ ਜਗਦੀਪ ਸਿੰਘ ਗਹਿਰੀ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਤੇ ਸਾਬਕਾ ਕੌਂਸਲਰ ਮੱਖਣ ਸਿੰਘ ਗੁਰੂ ਅਮਰਦਾਸ ਨਗਰ ਬਠਿੰਡਾ ਨੂੰ ਅਕਾਲੀ ਦਲ ਐੱਸ.ਸੀ. ਵਿੰਗ ਦਾ ਕ੍ਰਮਵਾਰ ਸੂਬਾ ਮੀਤ ਪ੍ਰਧਾਨ ਅਤੇ ਨਛੱਤਰ ਸਿੰਘ ਧਾਲੀਵਾਲ ਵਾਸੀ ਹੋਮਲੈਂਡ ਇਨਕਲੇਵ ਬਠਿੰਡਾ ਅਤੇ ਜਗੀਰ ਸਿੰਘ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਬਠਿੰਡਾ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਨੇ ਨਾਜ਼ਮ ਸਿੰਘ ਨੂੰ ਐੱਸ.ਸੀ. ਵਿੰਗ ਬਠਿੰਡਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਬਬਲੀ ਢਿੱਲੋਂ ਨੇ ਕਿਹਾ ਕਿ ਇਸ ਨਾਲ ਐੱਸ.ਸੀ. ਭਾਈਚਾਰੇ ਵਿਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਨੂੰ ਬਲ ਮਿਲੇਗਾ | ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਗੁਰਸੇਵਕ ਸਿੰਘ ਮਾਨ, ਰਾਜਬਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਯਾਦੀ, ਜ਼ਿਲ੍ਹਾ ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਸ਼ਰਮਾ, ਹਰਵਿੰਦਰ ਸ਼ਰਮਾ ਗੰਜ਼ੂ, ਮੋਹਨਜੀਤ ਸਿੰਘ ਪੁਰੀ, ਕੁਲਦੀਪ ਨੰਬਰਦਾਰ, ਗੁਰਪ੍ਰੀਤ ਸਿੰਘ ਸੰਧੂ, ਜੋਗਿੰਦਰ ਕੌਰ, ਮਨਮੋਹਨ ਸਿੰਘ ਕੁੱਕੂ, ਅਮਰਿੰਦਰ ਸਿੰਘ ਸਿੱਧੂ, ਇਕਬਾਲ ਸਿੰਘ ਮਿੱਠੜੀ, ਬਲਵਿੰਦਰ ਸਿੰਘ ਬੱਲੀ, ਪਰਮਪਾਲ ਸਿੰਘ ਸਿੱਧੂ, ਕਰਮਜੋਗ ਸਿੰਘ ਮਾਨ, ਪ੍ਰੇਮ ਕੁਮਾਰ ਗਰਗ, ਹਰਤਾਰ ਸਿੰਘ, ਪਿ੍ਤਪਾਲ ਸਿੰਘ, ਸੁਨੀਲ ਕੁਮਾਰ ਫ਼ੌਜੀ, ਨਰਿੰਦਰਪਾਲ ਸਿੰਘ ਲਾਡੀ, ਹਰਮਨਪਾਲ ਸਿੰਘ ਰਿੰਕਾ, ਦਰਸ਼ਨ ਸਿੰਘ ਰੁਮਾਣਾ, ਜਗਜੀਤ ਸਿੰਘ ਭੁੱਲਰ, ਵਿਨੋਦ ਕੁਮਾਰ ਬੋਦੀ, ਡਾ. ਬਲਜਿੰਦਰ ਸਿੰਘ ਧਾਲੀਵਾਲ, ਹੰਸ ਰਾਜ ਮਿੱਠੂ, ਰੇਸ਼ਮਪ੍ਰੀਤ ਸਿੰਘ, ਮਲਕੀਤ ਸਿੰਘ, ਬੂਟਾ ਸਿੰਘ ਆਦਿ ਮੌਜੂਦ ਸਨ |
ਸ਼੍ਰੋਮਣੀ ਅਕਾਲੀ ਦਲ ਐੱਸ.ਸੀ ਵਿੰਗ 'ਚ ਬਠਿੰਡਾ ਦੇ ਚਾਰ ਆਗੂਆਂ ਨੂੰ ਮਿਲੀ ਸੂਬਾ ਪੱਧਰੀ ਜ਼ਿੰਮੇਵਾਰੀ
ਅਕਾਲੀ ਦਲ ਐੱਸ.ਸੀ. ਵਿੰਗ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਇੰਚਾਰਜ ਅਤੇ ਹੋਰ ਆਗੂ | ਤਸਵੀਰ : ਲਵਲੀ<br/>
13-04-2026