ਬਠਿੰਡਾ, 12 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵਲੋਂ ਸਥਾਨਕ ਟੀਚਰ ਹੋਮ ਵਿਖੇ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਲਗਾਈ ਗਈ, ਜਿਸ ਵਿਚ ਵੱਡੀ ਗਿਣਤੀ ਚਿੱਤਰਕਾਰਾਂ ਨੇ ਹਿੱਸਾ ਲਿਆ ਤੇ ਆਪਣੀ ਚਿੱਤਰਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਚਿੱਤਰਕਲਾ ਵਰਕਸ਼ਾਪ ਦਾ ਉਦਘਾਟਨ ਮਹਿਮਾਨਾਂ ਵਲੋਂ ਕੈਨਵਸ ਉੱਪਰ ਚਿੱਤਰ ਉਕੇਰ ਕੇ ਅਤੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ | ਉਦਘਾਟਨ ਸਮਾਰੋਹ 'ਚ ਸੰਸਥਾ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਸੀਨੀਅਰ ਮੀਤ ਪ੍ਰਧਾਨ ਹਰਦਰਸ਼ਨ ਸੋਹਲ, ਮੀਤ ਪ੍ਰਧਾਨ ਯਸਪਾਲ ਜੈਤੋ, ਵਿੱਤ ਸਕੱਤਰ ਸੁਰੇਸ਼ ਮੰਗਲਾ, ਕੇਵਲ ਕਿ੍ਸ਼ਨ, ਹਰੀ ਚੰਦ ਪਰਜਾਪਤ, ਮਿਥੁਨ ਮੰਡਲ, ਕਿ੍ਸ਼ਨ ਰਤੀਆ, ਵਿਜੇ ਭੂਦੇਵ ਆਦਿ ਸ਼ਾਮਿਲ ਸਨ | ਇਸ ਚਿੱਤਰਕਲਾ ਵਰਕਸ਼ਾਪ ਵਿਚ ਲਗਭਗ 50 ਦੇ ਕਰੀਬ ਚਿੱਤਰਕਾਰਾਂ ਅਤੇ ਵਿਦਿਆਰਥੀ ਕਲਾਕਾਰਾਂ ਨੇ ਭਾਗ ਲਿਆ ਹੈ, ਜੋ ਦੋ ਦਿਨਾਂ ਲਈ ਇੱਥੇ ਆਪਣੀਆਂ ਕਲਾ ਕਿ੍ਤਾਂ ਤਿਆਰ ਕਰਕੇ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨਗੇ | ਇਸ ਮੌਕੇ ਪਰਸ਼ੋਤਮ ਸੱਚਦੇਵਾ, ਅਮਰੀਕ ਮਾਨਸਾ, ਸੰਦੀਪ ਸ਼ੇਰਗਿੱਲ, ਚਿੰਤਨ ਸ਼ਰਮਾ, ਰਿਤੇਸ਼ ਕੁਮਾਰ, ਅਸ਼ੋਕ ਗੁਪਤਾ, ਕੁਲਦੀਪ ਤੂਰ, ਕਿ੍ਸ਼ਮੀਤ ਸਿੰਘ, ਰੁਪਾਂਸ਼ੀ, ਸਰਗਮ, ਮਨਪ੍ਰੀਤ ਕੌਰ, ਅਮਿਤ, ਅੰਕਿਤ ਬੇਰਵਾਲ, ਨਵਦੀਪ ਸਿੰਘ, ਬਿਕਰਮ ਸਿੰਘ, ਰਿੰਕੂ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਧਰਮਪ੍ਰੀਤ ਸਿੰਘ ਆਦਿ ਮੌਜੂਦ ਸਨ |