ਬਠਿੰਡਾ, 12 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ ਬਠਿੰਡਾ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਨੂੰ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ, ਜਨਰਲ ਸਕੱਤਰ ਸੁਖਦੇਵ ਸਿੰਘ ਗਰੇਵਾਲ, ਸਲਾਹਕਾਰ ਡੀ.ਸੀ. ਸ਼ਰਮਾ, ਸਲਾਹਕਾਰ ਜਗਤਾਰ ਸਿੰਘ ਭੰਗੂ ਨੇ ਸੰਬੋਧਨ ਕੀਤਾ¢ ਸਾਰੇ ਹੀ ਬੁਲਾਰਿਆਂ ਨੇ 19ਵੇਂ ਵਿਰਾਸਤੀ ਮੇਲੇ ਦੇ ਸਫਲਤਾ ਪੂਰਵਕ ਸਮਾਪਤ ਹੋਣ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਡੀ.ਸੀ ਬਠਿੰਡਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਫਾਊਾਡੇਸ਼ਨ ਦੇ ਸਮੂਹ ਮੈਂਬਰਾਂ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ¢ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ ਅਤੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਕਿਹਾ ਕਿ ਵਿਰਾਸਤ ਮੇਲਾ ਇਤਿਹਾਸਿਕ ਹੋ ਨਿੱਬੜਿਆ, ਮੇਲੇ ਵਿਚੋਂ ਤਿੰਨ ਦਿਨ ਹੋਏ ਭਾਰੀ ਇਕੱਠ ਨੇ ਮੇਲੇ ਦੀ ਸਫਲਤਾ ਅਤੇ ਸੁਚੱਜੇ ਪ੍ਰਬੰਧਾਂ 'ਤੇ ਮੋਹਰ ਲਗਾ ਦਿੱਤੀ¢ ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਦੇ ਮੈਂਬਰਾਂ ਦਾ ਇਕ ਰੋਜ਼ਾ ਟੂਰ ਭੇਜਿਆ ਜਾਵੇਗਾ¢ ਇਸ ਮੌਕੇ ਮੇਲੇ ਵਿਚ ਤਨਦੇਹੀ ਨਾਲ ਕੰਮ ਕਰਨ ਵਾਲੇ 5 ਮੈਂਬਰਾਂ ਦਾ ਸੰਸਥਾ ਵਲੋਂ ਵਿੱਤੀ ਮਦਦ ਨਾਲ ਇਨਾਮ ਦੇ ਕੇ ਸਨਮਾਨ ਵੀ ਕੀਤਾ ਗਿਆ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਧਨੌਲਾ, ਬਲਦੇਵ ਸਿੰਘ ਚਹਿਲ, ਨਿਰਮਲ ਸਿੰਘ ਕਾਨੂੰਗੋ, ਗੁਰਤੇਜ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ, ਸੁਖਦਰਸ਼ਨ ਸ਼ਰਮਾ, ਬਲਦੇਵ ਸਿੰਘ ਜ਼ੈਲਦਾਰ, ਮਿੱਠੂ ਸਿੰਘ ਬਰਾੜ, ਮਨਜੀਤ ਇੰਦਰ ਸਿੰਘ ਬਰਾੜ, ਹਰਪਾਲ ਸਿੰਘ ਖੁਰਮੀ, ਸਰਦੂਲ ਸਿੰਘ, ਜਸਵਿੰਦਰ ਸਿੰਘ ਗੋਨਿਆਣਾ, ਰਕੇਸ਼ ਕਾਕਾ, ਮਾਸਟਰ ਹਰਮੰਦਰ ਸਿੰਘ, ਡਾਕਟਰ ਸੁਖਜਿੰਦਰ ਘੁਮਾਣ, ਕੁਲਵੰਤ ਸਿੰਘ ਇੰਸਪੈਕਟਰ, ਪਿ੍ਤਪਾਲ ਸਿੰਘ ਮਾਸਟਰ , ਗੁਰਜੀਤ ਸਿੰਘ, ਰਾਜ ਕੁਮਾਰ, ਮਦਨ ਲਾਲ ਤੋਂ ਇਲਾਵਾ ਬੀਬੀ ਸੁਰਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਹਰਪਿੰਦਰ ਕੌਰ ਬਰਾੜ, ਤੇਜ ਕੌਰ ਚਹਿਲ ਸਾਬਕਾ ਐਮਸੀ, ਹਰਪ੍ਰੀਤ ਕੌਰ ਬਰਾੜ, ਬੀਬੀ ਗੁਰਬਖ਼ਸ਼ ਕੌਰ, ਪਿੰਕੀ ਬਰਾੜ, ਰੀਤੂ ਚੌਧਰੀ, ਸੁਰਿੰਦਰ ਕੌਰ ਆਰੋ ਵਾਲੇ, ਬੱਬੂ ਬਰਾੜ, ਰੀਤੂ ਸਵੇਰਾ, ਕਮਲਜੀਤ ਕੌਰ ਹਾਜੀ ਰਤਨ, ਪ੍ਰਤੀਭਾ ਸ਼ਰਮਾ, ਲਖਵੀਰ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਰਣਜੀਤ ਕੌਰ ਬਰਾੜ ਅਤੇ ਮੈਡਮ ਸ਼ਹਿਨਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ¢