13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੋਨਿਆਣਾ ਵਿਚ ਬਿਜਲੀ ਦਫ਼ਤਰ ਖੁੱਲੇ੍ਹ, ਪਰ ਕੰਮ ਕਾਰ ਠੱਪ, ਜਨਤਾ ਗੇੜੇ ਮਾਰਨ ਲਈ ਹੋਈ ਮਜਬੂਰ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਗੋਨਿਆਣਾ, 12 ਅਪ੍ਰੈਲ (ਲਛਮਣ ਦਾਸ ਗਰਗ)-ਅੱਜ ਆਮ ਜਨਤਾ ਦੁਆਰਾ ਬਿਜਲੀ ਵਿਭਾਗ ਦੇ ਸਬ ਡਿਵੀਜ਼ਨ ਦਫ਼ਤਰ ਗੋਨਿਆਣਾ ਮੰਡੀ ਵਿਖੇ ਕੰਮਕਾਰ ਨਾ ਹੋਣ ਦੇ ਲਗਾਏ ਗਏ ਦੋਸ਼ ਦਫ਼ਤਰ ਦੇ ਬਾਹਰ ਖੜੇ ਰਾਕੇਸ਼ ਕੁਮਾਰ, ਵਿਜੇ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਦੱਸਿਆ ਗਿਆ ਕਿ ਸਾਡੇ ਦੁਆਰਾ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਦਾਣਾ ਮੰਡੀ ਵਿਖੇ ਟੈਂਪਰੇਰੀ ਮੀਟਰ ਲਗਾਉਣ ਲਈ ਚੱਕਰ ਲਗਾਏ ਜਾ ਰਹੇ ਹਨ, ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਕੱਲ੍ਹ ਇਸ ਕੰਮ ਨੂੰ ਜੋ ਅਫ਼ਸਰ ਕੇਵਲ ਕਿ੍ਸ਼ਨ ਦੇਖਦੇ ਹਨ ਉਨ੍ਹਾਂ ਦੁਆਰਾ ਸਾਈਟ ਨਾ ਚੱਲਣ ਦਾ ਬਹਾਨਾ ਲਗਾ ਦਿੱਤਾ ਗਿਆ ਅਤੇ ਬਾਅਦ ਵਿਚ ਉਹ ਕਿਤੇ ਚਲੇ ਗਏ ਅਤੇ ਅੱਜ ਉਹ ਆਪਣੀ ਕੁਰਸੀ 'ਤੇ ਵੀ ਮੌਜੂਦ ਨਹੀਂ ਹਨ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਜੇਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਦਫ਼ਤਰ ਵਿਚ ਮੌਜੂਦ ਨਹੀਂ ਸਨ ਅਤੇ ਉਸ ਤੋਂ ਬਾਅਦ ਜਦੋਂ ਸਬ ਡਿਵੀਜ਼ਨ ਅਫ਼ਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਆਪਣੇ ਕਮਰੇ ਵਿਚ ਮੌਜੂਦ ਨਹੀਂ ਸਨ | ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਲਗਾਤਾਰ 13 ਤਰੀਕ ਤੱਕ ਛੁੱਟੀਆਂ ਹਨ ਅਤੇ ਹਾਲੇ ਤੱਕ ਸਾਡੀ ਫ਼ੀਸ ਵੀ ਨਹੀਂ ਭਰੀ ਗਈ ਹੈ ਅਤੇ ਮੀਟਰ ਸਾਨੂੰ ਕਦੋਂ ਮਿਲਣਗੇ ਅਤੇ ਕਦੋਂ ਅਸੀਂ ਮੰਡੀਆਂ ਵਿਚ ਆਪਣਾ ਕੰਮ ਸ਼ੁਰੂ ਕਰਾਂਗੇ | ਇਸ ਬਾਰੇ ਆਰ.ਏ ਮੈਡਮ ਮੇਘਾ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਟਾਫ਼ ਦੀ ਕਮੀ ਹੈ ਅਤੇ ਇਸ ਕੰਮ ਲਈ ਪੂਰੀ ਜਾਣਕਾਰੀ ਵਾਲਾ ਵਿਅਕਤੀ ਹੀ ਇਸ ਸਾਈਟ 'ਤੇ ਕੰਮ ਕਰ ਸਕਦਾ, ਉਨ੍ਹਾਂ ਭਰੋਸਾ ਵੀ ਦਵਾਇਆ ਕਿ ਮੈਂ ਜਲਦ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੀ ਹਾਂ | ਜਦੋਂ ਇਸ ਸੰਬੰਧ ਵਿਚ ਐਕਸ਼ਨ ਬਠਿੰਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤੁਸੀਂ ਜੇਈ ਵਨ ਸਬ ਡਿਵੀਜ਼ਨ ਹੈੱਡ ਆਤਮਾ ਰਾਮ ਨਾਲ ਗੱਲ ਕਰ ਸਕਦੇ ਹੋ, ਜਦੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਇਸ ਵਕਤ ਦਫ਼ਤਰ ਦੇ ਵਿਚ ਕੰਮਕਾਰ ਕਰਨ ਵਾਲੇ ਸਿਰਫ਼ ਦੋ ਤਿੰਨ ਵਿਅਕਤੀ ਹੀ ਹਨ ਤਾਂ ਉਨ੍ਹਾਂ ਕਿਹਾ ਗਿਆ ਕਿ ਇਸ ਵਿਚ ਸਬ ਡਿਵੀਜ਼ਨ ਅਫ਼ਸਰਾਂ ਦੀ ਹੀ ਗ਼ਲਤੀ ਹੈ, ਇਸ ਵਿਚ ਮੈਂ ਕੀ ਕਰ ਸਕਦਾ ਹਾਂ |
Ad Position 22
No active advertisement
ਪਿਛਲੀ ਖ਼ਬਰ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ ਬਠਿੰਡਾ ਦੀ ਹੋਈ ਮੀਟਿੰਗ ਅਗਲੀ ਖ਼ਬਰ ਸਿਆਸੀ ਆਗੂ ਦੇ ਦਬਾਅ ਹੇਠ ਝੂਠਾ ਪਰਚਾ ਦਰਜ ਨਾ ਕੀਤੇ ਜਾਣ 'ਤੇ ਥਾਣਾ ਮੁਖੀ ਅਤੇ ਥਾਣੇਦਾਰ ਨੂੰ ਬਣਾਇਆ ਬਲੀ ਦਾ ਬੱਕਰਾ
Ad Position 24