16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੰਤ ਕਬੀਰ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 17-04-2026
ਭੁੱਚੋ ਮੰਡੀ, 16 ਅਪ੍ਰੈਲ (ਬਿੱਕਰ ਸਿੰਘ ਸਿੱਧੂ)-ਸਥਾਨਕ ਸੰਤ ਕਬੀਰ ਕਾਨਵੈਂਟ ਸਕੂਲ ਨੇ ਸੀ ਬੀ ਐਸ ਈ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਪ੍ਰਾਪਤ ਕੀਤਾ | 99 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ 18 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਅਤੇ 35 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਿਸ ਨਾਲ ਸਕੂਲ ਦਾ ਨਾਮ ਰੌਸ਼ਨ ਹੋਇਆ | ਵੀਰਕਮਲ ਕੌਰ ਨੇ 96.6 ਫੀਸਦੀ ਨਾਲ ਪਹਿਲਾ ਸਥਾਨ, ਹਰਨੂਰ ਸਿੰਘ ਅਤੇ ਗਰਿਮਾ ਨੇ 96 ਫੀਸਦੀ ਨਾਲ ਦੂਜਾ ਸਥਾਨ, ਅਨੁਸ਼ਕਾ ਯਾਦਵ ਨੇ 95 ਫੀਸਦੀ ਨਾਲ ਤੀਜਾ ਸਥਾਨ, ਨਵਰੀਤ ਕੌਰ ਮਾਹਲ ਨੇ 94.8 ਫੀਸਦੀ ਨਾਲ ਚੌਥਾ ਸਥਾਨ ਅਤੇ ਗੁਰਮਨ ਕੌਰ ਨੇ 94.4 ਫੀਸਦੀ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਐਮ. ਡੀ. ਪ੍ਰੋਫੈਸਰ ਐਮ. ਐਲ. ਅਰੋੜਾ, ਡਾਇਰੈਕਟਰ ਡਾ. ਨੰਦਿਤਾ ਗਰੋਵਰ ਅਤੇ ਪਿ੍ੰਸੀਪਲ ਕੰਚਨ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ, ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਦੇ ਰਹਿਣ ਅਤੇ ਜ਼ਿੰਦਗੀ ਵਿਚ ਉਚਾਈਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੋਲਡਨ ਡੇਜ਼ ਪਬਲਿਕ ਸਕੂਲ ਗੁਰਥੜੀ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਜੱਸ ਬੱਜੋਆਣਾ ਨੂੰ ਕਾਂਗਰਸ ਦਾ ਸਪੈਸ਼ਲ ਇਨਵਾਇਟੀ ਮੈਂਬਰ ਬਣਾਇਆ <br/>
Ad Position 24