ਰਾਮਾਂ ਮੰਡੀ, 16 ਅਪ੍ਰੈਲ (ਤਰਸੇਮ ਸਿੰਗਲਾ)-ਗੋਲਡਨ ਡੇਜ਼ ਪਬਲਿਕ ਸਕੂਲ ਪਿੰਡ ਗੁਰਥੜੀ ਦਾ ਸੀ ਬੀ ਐਸ ਈ ਬੋਰਡ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਰਾਹੁਲ ਮਹਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀ ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਗੋਲਡਨ ਡੇਜ਼ ਪਬਲਿਕ ਸਕੂਲ ਗੁਰਥੜੀ ਦੇ ਸਾਰੇ ਵਿਦਿਆਰਥੀਆਂ ਵਲੋਂ ਚੰਗੇ ਅੰਕ ਪ੍ਰਾਪਤ ਕੀਤੇ ਗਏ | ਸਕੂਲ ਵਿਚੋਂ ਸੁਖਮਨਪ੍ਰੀਤ ਕੌਰ ਨੇ ਪਹਿਲਾ, ਹਰਮਨਜੋਤ ਕੌਰ ਨੇ ਦੂਜਾ, ਗਗਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਲੜਕੀਆਂ ਨੇ ਬਾਜ਼ੀ ਮਾਰੀ ਲਈ | ਪਿ੍ੰਸੀਪਲ ਰਾਹੁਲ ਮਹਿਤਾ ਅਤੇ ਕੈਂਪਸ ਇੰਚਾਰਜ ਜਗਵਿੰਦਰ ਸਿੰਘ ਵਲੋਂ ਸਾਰੇ ਵਿਦਿਆਰਥੀਆਂ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ |