16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕੋਟਸ਼ਮੀਰ ਵਿਚ ਗੈਸ ਸਿਲੰਡਰ ਨਾ ਮਿਲਣ ਤੋਂ ਦੁਖੀ ਖ਼ਪਤਕਾਰਾਂ ਨੇ ਬਠਿੰਡਾ-ਤਲਵੰਡੀ ਰੋਡ ਕੀਤਾ ਜਾਮ

Ad Position 21
No active advertisement
ਅਜੀਤ ਡੈਸਕ 17-04-2026
ਕੋਟਫੱਤਾ, 16 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਨਗਰ ਕੋਟਸ਼ਮੀਰ ਵਿਖੇ ਸਥਿਤ ਦਸ਼ਮੇਸ਼ ਭਾਰਤ ਗੈਸ ਏਜੰਸੀ ਜਿਥੋਂ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਖ਼ਪਤਕਾਰ ਡਾਢ੍ਹੇ ਨਿਰਾਸ਼ ਸਨ, ਅੱਜ ਜਿਉਂ ਹੀ ਕੰਪਨੀ ਦੇ ਮਾਲਕਾਂ ਵਲੋਂ ਖ਼ਪਤਕਾਰਾਂ ਨੂੰ ਸਿਲੰਡਰ ਖ਼ਤਮ ਹੋਣ ਦੀ ਗੱਲ ਕਹੀ ਗਈ ਤਾਂ ਖ਼ਪਤਕਾਰ ਆਪੇ ਤੋਂ ਬਾਹਰ ਹੋ ਗਏ ਤੇ ਗੈਸ ਏਜੰਸੀ ਦੇ ਅੱਗੋਂ ਲੰਘਦੀ ਬਠਿੰਡਾ ਤਲਵੰਡੀ ਰੋਡ ਨੂੰ ਜਾਮ ਕਰ ਦਿੱਤਾ | ਇਕ ਹਾਈਵੇ ਹੋਣ 'ਤੇ ਦੂਜਾ ਵਿਸਾਖੀ ਹੋਣ ਕਾਰਨ ਸੜਕ ਤੇ ਭੀੜ ਹੋਣ ਕਾਰਨ ਟਰੈਫ਼ਿਕ ਦੀ ਵੱਡੀ ਸਮੱਸਿਆ ਖੜੀ ਹੋ ਗਈ | ਸੂਚਨਾ ਮਿਲਣ ਤੇ ਚੌਕੀ ਕੋਟਸ਼ਮੀਰ ਦੇ ਇੰਚਾਰਜ ਬਲਜੀਤ ਸਿੰਘ ਸਿੱਧੂ ਧਰਨਾਕਾਰੀਆਂ ਕੋਲ ਪਹੁੰਚੇ ਤੇ ਉਨ੍ਹਾਂ ਨੂੰ ਸਮਝਾ ਬੁਝਾਕੇ ਜਾਮ ਖੁਲ੍ਹਵਾ ਦਿੱਤਾ | ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਚੌਕੀ ਇੰਚਾਰਜ ਐਸਆਈ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਖ਼ਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਇਕ ਵਾਰ ਪ੍ਰਸ਼ਾਸਨ ਨੂੰ ਜ਼ਰੂਰ ਸੂਚਿਤ ਕਰਨ ਤੇ ਜੇਕਰ ਫ਼ਿਰ ਵੀ ਕੋਈ ਹੱਲ ਨਹੀਂ ਹੁੰਦਾ ਤਾਂ ਸੜਕ ਜਾਮ ਵਰਗਾ ਕਦਮ ਚੁੱਕਣਾ ਚਾਹੀਦਾ ਹੈ | ਖ਼ਪਤਕਾਰਾਂ ਦਾ ਕਹਿਣਾ ਸੀ ਕਿ ਏਜੰਸੀ ਕੋਲ ਸਿਲੰਡਰਾਂ ਦਾ ਲੋੜੀਂਦਾ ਸਟਾਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਿਲੰਡਰ ਨਹੀਂ ਦਿੱਤਾ ਜਾ ਰਿਹਾ | ਖ਼ਪਤਕਾਰਾਂ ਦੇ ਇਸ ਸ਼ੱਕ ਨੂੰ ਦੂਰ ਕਰਨ ਲਈ ਚੌਂਕੀ ਇੰਚਾਰਜ ਬਲਜੀਤ ਸਿੰਘ ਸਿੱਧੂ ਖਪਤਕਾਰਾਂ 'ਚੋਂ ਦੋ ਬੰਦੇ ਲੈ ਕੇ ਗੈਸ ਏਜੰਸੀ ਦੇ ਮਾਲਕਾਂ ਨੂੰ ਮਿਲੇ ਤੇ ਗਡਾਉਣ ਵਿਚ ਸਿਲੰਡਰ ਹੋਣ ਦਾ ਭਰਮ ਦੂਰ ਕਰਦਿਆਂ ਉਨ੍ਹਾਂ ਭਾਰਤ ਗੈਸ ਏਜੰਸੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਕਿ ਦੁਪਹਿਰ 3 ਵਜੇ ਤੋਂ ਬਾਅਦ 360 ਸਿਲੰਡਰਾਂ ਦੀ ਗੱਡੀ ਏਜੰਸੀ ਕੋਲ ਪਹੁੰਚ ਜਾਵੇਗੀ | ਐਸਆਈ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਦਸ਼ਮੇਸ਼ ਗੈਸ ਏਜੰਸੀ ਕੋਟਸ਼ਮੀਰ ਕੋਲ 8500 ਕਨੈਕਸ਼ਨ ਹਨ, ਜਿਸ ਕਰਕੇ ਸਿਲੰਡਰਾਂ ਦੀ ਡਿਲੀਵਰੀ ਗਿਣਤੀ ਨੂੰ ਵਧਾਇਆ ਜਾਵੇ ਜਿਸ ਤੇ ਅਧਿਕਾਰਾਂ ਨੇ 300 ਸਿਲੰਡਰ ਅਗਲੇ ਦਿਨ ਹੋਰ ਭੇਜੇ ਜਾਣ ਦਾ ਵਿਸ਼ਵਾਸ ਦਵਾਇਆ ਜਿਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋ ਗਏ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਮੌੜ ਦੇ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ <br/> ਅਗਲੀ ਖ਼ਬਰ ਗੋਲਡਨ ਡੇਜ਼ ਪਬਲਿਕ ਸਕੂਲ ਗੁਰਥੜੀ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24