ਮੌੜ ਮੰਡੀ, 16 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਵਲੋਂ ਅੱਜ ਹਲਕਾ ਮੌੜ ਅੰਦਰ 7 ਸਰਕਲਾਂ ਦਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ | ਇਨ੍ਹਾਂ ਚੁਣੇ ਗਏ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਜਨਮੇਜਾ ਸਿੰਘ ਸੇਖੋਂ ਵੱਲੋਂ ਦਿੱਤੇ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਸਰਕਲ ਮੌੜ ਸ਼ਹਿਰੀ ਤੋਂ ਮਨਜਿੰਦਰ ਸਿੰਘ ਬਿੱਟੂ ਪੁੱਤਰ ਗੁਰਜੰਟ ਸਿੰਘ, ਸਰਕਲ ਮਾਈਸਰਖਾਨਾ ਤੋਂ ਮੱਖਣ ਸਿੰਘ ਪੁੱਤਰ ਨਛੱਤਰ ਸਿੰਘ, ਸਰਕਲ ਭਾਈ ਬਖਤੌਰ ਤੋਂ ਜਸਪਾਲ ਸਿੰਘ ਪੁੱਤਰ ਬਲਦੇਵ ਸਿੰਘ ਭਾਈ ਬਖਤੌਰ, ਸਰਕਲ ਰਾਮਪੁਰਾ ਤੋਂ ਅੰਮਿ੍ਤਪਾਲ ਸਿੰਘ ਕਰਾੜਵਾਲਾ, ਸਰਕਲ ਚਾਉਕੇ ਤੋਂ ਇਕਬਾਲ ਸਿੰਘ ਡਿੱਖ, ਸਰਕਲ ਬਾਲਿਆਂਵਾਲੀ ਤੋਂ ਫੌਜਾ ਸਿੰਘ ਨੂੰ ਸਰਕਲ ਪ੍ਰਧਾਨ ਐਲਾਨਿਆ ਗਿਆ ਹੈ | ਜਨਮੇਜਾ ਸਿੰਘ ਸੇਖੋਂ ਨੇ ਸਾਰੇ ਚੁਣੇ ਗਏ ਪ੍ਰਧਾਨਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਸਾਰੇ ਚੁਣੇ ਗਏ ਪ੍ਰਧਾਨ ਪਾਰਟੀ ਦੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਰਾਜਵੰਤ ਸਿੰਘ ਕੋਟਭਾਰਾ, ਹਰਭਜਨ ਸਿੰਘ ਮਾਈਸਰਖਾਨਾ, ਅੰਮਿ੍ਤਪਾਲ ਸਿੰਘ ਹਨੀ, ਸੁਖਚੈਨ ਸਿੰਘ ਸਿੱਧੂ, ਹਰਵਿੰਦਰ ਸਿੰਘ ਕਾਕਾ ਬੁਰਜ, ਰਵੀ ਕੁਮਾਰ ਉੱਭਾ, ਗੁਰਜੀਤਪਾਲ ਸਿੰਘ ਗਿੰਨੀ, ਮਨਦੀਪ ਸਿੰਘ ਚਨਾਰਥਲ, ਸੁਰਜੀਤ ਸਿੰਘ ਮਾਨਸਾ ਕਲਾਂ, ਹਰਜਸ ਸਿੰਘ ਘਸੋਖਾਨਾ ਸਰਕਲ ਪ੍ਰਧਾਨ, ਗੁਰਮੇਲ ਸਿੰਘ ਮਾਈਸਰਖਾਨਾ, ਚਰਨਜੀਤ ਸਿੰਘ ਥੰਮਣਗੜ੍ਹ, ਜਗਸੀਰ ਸਿੰਘ ਬੁਰਜ, ਸੁਰਿੰਦਰਪਾਲ ਸਿੰਘ ਮਾਹਲ, ਨਵਦੀਪ ਸਿੰਘ ਬਾਬੇਕਾ ਸਵੈਚ, ਹਰਬੰਸ ਸਿੰਘ ਸੰਦੋਹਾ, ਉੱਦਮ ਸਿੰਘ ਕੁੱਤੀਵਾਲ, ਹਰਜਿੰਦਰ ਸਿੰਘ ਕੱਪੀ, ਗੁਰਪ੍ਰੀਤ ਸਿੰਘ ਮੰਟੀ, ਜਗਵਿੰਦਰ ਸਿੰਘ ਕੁੱਬੇ, ਬਲਜੀਤ ਸਿੰਘ ਸਾਬਕਾ ਡੀ.ਈ.ਓ, ਮਨਦੀਪ ਸਿੰਘ ਸੰਦੋਹਾ, ਉੱਦਮ ਸਿੰਘ ਕੁੱਤੀਵਾਲ, ਕ੍ਰਿਸ਼ਨ ਕੁਮਾਰ ਤਾਇਲ, ਰਾਜ ਕੁਮਾਰ ਰਾਜੂ, ਜਗਸੀਰ ਸ਼ਰਮਾ ਕੋਟਲੀ, ਚਰਨਜੀਤ ਸਿੰਘ ਭਾਈ ਬਖਤੌਰ, ਜੋਗਿੰਦਰ ਸਿੰਘ ਜੋਧਪੁਰ, ਮੰਦਰ ਸਿੰਘ ਮੌੜ ਖ਼ੁਰਦ, ਮੱਖਣ ਸਿੰਘ ਖ਼ਾਲਸਾ ਮੌੜ ਖ਼ੁਰਦ, ਸੁਖਵੀਰ ਸਿੰਘ ਭੂੰਦੜ, ਗੋਰਾ ਸਿੰਘ ਭੂੰਦੜ, ਸਾਧੂ ਸਿੰਘ ਭੂੰਦੜ, ਗੁਰਵਿੰਦਰ ਸਿੰਘ ਕੋਟਭਾਰਾ, ਸਤਨਾਮ ਸਿੰਘ ਯਾਤਰੀ, ਗੁਰਜੰਟ ਸਿੰਘ ਯਾਤਰੀ, ਕੇਵਲ ਸਿੰਘ ਮਾਨਸਾ ਕਲਾਂ, ਕੁਲਦੀਪ ਸਿੰਘ ਮਾਣਕ, ਗੁਰਵਿੰਦਰ ਸਿੰਘ ਲਾਡੀ, ਬੂਟਾ ਸਿੰਘ ਪ੍ਰਧਾਨ, ਗੁਰਮੇਲ ਸਿੰਘ ਭੋਲਾ, ਬਲਦੇਵ ਸਿੰਘ ਕੋਟਭਾਰਾ, ਸੁਖਜਿੰਦਰ ਸਿੰਘ ਸੁੱਖੀ ਘੁੰਮਣ, ਅਵਤਾਰ ਸਿੰਘ ਨੰਬਰਦਾਰ, ਪੁਸ਼ਵਿੰਦਰ ਸਿੰਘ ਕੁੱਬੇ, ਜਗਰੂਪ ਸਿੰਘ ਸਾਬਕਾ ਸਰਪੰਚ, ਰੂਪ ਸਿੰਘ ਘਸੋਖਾਨਾ, ਰਾਣਾ ਸਿੰਘ ਘਸੋਖਾਨਾ ਆਦਿ ਵੀ ਹਾਜ਼ਰ ਸਨ |