ਨਡਾਲਾ, 16 ਅਪ੍ਰੈਲ (ਰਘਬਿੰਦਰ ਸਿੰਘ)-ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਸੀ. ਬੀ. ਐਸ. ਈ. 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਪ੍ਰੀਖਿਆ 'ਚ ਕੁੱਲ 84 ਵਿਦਿਆਰਥੀਆਂ ਨੇ ਭਾਗ ਲਿਆ ਤੇ ਸਾਰੇ ਹੀ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ | ਜਿਨ੍ਹਾਂ 'ਚੋਂ ਸਿਮਰਨ ਜੋਤ ਕੌਰ ਨੇ 92 ਫ਼ੀਸਦੀ, ਚੰਦਨ ਜੋਸ਼ੀ ਨੇ 91.6 ਫ਼ੀਸਦੀ, ਮਨਮੀਤ ਕੌਰ ਨੇ 91 ਫ਼ੀਸਦੀ, ਪ੍ਰਭਲੀਨ ਕੌਰ ਨੇ 90.2 ਫ਼ੀਸਦੀ ਤੇ ਹਰਜੋਬਨ ਸਿੰਘ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਕੁੱਲ ਪੰਜ ਵਿਦਿਆਰਥੀਆਂ ਨੇ 90 ਤੋਂ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਤੇ 18 ਵਿਦਿਆਰਥੀਆਂ ਨੇ 80 ਤੋਂ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ 19 ਵਿਦਿਆਰਥੀਆਂ ਨੇ 70 ਤੋਂ 80 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਪੰਜਾਬੀ ਵਿਚ ਸਭ ਤੋਂ ਵੱਧ ਅੰਕ 99, ਹਿੰਦੀ ਤੇ ਕੰਪਿਊਟਰ ਵਿਚ 98 ਅੰਕ, ਸਮਾਜਿਕ ਸਿੱਖਿਆ ਵਿਚੋਂ 95 ਅੰਕ, ਅੰਗਰੇਜ਼ੀ ਵਿਚੋਂ 94, ਮੈਥ 'ਚੋਂ 87 ਤੇ ਸਾਇੰਸ ਵਿਚੋਂ 86 ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਜੀਵਨ ਪ੍ਰਧਾਨ ਸੰਤ ਤਰਲੋਕ ਸਿੰਘ ਨੇ ਅਤੇ ਸਕੂਲ ਪਿ੍ੰਸੀਪਲ ਦਲਵੀਰ ਕੌਰ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਇਹਨਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਇੱਛਾਵਾਂ ਦਿੱਤੀਆਂ | ਬਾਕੀ ਵਿਦਿਆਰਥੀਆਂ ਨੂੰ ਵੀ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |