ਕਪੂਰਥਲਾ, 16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਲਿਟਲ ਏਾਜਲਸ ਕੋ ਐਡ ਸਕੂਲ ਕਪੂਰਥਲਾ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੀ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਗੌਰਵ ਕੁਮਾਰ ਤਿਵਾੜੀ ਨੇ 95 ਫੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਵੀਹਾ ਕੁਮਾਰੀ ਨੇ 94.8 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਨਿਤੀਸ਼ ਕਾਂਤ ਨੇ 94.4 ਫੀਸਦੀ, ਖ਼ੁਸ਼ਪ੍ਰੀਤ ਕੌਰ ਨੇ 94.2 ਫੀਸਦੀ ਤੇ ਕਾਰਤਿਕ ਗੁਜਰਾਲ ਨੇ 94 ਫੀਸਦੀ, ਭਾਵਿਕ ਅਗਰਵਾਲ ਨੇ 93.6 ਫੀਸਦੀ, ਸੰਯਮ ਮਹਾਜਨ ਨੇ 92 ਫੀਸਦੀ, ਮੰਨਤ ਨੇ 91.6 ਫੀਸਦੀ, ਗੁਰਜੋਤ ਸਿੰਘ ਨੇ 91.6 ਫੀਸਦੀ, ਪ੍ਰਣਵਪ੍ਰੀਤ ਸਿੰਘ ਨੇ 90.8 ਫੀਸਦੀ, ਅਰਚਿਤ ਧੀਰ ਨੇ 90.6 ਫੀਸਦੀ, ਇਸ਼ਚਿੰਤ ਸਿੰਘ ਕਾਲੜਾ ਨੇ 90.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਦੇ 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਲੈ ਕੇ 100 ਫੀਸਦੀ ਦਰਮਿਆਨ ਅੰਕ ਪ੍ਰਾਪਤ ਕੀਤੇ | ਸਕੂਲ ਦੀ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ ਤੇ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ |