ਰਾਮਾਂ ਮੰਡੀ, 17 ਅਪ੍ਰੈਲ (ਤਰਸੇਮ ਸਿੰਗਲਾ)-ਬੀਤੇ ਦਿਨੀਂ ਆਪਣੇ ਮਾਪਿਆਂ ਨਾਲ ਮਾਮੂਲੀ ਨਰਾਜ਼ਗੀ ਤੋਂ ਬਾਅਦ ਮਾਪਿਆਂ ਨੂੰ ਬਿਨ੍ਹਾਂ ਦੱਸੇ ਘਰੋਂ ਭੱਜ ਕੇ ਰੇਲਗੱਡੀ ਰਾਹੀਂ ਸਿਰਸਾ ਤੋਂ ਰਾਮਾਂ ਮੰਡੀ ਪਹੁੰਚੇ ਨਾਬਾਲਿਗ ਬੱਚੇ ਨੂੰ ਸਟੇਸ਼ਨ 'ਤੇ ਬੈਠੇ ਰਾਮਾਂ ਸਹਾਰਾ ਵੈਲਫੇਅਰ ਕਲੱਬ ਦੇ ਮੈਂਬਰ ਅਸ਼ੋਕ ਕੁਮਾਰ ਸੇਤੀਆ ਨੇ ਸ਼ੱਕ ਪੈਣ 'ਤੇ ਰੋਕ ਲਿਆ ਅਤੇ ਜੀਆਰਪੀ ਰੇਲਵੇ ਪੁਲਿਸ ਚੌਕੀ ਦੇ ਮੁਲਾਜ਼ਮ ਨੂੰ ਬੁਲਾਕੇ ਪੁਛਗਿੱਛ ਕੀਤੀ | ਬੱਚੇ ਨੇ ਆਪਣਾ ਨਾਮ ਦਕਸ਼ ਚੁੱਗ ਪੁੱਤਰ ਕਮਲ ਚੁੱਗ ਵਾਸੀ ਸਿਰਸਾ ਦੱਸਿਆ ਅਤੇ ਘਰੋਂ ਭੱਜਕੇ ਆਉਣ ਬਾਰੇ ਦੱਸਿਆ ਤਾਂ ਪੁਲਿਸ ਅਤੇ ਸਹਾਰਾ ਮੈਂਬਰਾਂ ਨੇ ਬੱਚੇ ਦੇ ਪਿਤਾ ਨੂੰ ਰਾਮਾਂ ਮੰਡੀ ਬੁਲਾ ਕੇ ਬੱਚਾ ਉਸ ਦੇ ਹਵਾਲੇ ਕਰ ਦਿੱਤਾ | ਬੱਚੇ ਦੇ ਪਿਤਾ ਕਮਲ ਚੁੱਗ ਨੇ ਸਹਾਰਾ ਕਲੱਬ ਅਤੇ ਰੇਲਵੇ ਚੌਕੀ ਦੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ |