ਕੋਟਫੱਤਾ, 17 ਅਪ੍ਰੈਲ (ਰਣਜੀਤ ਸਿੰਘ ਬੁੱਟਰ)- ਨਗਰ ਕੋਟ ਸ਼ਮੀਰ ਦੀ ਚਹਿਲ ਪੱਤੀ ਸਥਿਤ ਅਨਾਜ ਮੰਡੀ ਜੋ ਖੇਡ ਸਟੇਡੀਅਮ ਦੇ ਬਿਲਕੁਲ ਨਾਲ ਲੱਗਦੀ ਹੈ ਜਿਸ ਦਾ ਫ਼ਾਇਦਾ ਲੈਂਦਿਆਂ ਪਿਛਲੇ ਕਈ ਸਾਲਾਂ ਤੋਂ ਕਿਸਾਨ ਆਪਣੀ ਫ਼ਸਲ ਖੇਡ ਮੈਦਾਨ ਵਿੱਚ ਉਤਾਰ ਰਹੇ ਸਨ¢ ਛੇ ਕੁ ਮਹੀਨੇ ਪਹਿਲਾਂ ਝੋਨੇ ਦੀ ਫ਼ਸਲ ਵੇਲੇ ਖਿਡਾਰੀਆਂ ਨੇ ਕਿਸਾਨਾਂ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਖੇਡ ਸਟੇਡੀਅਮ ਦੀ ਢਹਿ ਚੁੱਕੀ ਕੰਧ ਨੂੰ ਮੁੜ ਉਸਾਰ ਕੇ ਖੇਡ ਮੈਦਾਨ ਦੀ ਚਾਰਦੀਵਾਰੀ ਨੂੰ ਲੱਗਿਆ ਗੇਟ ਤੰਗ ਕਰ ਦਿੱਤਾ ਤਾਂ ਜੋ ਕਿਸਾਨਾਂ ਦੀ ਟਰੈਕਟਰ ਟਰਾਲੀ ਖੇਡ ਮੈਦਾਨ ਦੇ ਅੰਦਰ ਨਾ ਜਾ ਸਕੇ¢ ਅੱਜ ਫਿਰ ਉਸ ਵਕਤ ਖਿਡਾਰੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਵਿਚ ਰੋਸ ਪੈਦਾ ਹੋ ਗਿਆ ਜਦ ਕੁਝ ਕਿਸਾਨਾਂ ਨੇ ਟਰੈਕਟਰ ਟਰਾਲੀ ਦੀ ਮੱਦਦ ਨਾਲ ਖੇਡ ਮੈਦਾਨ ਦੀ ਕੰਧ ਨੂੰ ਮੁੜ ਢਾਹ ਦਿੱਤਾ ਤਾਂ ਜੋ ਆਪਣੀ ਕਣਕ ਦੀ ਫ਼ਸਲ ਨੂੰ ਖੇਡ ਮੈਦਾਨ ਵਿਚ ਉਤਾਰਿਆ ਜਾ ਸਕੇ¢ ਖਿਡਾਰੀਆਂ ਦਾ ਕਹਿਣਾ ਸੀ ਕਿ ਇਕ ਵਾਰ ਖੇਡ ਮੈਦਾਨ ਨਾਲੋਂ ਟੁੱਟ ਕੇ ਮੁੜ ਖੇਡ ਮੈਦਾਨ ਨਾਲ ਜੁੜਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਮੁੜ ਖੇਡ ਮੈਦਾਨ ਦੀ ਕੰਧ ਨੂੰ ਢਾਹੁਣ ਦੀ ਕੀਤੀ ਕਾਰਵਾਈ 'ਤੇ ਖਿਡਾਰੀਆਂ ਵਲੋਂ ਨਗਰ ਪੰਚਾਇਤ ਕੋਲ ਤਿੱਖਾ ਵਿਰੋਧ ਦਰਜ ਕਰਵਾਇਆ ਗਿਆ ਅਤੇ ਮÏਕੇ 'ਤੇ ਚੌਕੀ ਕੋਟਸ਼ਮੀਰ ਦੇ ਮੁਲਾਜ਼ਮ ਵੀ ਖੇਡ ਮੈਦਾਨ ਵਿੱਚ ਪੁੱਜ ਗਏ¢ ਖਿਡਾਰੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਹੋਵੇ¢ ਨਗਰ ਪੰਚਾਇਤ ਦੇ ਈ.ਓ. ਹਰਜੀਤ ਸਿੰਘ ਦੇ ਛੁੱਟੀ 'ਤੇ ਹੋਣ ਕਾਰਨ ਇਹ ਪੱਤਰ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸੌਂਪਿਆ ਗਿਆ¢ ਇਸ ਮੌਕੇ ਕੌਂਸਲਰ ਚਾਨਣ ਸਿੰਘ ਸਿੱਧੂ, ਕਬੱਡੀ ਕੋਚ ਹਰਬਚਨ ਜਲਾਲ, ਖਿਡਾਰੀ ਪੀਤਾ ਸਿੱਧੂ, ਬਬਲੀ ਸੋਹਣੇਕਾ, ਰਮਨਦੀਪ ਸਿੰਘ ਕਾਲੀ, ਖਿਡਾਰੀ ਪੀਤਾ ਸਿੱਧੂ, ਬੱਬੂ, ਗੁਰਲਾਲ, ਖ਼ੁਸ਼ਦੀਪ, ਗੁਰੀ ਪੁਲਸੀਆ, ਰੌਮੀ, ਸ਼ੱਗੂ, ਗੈਵੀ, ਰਾਜਾ, ਹਰਜੀਤ, ਕਾਲੂ, ਜਗਮੀਤ, ਗੁਰਜਾਪ, ਸੁਖਮਨ, ਗੁਰਜੀਤ, ਦਵਿੰਦਰ, ਗੁਰਵਿੰਦਰ, ਕੁਲਦੀਪ, ਬਲਜੀਤ ਸਮੇਤ ਹੋਰ ਕਬੱਡੀ ਅਤੇ ਕ੍ਰਿਕਟ ਖਿਡਾਰੀ ਮÏਜੂਦ ਸਨ¢