16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਿਸਾਖੀ ਮੌਕੇ ਸਰਕਾਰੀ ਹਸਪਤਾਲ ਵਿਖੇ ਖ਼ੂਨਦਾਨ ਕੈਂਪ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਤਲਵੰਡੀ ਸਾਬੋ, 17 ਅਪ੍ਰੈਲ (ਰਵਜੋਤ ਸਿੰਘ ਰਾਹੀ): ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਵਿਖੇ ਵਿਸਾਖੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ.ਰਵੀਕਾਂਤ ਗੁਪਤਾ ਵਲੋਂ ਖ਼ੂਨਦਾਨ ਕਰਕੇ ਕੀਤੀ ਗਈ | ਕੈਂਪ ਪ੍ਰਬੰਧਕਾਂ ਦੱਸਿਆ ਕਿ ਐਸ.ਐਮ.ਓ. ਦੀ ਪ੍ਰੇਰਨਾ ਸਦਕਾ ਸਿਹਤ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਸਮੇਤ 65 ਲੋਕਾਂ ਨੇ ਖ਼ੂਨਦਾਨ ਕੀਤਾ ਗਿਆ | ਖ਼ੂਨਦਾਨ ਕਰਨ ਵਾਲਿਆਂ 'ਚ ਡਾ. ਅੰਕੁਰ ਸਿੰਗਲਾ ਮਨੋਰੋਗ ਮਾਹਿਰ, ਜਗਸੀਰ ਸਿੰਘ ਸਬ ਇੰਸਪੈਕਟਰ ਪੰਜਾਬ ਪੁਲਿਸ, ਸੁਰਿੰਦਰ ਸ਼ਰਮਾ ਹੈੱਡ ਕਾਂਸਟੇਬਲ, ਪੰਜਾਬ ਪੁਲਿਸ, ਸੀਨੀਅਰ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ, ਸੀਨੀਅਰ ਫਾਰਮੇਸੀ ਅਫ਼ਸਰ ਜਸਵੀਰ ਸਿੰਘ, ਰੇਡੀਓਗ੍ਰਾਫਰ ਵਰਿੰਦਰ ਸਿੰਘ, ਫਾਰਮੇਸੀ ਅਫ਼ਸਰ ਗਗਨਦੀਪ ਕੌਰ ਸੰਧੂ ਆਦਿ ਦੇ ਨਾਮ ਸ਼ਾਮਿਲ ਹਨ | ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਕਾਂਤ ਗੁਪਤਾ ਨੇ ਕਿਹਾ ਕਿ ਖ਼ੂਨਦਾਨ ਕਰਨਾ ਇੱਕ ਮਹਾਨ ਸੇਵਾ ਹੈ ਜੋ ਕੀਮਤੀ ਜ਼ਿੰਦਗੀਆਂ ਬਚਾ ਸਕਦੀ ਹੈ | ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਖ਼ੂਨਦਾਨ ਕਰਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਨਿਭਾਉਣ | ਇਸ ਮੌਕੇ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਬਲੱਡ ਟਰਾਂਸਫੀਊਜ਼ਨ ਅਫ਼ਸਰ ਡਾ.ਰੀਤੀਕਾ, ਡਾ. ਪ੍ਰਭਜੋਤ ਕੌਰ ਪੈਥੌਲੋਜਿਸਟ, ਡਾ.ਗੁਨਜਨ ਪੈਥੌਲੋਜਿਸਟ ਦੀ ਅਗਵਾਈ ਹੇਠ ਖੂਨ ਇਕੱਤਰ ਕੀਤਾ ਗਿਆ | ਖ਼ੂਨਦਾਨੀਆਂ ਨੂੰ ਪ੍ਰਬੰਧਕਾਂ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਏਕਤਾ ਡਕੌਂਦਾ ਧਨੇਰ ਵਲੋਂ ਡੀ.ਸੀ. ਬਠਿੰਡਾ ਨੂੰ ਮੰਗ-ਪੱਤਰ ਅਗਲੀ ਖ਼ਬਰ ਵਿਧਾਇਕ ਅਮਿਤ ਰਤਨ ਨੇ ਕੋਟਫੱਤਾ ਅਨਾਜ ਮੰਡੀ 'ਚ ਲਿਆ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ <br/>
Ad Position 24