17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਹਿਲਾ ਰਾਖਵਾਂਕਰਨ ਬਿੱਲ ਦੀ ਆੜ 'ਚ ਭਾਜਪਾ ਦਲਿਤ ਤੇ ਪੱਛੜੇ ਵਰਗ ਦੇ ਹੱਕਾਂ 'ਤੇ ਮਾਰ ਰਹੀ ਡਾਕਾ-ਗਹਿਰੀ

Ad Position 21
No active advertisement
ਅਜੀਤ ਡੈਸਕ 22-04-2026
ਸੰਗਤ ਮੰਡੀ, 21 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਮਹਿਲਾ ਰਾਖਵਾਂਕਰਨ ਬਿੱਲ ਦੀ ਆੜ 'ਚ ਭਾਜਪਾ ਦਲਿਤ ਤੇ ਪੱਛੜੇ ਵਰਗ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ | ਇਹ ਗੱਲ ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ ਦੇ ਘਰ ਵਿਖੇ ਉਨ੍ਹਾਂ ਦੀ ਮਾਤਾ ਦੀ ਮੌਤ ਦਾ ਅਫ਼ਸੋਸ ਕਰਨ ਸਮੇਂ ਗੈਰ ਰਸਮੀ ਗੱਲਬਾਤ ਦੌਰਾਨ ਆਖੀ | ਚੇਅਰਮੈਨ ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਭਾਜਪਾ ਵਲੋਂ ਜੋ ਮਹਿਲਾ ਰਾਖਵਾਂਕਰਨ ਬਿੱਲ 2023 ਵਿਚ ਪਾਸ ਕੀਤਾ ਸੀ, ਉਸ ਵਿਚ ਸੋਧ ਬਿੱਲ ਦੇ ਨਾਮ ਹੇਠ ਦਲਿਤ ਤੇ ਪਛੜੇ ਵਰਗ ਦੀਆਂ ਮਹਿਲਾਵਾਂ ਦਾ ਹੱਕ ਮਾਰਨ ਦਾ ਯਤਨ ਕੀਤਾ ਜਾ ਰਿਹਾ ਸੀ, ਜੋ ਰਾਹੁਲ ਗਾਂਧੀ, ਪਿ੍ਯੰਕਾ ਗਾਂਧੀ ਅਤੇ ਮਲਿਕ ਅਰਜੁਨ ਖੜਗੇ ਸਮੇਤ ਸਮੁੱਚੀ ਵਿਰੋਧੀ ਧਿਰ ਨੇ ਭਾਜਪਾ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿਤਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸੋਧ ਬਿੱਲ ਦਾ ਰੌਲਾ ਪਾ ਕੇ ਮਹਿੰਗਾਈ, ਬੇਰੁਜ਼ਗਾਰੀ ਅਤੇ ਗੈੱਸ ਸਿਲੰਡਰਾਂ ਦੇ ਕਾਰਨ ਹੋ ਰਹੀ ਪੇਸ਼ਾਨੀ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ, ਗੁਰਜੰਟ ਸਿੰਘ ਪੰਚ ਚੇਅਰਮੈਨ ਕੇ ਕੇ ਸੀ ਵਿਭਾਗ ਕਾਂਗਰਸ ਬਠਿੰਡਾ, ਮਿੱਠੂ ਸਿੰਘ ਸਰਪੰਚ, ਗੁਰਤੇਜ ਸਿੰਘ ਬੱਲੂਆਣਾ, ਗਾਂਧੀ ਸਿੱਧੂ, ਮੋਦਨ ਸਿੰਘ ਪੰਚ, ਬਲਦੇਵ ਸਿੰਘ ਪੰਚ, ਜਰਨਲ ਸਕੱਤਰ ਰਾਧੇਸ਼ਾਮ, ਤੇਜਾ ਸਿੰਘ, ਸਰਿੰਦਰ ਸਿੰਘ, ਰੰਗੀ ਰਾਮ ਮਾਨਸਾ, ਰਾਮਜੀ ਸਿੰਘ ਖ਼ਾਲਸਾ, ਜੋਤੀ ਫ਼ਰੀਦਕੋਟ, ਸਤਨਾਮ ਸਿੰਘ ਸੱਤਾ, ਗੁਰਮੇਲ ਸਿੰਘ ਸਿਵੀਆਂ, ਗੁਰਦੀਪ ਸਿੰਘ ਪੰਚ ਐਨ.ਐਫ.ਐਲ, ਸੁਖਦੇਵ ਕੌਰ ਸਿਵੀਆ, ਚਰਨਜੀਤ ਕੌਰ, ਜਗਦੇਵ ਸਿੰਘ ਭੈਣੀ, ਜਗਤਾਰ ਸਿੰਘ ਸਰਪੰਚ ਪਥਰਾਲਾ, ਕਰਤਾਰ ਸਿੰਘ, ਜਗਰਾਜ ਸਿੰਘ, ਰੇਸ਼ਮ ਸਿੰਘ ਰਾਹੀ ਭੈਣੀ, ਹਰਦੇਵ ਸਿੰਘ ਬਿੱਟੂ ਬਠਿੰਡਾ ਅਤੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੀਂ ਖੇਤੀ ਮਸ਼ੀਨਰੀ ਲਈ ਅਰਜ਼ੀਆਂ ਦੀ ਮੰਗ, 15 ਮਈ ਤੱਕ ਆਨਲਾਈਨ ਕੀਤਾ ਜਾਵੇ ਅਪਲਾਈ ਅਗਲੀ ਖ਼ਬਰ ਕੰਬਾਈਨ ਹਾਦਸੇ 'ਚ ਵਿਅਕਤੀ ਦੀ ਮੌਤ
Ad Position 24