ਗੋਨਿਆਣਾ, 21 ਅਪ੍ਰੈਲ (ਲਛਮਣ ਦਾਸ ਗਰਗ)-ਐਸ. ਐਸ. ਡੀ. ਪ੍ਰੋਫੈਸ਼ਨਲ ਕਾਲਜ ਭੋਖੜਾ ਵਲੋਂ ਤਾਰਾ ਦੇਵੀ ਮੰਦਰ ਅਤੇ ਸ਼ਿਮਲਾ ਦੇ ਸੁਹਾਵਣੇ ਪਹਾੜੀ ਮਾਹੌਲ ਵਿਚ ਚਾਰ ਦਿਨਾਂ ਦਾ ਸਕਾਊਟ-ਗਾਈਡ ਕੈਂਪ ਬੜੀ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਕੀਤਾ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨੇਤਿ੍ਤਵ, ਅਨੁਸ਼ਾਸਨ, ਸਹਿਯੋਗ ਅਤੇ ਆਤਮ ਨਿਰਭਰਤਾ ਦੇ ਗੁਣਾਂ ਨੂੰ ਮਜ਼ਬੂਤ ਕਰਨਾ ਸੀ | ਉਪ ਪਿ੍ੰਸੀਪਲ ਅੰਸ਼ਦੀਪ ਕੌਰ ਬਰਾੜ ਅਤੇ ਸਹਾਇਕ ਪ੍ਰੋਫੈਸਰ ਜਸਮੀਨ ਕੌਰ ਵਿਦਿਆਰਥੀਆਂ ਦੇ ਨਾਲ ਕੈਂਪ ਵਿਚ ਸ਼ਾਮਲ ਰਹੇ ਅਤੇ ਪੂਰੇ ਸਮੇਂ ਦੌਰਾਨ ਉਨ੍ਹਾਂ ਦੀ ਰਹਿਨੁਮਾਈ ਅਤੇ ਹੌਂਸਲਾ ਅਫ਼ਜ਼ਾਈ ਕਰਦੇ ਰਹੇ | ਇਹ ਕੈਂਪ ਓਾਕਾਰ ਸਿੰਘ ਐਸ. ਸੀ. ਓ. ਪੰਜਾਬ ਦੀ ਸਮਰੱਥ ਅਗਵਾਈ ਹੇਠ ਲਗਾਇਆ ਗਿਆ | ਉਨ੍ਹਾਂ ਦੀ ਸੁਚੱਜੀ ਯੋਜਨਾ ਅਤੇ ਪ੍ਰਬੰਧਾਂ ਨਾਲ ਕੈਂਪ ਨੂੰ ਕਾਮਯਾਬੀ ਨਾਲ ਸੰਪੰਨ ਕੀਤਾ ਗਿਆ | ਕੈਂਪ ਦੌਰਾਨ ਵਿਦਿਆਰਥੀਆਂ ਨੇ ਟਰੈਕਿੰਗ, ਮੁੱਢਲੀ ਸਹਾਇਤਾ ਟਰੇਨਿੰਗ, ਖੇਡ ਮੁਕਾਬਲੇ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ | ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਟੀਮ ਸਪਿਰਟ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ | ਕਾਲਜ ਮੈਨੇਜਮੈਂਟ ਪ੍ਰਧਾਨ ਭੂਸ਼ਣ ਕੁਮਾਰ ਜਿੰਦਲ ਅਤੇ ਸਕੱਤਰ ਪਰਦੀਪ ਮੰਗਲਾ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਬਹੁਤ ਲਾਭਦਾਇਕ ਸਾਬਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਵੱਲ ਪ੍ਰੇਰਿਤ ਕਰਦੇ ਹਨ |