17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਿਧਾਇਕਾ ਬਲਜਿੰਦਰ ਕੌਰ ਨੇ ਸਿਵਲ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਕੀਤਾ ਨਿਰੀਖਣ, ਮਰੀਜ਼ਾਂ ਦਾ ਜਾਣਿਆ ਹਾਲਚਾਲ

Ad Position 21
No active advertisement
ਅਜੀਤ ਡੈਸਕ 22-04-2026
ਤਲਵੰਡੀ ਸਾਬੋ, 21 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜ਼ਨਲ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਨਵ ਬਣਕੇ ਤਿਆਰ ਹੋਈ ਇਮਾਰਤ ਅਤੇ ਇਮਾਰਤ 'ਚ ਆਧੁਨਿਕ ਤਕਨੀਕ ਵਾਲੇ ਨਵੇਂ ਲਾਏ ਮੈਡੀਕਲ ਉਪਕਰਨਾਂ ਦਾ ਅੱਜ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਪਹੁੰਚ ਕੇ ਨਿਰੀਖਣ ਕੀਤਾ ਅਤੇ ਹਸਪਤਾਲ 'ਚ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਵੀ ਮੁਲਾਕਾਤ ਕੀਤੀ | ਅੱਜ ਸਿਵਲ ਹਸਪਤਾਲ ਪੁੱਜਣ 'ਤੇ ਐਸ ਐਮ ਓ ਡਾ: ਰਵੀਕਾਂਤ ਗੁਪਤਾ ਦੀ ਅਗਵਾਈ ਹੇਠ ਹਸਪਤਾਲ ਦੇ ਸਟਾਫ਼ ਨੇ ਵਿਧਾਇਕਾ ਬਲਜਿੰਦਰ ਕੌਰ ਨੂੰ ਜੀ ਆਇਆਂ ਆਖਿਆ | ਵਿਧਾਇਕਾ ਨੇ ਇਸ ਮੌਕੇ ਹਸਪਤਾਲ ਦੀ ਨਵੀਂ ਬਣੀ ਇਮਾਰਤ ਦੇ ਇਕੱਲੇ ਇਕੱਲੇ ਕਮਰੇ 'ਚ ਜਾ ਕੇ ਜਿੱਥੇ ਮਰੀਜ਼ਾਂ ਲਈ ਉਪਲੱਬਧ ਸਹੂਲਤਾਂ ਬਾਰੇ ਜਾਣਿਆ ਅਤੇ ਨਵੇਂ ਆਧੁਨਿਕ ਤਕਨੀਕ ਵਾਲੇ ਮੈਡੀਕਲ ਉਪਕਰਨਾਂ ਬਾਬਤ ਵੀ ਜਾਣਕਾਰੀ ਹਾਸਲ ਕੀਤੀ | ਵਿਧਾਇਕਾ ਨੇ ਹਸਪਤਾਲ 'ਚ ਇਲਾਜ ਲਈ ਪਹੁੰਚੇ ਮਰੀਜ਼ਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਤੋਂ ਹਸਪਤਾਲ 'ਚ ਕੀਤੇ ਪ੍ਰਬੰਧਾਂ ਬਾਬਤ ਪੁੱਛਿਆ ਤਾਂ ਲੋਕਾਂ ਨੇ ਹਸਪਤਾਲ 'ਚ ਮਿਲ ਰਹੀਆਂ ਸਿਹਤ ਸਹੂਲਤਾਂ 'ਤੇ ਸੰਤੁਸ਼ਟੀ ਪ੍ਰਗਟਾਈ ਤੇ ਕੁਝ ਹੋਰ ਉਪਕਰਨ ਲਾਏ ਜਾਣ ਦੀ ਮੰਗ ਵੀ ਰੱਖੀ, ਜਿਸ 'ਤੇ ਵਿਧਾਇਕਾ ਨੇ ਜਲਦ ਹੱਲ ਦਾ ਯਕੀਨ ਦਿਵਾਇਆ | ਦੌਰੇ ਉਪਰੰਤ ਗੱਲਬਾਤ ਕਰਦਿਆਂ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਇਸੇ ਹਸਪਤਾਲ 'ਚ ਕਰੀਬ ਚਾਰ ਸਾਲ ਪਹਿਲਾਂ ਅਤਿ ਮੰਦਾ ਹਾਲ ਸੀ, ਪਰ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਸਹੂਲਤਾਂ ਦੇ ਖੇਤਰ 'ਚ ਲਿਆਂਦੀ ਇਨਕਲਾਬੀ ਤਬਦੀਲੀ ਦੇ ਚੱਲਦਿਆਂ ਨਾ ਕੇਵਲ ਹਸਪਤਾਲ ਦੀ ਕਾਇਆ ਕਲਪ ਹੋਈ ਹੈ ਸਗੋਂ ਹੁਣ ਇੱਥੇ ਉਨਾਂ ਬਿਮਾਰੀਆਂ ਦੇ ਇਲਾਜ ਵੀ ਹੋ ਰਹੇ ਹਨ | ਸਿਵਲ ਹਸਪਤਾਲ 'ਚ ਨਸ਼ਾ ਛੁਡਾਊ ਕੇਂਦਰ ਦੀ ਸਥਾਪਤੀ ਦੇ ਸਵਾਲ 'ਤੇ ਉਨਾਂ ਦੱਸਿਆ ਕਿ ਉਸ ਲਈ ਪ੍ਰਵਾਨਗੀ ਅੰਤਿਮ ਚਰਨ 'ਚ ਹੈ ਤੇ ਬਹੁਤ ਜਲਦ ਐਸਾ ਨਸ਼ਾ ਛੁਡਾਊ ਕੇਂਦਰ ਬਣ ਜਾਵੇਗਾ | ਉਨ੍ਹਾਂ ਨੇ ਹਸਪਤਾਲ 'ਚ ਵਧੀਆ ਪ੍ਰਬੰਧਾਂ ਲਈ ਐਸ ਐਮ ਓ ਡਾ: ਰਵੀਕਾਂਤ ਨੂੰ ਵਧਾਈ ਦਿੱਤੀ | ਵਿਧਾਇਕਾ ਨਾਲ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬੀਬੀ ਕੁਲਵੀਰ ਕੌਰ ਵਲੋਂ ਹਰਜੀਤ ਸਿੰਘ ਸਰਾਂ, ਕੇਵਲ ਸਿੰਘ ਨਿੱਜੀ ਸਹਾਇਕ, ਜਸਵਿੰਦਰ ਕੌਰ ਸਰਪੰਚ ਜਗਾ ਰਾਮ ਤੀਰਥ, ਸੀਨੀਅਰ 'ਆਪ' ਆਗੂ ਗੁਰਤੇਜ ਸਿੰਘ ਜੋਗੇਵਾਲਾ, ਤਰਸੇਮ ਸਿੰਗਲਾ, ਅਮਰਦੀਪ ਸਿੰਘ ਡਿੱਖ, ਐਡਵੋਕੇਟ ਗੁਰਸੇਵਕ ਸਿੰਘ ਸਿੱਧੂ ਸਮੇਤ ਹੋਰ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਕਮਲਜੀਤ ਸਿੰਘ ਬਰਾੜ ਬਣੇ ਪ੍ਰਧਾਨ <br/> ਸਹਿਕਾਰੀ ਖੇਤੀਬਾੜੀ ਸਭਾ ਪਿੰਡ ਦਿਉਣ ਦੀ ਪ੍ਰਬੰਧਕ ਕਮੇਟੀ ਦੀ ਚੋ... ਅਗਲੀ ਖ਼ਬਰ ਤਾਰਾ ਦੇਵੀ ਮੰਦਰ ਅਤੇ ਸ਼ਿਮਲਾ ਵਿਖੇ ਸ਼ਾਨਦਾਰ ਚਾਰ ਦਿਨਾਂ ਦਾ ਸਕਾਊਟ-ਗਾਈਡ ਕੈਂਪ <br/>
Ad Position 24