16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਹਿਰ ਬੰਦੀ ਕਾਰਨ ਰਜਬਾਹਾ ਬਣਿਆ ਕੂੜਾ ਡੰਪ <br/>

Ad Position 21
No active advertisement
ਅਜੀਤ ਡੈਸਕ 22-04-2026
ਬਠਿੰਡਾ, 21 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਆਈ ਟੀ ਆਈ (ਗੁਰਮੁਖੀ ਚੌਕ) ਸ਼ਹੀਦ ਭਾਈ ਮਤੀ ਦਾਸ ਨਗਰ ਕੋਲ ਦੀ ਲੰਘਦੇ ਰਜਬਾਹੇ (ਜੋ ਕਿ ਸਰਹੰਦ ਨਹਿਰ ਵਿਚੋਂ ਨਿਕਲਦਾ ਹੈ) ਦਾ ਪਾਣੀ ਜੋ ਬਠਿੰਡੇ ਅਤੇ ਆਸ-ਪਾਸ ਪਿੰਡਾਂ 'ਚ ਫ਼ਸਲਾਂ ਅਤੇ ਪੀਣ ਲਈ ਵਰਤਿਆ ਜਾਂਦਾ ਹੈ | ਜੋ ਕਿ ਅੱਜ ਕੱਲ ਨਹਿਰ ਬੰਦੀ ਕਾਰਨ ਬਿਲਕੁਲ ਸੁੱਕਿਆ ਪਿਆ ਹੈ | ਰਜਬਾਹਾ ਸੁੱਕਿਆ ਹੋਣ ਕਾਰਨ ਲੋਕਾਂ ਵਲੋਂ ਇਸ ਵਿਚ ਸ਼ਰੇਆਮ ਗੰਦ-ਮੰਦ, ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਹ ਕੂੜਾ ਡੰਪ ਬਣਦਾ ਨਜ਼ਰ ਆ ਰਿਹਾ ਹੈ | ਇਥੋਂ ਤੱਕ ਕੀ ਅੱਜ ਕੱਲ ਲੋਕ ਮੁਰਦੇ ਦੀ ਰਾਖ਼, ਹੱਡੀਆਂ ਵੀ ਇਸ ਵਿਚ ਪਾਉਣ ਲੱਗ ਗਏ ਹਨ | ਸ਼ਾਇਦ ਪਿਛਲੇ ਦਿਨ ਇਸ ਦੀ ਸਫ਼ਾਈ ਕੀਤੀ ਗਈ ਹੈ, ਇਹ ਨਹੀਂ ਪਤਾ ਲੱਗਿਆ ਕਿ ਇਹ ਸਫ਼ਾਈ ਕਿਸ ਵਿਭਾਗ ਜਾਂ ਕਾਰਪੋਰੇਸ਼ਨ ਨੇ ਕੀਤੀ ਹੈ | ਸਫ਼ਾਈ ਕਰਨ ਸਮੇਂ ਕਚਰਾ ਕੱਢ ਕੇ ਕਿਨਾਰਿਆਂ 'ਤੇ ਹੀ ਰੱਖ ਦਿੱਤਾ ਗਿਆ ਹੈ | ਜਿਸ ਕਾਰਨ ਇਹ ਕਚਰਾ ਉੱਡ-ਉੱਡ ਕੇ ਦੁਬਾਰਾ ਫ਼ਿਰ ਰਜਬਾਹੇ ਵਿਚ ਡਿੱਗ ਰਿਹਾ ਹੈ | ਜਿਸ ਕਾਰਨ ਪੱਕੇ ਰਜਬਾਹੇ ਵਿਚ ਦੋ ਤੋਂ ਤਿੰਨ ਫੁੱਟ ਮਿੱਟੀ ਪਈ ਨਜ਼ਰ ਆ ਰਹੀ ਹੈ | ਰਜਬਾਹੇ ਦਾ ਲੈਵਲ ਉੱਚਾ ਹੋਣ ਕਾਰਨ ਜਦੋਂ ਇਸ ਵਿਚ ਪਾਣੀ ਛੱਡਿਆ ਜਾਵੇਗਾ ਤਾਂ ਇਸ ਦੇ ਟੁੱਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸ ਤੋਂ ਇਲਾਵਾ ਇਸ ਰਜਬਾਹੇ ਵਿਚ ਮਾਡਲ ਟਾਊਨ ਫੇਸ 1-2 ਨੂੰ ਦੇ ਕੋਲ ਮਿੱਟੀ ਦੇ ਗੱਟੇ ਭਰੇ ਕੇ ਰਜਬਾਹੇ ਵਿਚ ਰੋਕ ਬਣਾਈ ਗਈ ਹੈ, ਇੰਝ ਲੱਗਦਾ ਹੈ ਜਿਵੇਂ ਇਸ ਰਜਬਾਹੇ ਦਾ ਪਾਣੀ ਸਿਰਫ਼ ਮਾਡਲ ਟਾਊਨ ਨੂੰ ਚਾਹੀਦਾ ਹੋਵੇ, ਅੱਗੇ ਕਿਸੇ ਪਿੰਡ ਜਾਂ ਕਲੋਨੀ ਵਾਸਤੇ ਪਾਣੀ ਦੀ ਕੋਈ ਜ਼ਰੂਰਤ ਨਾ ਹੋਵੇ | ਸਪੈਸ਼ਲ ਬੰਨ ਲਗਾਉਣ ਸਮੇਂ ਜੋ ਮਿੱਟੀ ਦੇ ਗੱਟੇ ਭਰ ਕੇ ਰਜਬਾਹੇ ਅੰਦਰ ਲਗਾਏ ਜਾਂਦੇ ਹਨ, ਉਹ ਪਾਣੀ ਆਉਣ 'ਤੇ ਇਸੇ ਤਰ੍ਹਾਂ ਰਜਬਾਹੇ ਅੰਦਰ ਹੀ ਛੱਡ ਦਿੱਤੇ ਜਾਂਦੇ ਹਨ | ਜੇਕਰ ਇਨ੍ਹਾਂ ਰੋਕਾਂ ਕਾਰਨ ਰਜਬਾਹਾ ਟੁੱਟਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਮਤੀ ਦਾਸ ਨਗਰ ਵਾਸੀਆਂ, ਹਰਬੰਸ ਨਗਰ ਦੇ ਵਸਨੀਕਾਂ ਸੂਬੇਦਾਰ ਜਗਰਾਜ ਸਿੰਘ, ਸੁਖਦੇਵ ਸਿੰਘ ਮਾਹੀ ਨੰਗਲ, ਨਾਇਬ ਸਿੰਘ, ਜਸਪਾਲ ਸਿੰਘ ਪਾਲੀ. ਮਨਜੀਤ ਸਿੰਘ, ਬਲਬੀਰ ਸਿੰਘ ਢਿੱਲੋਂ, ਸੁਰਜੀਤ ਸਿੰਘ, ਸੁਖਦੇਵ ਸਿੰਘ ਆਦਿ ਨੇ ਰੋਸ ਪ੍ਰਗਟਾਉਂਦਿਆਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਰਜਬਾਹੇ ਅੰਦਰ ਮਨਮਰਜ਼ੀ ਨਾਲ ਲਗਾਈਆਂ ਰੋਕਾਂ ਤੁਰੰਤ ਹਟਾਈਆਂ ਜਾਣ, ਰਜਬਾਹੇ ਦੀ ਸਫ਼ਾਈ ਸਹੀ ਤਰੀਕੇ ਨਾਲ ਦੁਬਾਰਾ ਕੀਤੀ ਜਾਵੇ ਅਤੇ ਰੋਕਾਂ ਲਗਾਉਣ ਵਾਲਿਆਂ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿਚ 3.06 ਲੱਖ ਮੀਟਿ੍ਕ ਟਨ ਤੋਂ ਵੱਧ ਕਣਕ ਦੀ ਆਮਦ-ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ 'ਮਹਿਲਾ ਰਾਖਵਾਂਕਰਨ ਬਿੱਲ' ਦਾ ਵਿਰੋਧ ਕਰਕੇ ਕਾਂਗਰਸ, 'ਆਪ', ਅਕਾਲੀ ਦਲ ਅਤੇ ਹੋਰਨਾਂ ਨੇ 'ਨਾਰੀ ਸ਼ਕਤੀ' ਦਾ ਕੀਤਾ ਅਪਮਾ...
Ad Position 24